ਵਿਧਾਇਕ ਡਾ: ਹਰਜੋਤ ਕਮਲ ਨੇ ਵਾਰਡ ਨੰਬਰ 20 ਦੇ ਉਮੀਦਵਾਰ ਰਮਨ ਮਾਕੜ ਦੇ ਚੋਣ ਦਫਤਰ ਦਾ ਕੀਤਾ ਉਦਘਾਟਨ

ਮੋਗਾ,8 ਫਰਵਰੀ (ਜਸ਼ਨ): ਨਿਗਮ ਚੋਣਾਂ ‘ਚ ਵੱਖ ਵੱਖ ਵਾਰਡਾਂ ਤੋਂ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਅਤੇ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਵਿਚ ਹੋਏ ਵਿਕਾਸ ਕਾਰਜਾਂ ਦੇ ਆਧਾਰ ਤੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਵਿਸ਼ੇਸ਼ ਦੌਰੇ ਕਰਦਿਆਂ ਮੋਗਾ ਵਾਸੀਆਂ ਨੂੰ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਜਾ ਰਹੀ ਹੈ । ਡਾ: ਹਰਜੋਤ ਕਮਲ ਉਮੀਦਵਾਰਾਂ ਵੱਲੋਂ ਖੋਲ੍ਹੇ ਜਾ ਰਹੇ ਦਫਤਰਾਂ ਦਾ ਉਦਘਾਟਨ ਕਰਨ ਲਈ ਉਚੇਚੇ ਤੌਰ ’ਤੇ ਪੁੱਜ ਕੇ ਉਹਨਾਂ ਦੀ ਹੌਂਸਲਾ ਅਫ਼ਜਾਈ ਕਰ ਰਹੇ ਹਨ। ਇਸੇ ਕੜੀ ਤਹਿਤ ਉਹ ਮੋਗਾ ਦੇ ਵਾਰਡ ਨੰਬਰ 20 ‘ਚ ਕਾਂਗਰਸ ਦੇ ਉਮੀਦਵਾਰ ਰਮਨ ਮਾਕੜ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਪੁੱਜੇ ਜਿੱਥੇ ਉਹਨਾਂ ਦੀ ਆਮਦ ’ਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਰਮਨ ਮਾਕੜ ਦੇ ਸਮਰਥਨ ਵਿਚ ਇਕੱਤਰ ਹੋਏ ਅਤੇ ਉਹਨਾਂ ਨੌਜਵਾਨ ਆਗੂ ਦੀ ਪੂਰਨ ਹਮਾਇਤ ਦਾ ਵਿਸ਼ਵਾਸ਼ ਵੀ ਦਿਵਾਇਆ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਵਿਚ ਪਿਛਲੇ ਅੱਠ ਮਹੀਨੇ ਦੌਰਾਨ ਹੋਏ ਵਿਕਾਸ ਕਾਰਜਾਂ ਨੂੰ ਧਿਆਨ ਵਿਚ ਰੱਖ ਕੇ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾ ਕੇ ‘ਟੀਮ ਹਰਜੋਤ ’ ਨੂੰ ਨਿਗਮ ਹਾਊਸ ਵਿਚ ਭੇਜਣ ਤਾਂ ਕਿ ਵਿਕਾਸ ਦੀ ਲੈਅ ਹੋਰ ਤੇਜ਼ ਕੀਤੀ ਜਾ ਸਕੇ ।ਉਹਨਾਂ ਆਖਿਆ ਉਹਨਾਂ ਦੇ ਵਿਰੋਧੀਆਂ ਨੇ ਨਗਰ ਨਿਗਮ ਦੇ ਪਿਛਲੇ ਕਾਰਜਕਾਲ ਦੌਰਾਨ ਦੋ ਸਿਆਸੀ ਪਰਿਵਾਰਾਂ ਦੀ ਆਪਸੀ ਖਿਚੋਤਾਣ ਦਾ ਹਿੱਸਾ ਬਣਦਿਆਂ ਸ਼ਹਿਰ ਦੇ ਵਿਕਾਸ ਨੂੰ ਅੱਖੋਂ ਪਰੋਖੇ ਕਰੀ ਰੱਖਿਆ,ਜਿਸ ਕਰਨ ਸ਼ਹਿਰ ਵਾਸੀਆਂ ਦੀ ਹਾਲਤ ਤਰਸਯੋਗ ਬਣੀ ਰਹੀ ਪਰ ਹੁਣ ਉਹਨਾਂ ਦੇ ਯਤਨਾਂ ਨਾਲ ਵਿਕਾਸ ਆਰੰਭ ਹੋਇਆ ਹੈ ਪਰ ਲੋੜ੍ਹ ਇਸ ਗੱਲ ਦੀ ਹੈ ਕਿ ਵਿਕਾਸ ਦੀ ਇਸ ਲੈ ਨੂੰ ਹੋਰ ਤੇਜ਼ ਕੀਤਾ ਜਾਵੇ ।ਉਹਨਾਂ ਲੋਕ ਨੂੰ ਅਪੀਲ ਕੀਤੀ ਕਿ ਵਿਕਾਸ ਦੇ ਰਾਹ ਵਿਚ ਰੋੜਾ ਬਣਨ ਵਾਲੇ ਲੋਕ ਵਿਰੋਧੀ ਆਗੂਆਂ ਨੂੰ ਨਕਾਰ ਕੇ ਕਾਂਗਰਸ ਦੇ ਉਮੀਦਵਾਰਾਂ ਨੂੰ ਕੌਂਸਲਰ ਚੁਣ ਕੇ ਨਿਗਮ ਵਿਚ ਭੇਜੋ ਤਾਂ ਕਿ ਉਹਨਾਂ ਦੇ ਸੁਫਨਿਆਂ ਦੇ ਸ਼ਹਿਰ ਦੀ ਤਾਮੀਰ ਹੋ ਸਕੇ । ਇਸ ਮੌਕੇ ਉਮੀਦਵਾਰ ਰਮਨ ਮੱਕੜ ਨੇ ਵਿਧਾਇਕ ਡਾ: ਹਰਜੋਤ ਕਮਲ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।ਦਫਤਰ ਦੇ ਉਦਘਾਟਨ ਮੌਕੇ ਸਾਬਕਾ ਚੇਅਰਮੈਨ ਰਮੇਸ਼ ਕੁੱਕੂ ਤੋਂ ਇਲਾਵਾ ਸ਼ਹਿਰ ਵਾਸੀ ਹਾਜ਼ਰ ਸਨ।


