ਵਿਧਾਇਕ ਡਾ: ਹਰਜੋਤ ਕਮਲ ਨੇ ਵੱਖ ਵੱਖ ਵਾਰਡਾਂ ਦੀਆਂ ਚੋਣ ਰੈਲੀਆਂ ‘ਚ ਕੀਤੀ ਸ਼ਮੂਲੀਅਤ

****ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ‘ਚ ਕਰਵਾਏ ਵਿਕਾਸ ਕਾਰਜ ਆਪਣੇ ਮੂੰਹੋਂ ਆਪ ਬੋਲਦੇ ਨੇ: ਕੁਲਦੀਪ ਸਿੰਘ ਬੱਸੀਆਂ****
ਮੋਗਾ, 10 ਫਰਵਰੀ (ਜਸ਼ਨ): ਮੋਗਾ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਵਾਰਡ ਨੰਬਰ 10 ਤੋਂ ਕੁਲਦੀਪ ਸਿੰਘ ਬੱਸੀਆਂ , ਵਾਰਡ ਨੰਬਰ 34 ਤੋਂ ਸੋਮ ਸਹੋਤਾ, ਵਾਰਡ ਨੰਬਰ 33 ਤੋਂ ਸ਼੍ਰੀਮਤੀ ਪਰਮਜੀਤ ਕੌਰ ਅਤੇ ਵਾਰਡ ਨੰਬਰ 38 ਤੋਂ ਸਾਹਿਲ ਅਰੋੜਾ ਦੀਆਂ ਰੈਲੀਆਂ ਨੂੰ ਸੰਬੋਧਨ ਕੀਤਾ।

ਵਾਰਡ ਨੰਬਰ 10 ਵਿਚ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਬੱਸੀਆਂ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਸਵਾਗਤ ਕਰਦਿਆਂ ਆਖਿਆ ਕਿ ਵਿਧਾਇਕ ਦੇ ਮਿੱਠਬੋਲੜੇ ਅਤੇ ਸਾਊ ਸੁਭਾਅ ਕਰਕੇ ਮੋਗਾ ਦੇ ਲੋਕ ਉਹਨਾਂ ਨੂੰ ਬੇਹੱਦ ਪਿਆਰ ਅਤੇ ਸਤਿਕਾਰ ਦਿੰਦੇ ਨੇ ਅਤੇ ਹੁਣ ਜਦੋਂ ਤੋਂ ਪਿਛਲਾ ਨਗਰ ਨਿਗਮ ਹਾਊਸ ਭੰਗ ਹੋਇਆ ਹੈ ਉਸ ਉਪਰੰਤ ਪਿਛਲੇ 10 ਮਹੀਨਿਆਂ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਵਿਚ ਕਰਵਾਏ ਵਿਕਾਸ ਕਾਰਜ ਆਪਣੇ ਮੂੰਹੋਂ ਆਪ ਬੋਲਦੇ ਨੇ । ਉਹਨਾਂ ਕਿਹਾ ਕਿ ਉਹ ਰਿਣੀ ਹਨ ਕਿ ਵਿਧਾਇਕ ਨੇ ਉਹਨਾਂ ਨੂੰ ਟੀਮ ਹਰਜੋਤ ਦਾ ਹਿੱਸਾ ਬਣਾਇਆ ਜਿਸ ਸਦਕਾ ਸਮੁੱਚੀ ਟੀਮ ਨੇ ਵਾਰਡ ਨੰਬਰ 10 ਵਿਚ ਪ੍ਰੀਮਿਕਸ ਸੜਕਾਂ , ਇੰਟਰਲਾਕ ਟਾਇਲਾਂ , ਐੱਲ ਈ ਡੀ ਲਾਇਟਾਂ ਅਤੇ ਸੀਵਰੇਜ ਆਦਿ ਦਾ ਕੰਮ ਨੇਪਰੇ ਚਾੜ੍ਹਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਦੇਵਿੰਦਰ ਸਿੰਘ ਰਣੀਆ, ਨਿਰਮਲ ਸਿੰਘ ਮੀਨੀਆ,  ਕੁਲਬੀਰ ਸਿੰਘ ਬਰਾੜ, ਦੇਵਰਾਜ ਸ਼ਰਮਾ, ਹਰਜੀਤ ਸਿੰਘ ਬਰਾੜ, ਬਲਦੇਵ ਸਿੰਘ ਕਾਲਾ, ਪਿ੍ਰਤਪਾਲ ਸਿੰਘ ਕਾਲਾ, ਸੁਖਦੇਵ ਸਿੰਘ ਪੁਰਬਾ, ਅਮਰਜੀਤ ਸਿੰਘ, ਲਖਬੀਰ ਸਿੰਘ ਗੈਦੂ, ਬਲਜਿੰਦਰ ਸਿੰਘ ਗਿੱਲ, ਸ਼ਹਿਰੀ ਪ੍ਰਧਾਨ ਬੀਬੀ ਕਮਲਜੀਤ ਕੌਰ, ਅਵਤਾਰ ਸਿੰਘ ਵਹਿਣੀਵਾਲ, ਬਲਵਿੰਦਰ ਸਿੰਘ ਲੱਲੀ, ਜੁਗਨੂੰ ਖੁਰਾਣਾ, ਜਗਤਾਰ ਭੁੱਲਰ, ਹਰਨੀਤ ਕੌਰ, ਖੁਸ਼ਦੀਪ ਸਿੰਘ, ਗੁਰਮੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ।