ਵਾਰਡ ਨੰਬਰ 42 ਦੀਆਂ ਮਹਿਲਾਵਾਂ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੌਰਵ ਗੁੱਡੂ ਗੁਪਤਾ ਦੀ ਚੋਣ ਮੁਹਿੰਮ ਨੂੰ ਭਖਾਇਆ

ਮੋਗਾ, 10 ਫਰਵਰੀ (ਜਸ਼ਨ): ਵਾਰਡ ਨੰਬਰ 42 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੌਰਵ ਗੁੱਡੂ ਗੁਪਤਾ ਦੀ ਧਰਮਪਤਨੀ ਵਿਰਦੀ ਗੁਪਤਾ ਆਪਣੀਆਂ ਸਹੇਲੀਆਂ ਨਾਲ ਗੌਰਵ ਗੁੱਡੂ ਦੀ ਚੋਣ ਮੁਹਿੰਮ ਨੂੰ ਤੇਜ਼ੀ ਨਾਲ ਭਖਾ ਰਹੀ ਹੈ । ਉਹ ਹਰ ਰੋਜ਼ ਵਾਰਡ ਨੰਬਰ 42 ‘ਚ ਪੈਂਦੀਆਂ ਕਾਲੋਨੀਆਂ ਵਿਚ ਨੁੱਕੜ ਮੀਟਿੰਗਾਂ ਰਾਹੀਂ ਵਾਰਡ ਵਾਸੀਆਂ ਨੂੰ ਗੁੱਡੂ ਦੇ ਹੱਕ ਵਿਚ ਵੋਟ ਦੇਣ ਲਈ ਅਪੀਲ ਕਰ ਰਹੀ ਹੈ । ਉਹਨਾਂ ਵੱਲੋਂ ਚਲਾਈ ਜਾ ਰਹੀ ਚੋਣ ਪ੍ਰਚਾਰ ਮੁਹਿੰਮ ਵਿਚ ਮਹਿਲਾਵਾਂ ਵੱਡੀ ਗਿਣਤੀ ਵਿਚ ਸ਼ਿਰਕਤ ਕਰ ਰਹੀਆਂ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਰਦੀ ਗੁਪਤਾ ਨੇ ਆਖਿਆ ਕਿ ਉਹਨਾਂ ਦੇ ਪਤੀ ਗੌਰਵ ਗੁਪਤਾ ਬੇਹੱਦ ਸਪੱਸ਼ਟ ਸੁਭਾਅ ਦੇ ਹਨ ਅਤੇ ਉਹ ਰਾਜਨੀਤੀ ਵਿਚ ਸਿਰਫ਼ ਇਸ ਲਈ ਆਏ ਹਨ ਕਿ ਉਹ ਚੋਣਾਂ ਜਿੱਤਣ ਉਪਰੰਤ ਨਿਗਮ ਹਾਊਸ ‘ਚ ਪ੍ਰਵੇਸ਼ ਕਰਨ ਅਤੇ ਫੇਰ ਆਪਣੇ ਵਾਰਡ ਵਿਚ ਹੋਣ ਵਾਲੇ ਕੰਮਾਂ ਨੂੰ ਸਰਅੰਜਾਮ ਦੇਣ।  ਵਿਰਦੀ ਨੇ ਦੱਸਿਆ ਕਿ ਗੁੱਡੂ ਨਗਰ ਨਿਗਮ ਦੇ ਇਤਿਹਾਸ ਵਿਚ ਲੋਕ ਸੇਵਾ ਦਾ ਇਕ ਅਜਿਹਾ ਮਾਡਲ ਪੇਸ਼ ਕਰਨਾ ਚਾਹੁੰਦੇ ਹਨ ਜਿਸ ਨੂੰ ਅਪਣਾ ਕੇ ਕੋਈ ਵੀ ਕੌਂਸਲਰ ਸਿਆਸੀ ਆਗੂ ਬਨਣ ਦੀ ਬਜਾਏ ਲੋਕ ਆਗੂ ਹੋ ਨਿਬੜੇ।  ਇਸ ਮੌਕੇ ਵਿਰਦੀ ਗੁਪਤਾ ਨਾਲ ਰੇਸ਼ਮਾ ਸ਼ੈਂਕੀ,ਸੰਜੀਵ ਭਗਤ, ਸਰੋਜ , ਸ਼ਵੀਤਾ, ਅਨਾਮਿਕਾ, ਨੀਲਮ ਅਰੋੜਾ,ਅਨੂੰ ਮਿੱਤਲ,ਤਿ੍ਰਪਤਾ ਗੋਇਲ,ਅਨੂੰ ਗੋਇਲ,ਸੰਜੂ ਧੀਮਾਨ, ਤਪੱਸਿਆ, ਮਨਜੀਤ ਕੌਰ, ਸਵੀਟੀ ਆਦਿ ਮਹਿਲਾਵਾਂ ਨੇ ਘਰ ਘਰ ਜਾ ਕੇ ਗੌਰਵ ਗੁੱਡੂ ਗੁਪਤਾ ਦਾ ਸਮਰਥਨ ਕਰਨ ਦੀ ਅਪੀਲ ਵੀ ਕੀਤੀ।