ਕਾਂਗਰਸ ਦੀ ਉਮੀਦਵਾਰ ਅੰਜੂ ਸਿੰਗਲਾ ਦੀ ਚੋਣ ਮੁਹਿੰਮ ਸ਼ਿਖਰਾਂ ’ਤੇ,ਵਾਰਡ ਨੰਬਰ 21 ਦੇ ਵਾਸੀਆਂ ਨੇ ਅੰਜੂ ਸਿੰਗਲਾ ਨੂੰ ਲੱਡੂਆਂ ਨਾਲ ਤੋਲਿਆ

ਮੋਗਾ, 11 ਫਰਵਰੀ (ਜਸ਼ਨ): ਮੋਗਾ ਦੇ ਵਾਰਡ ਨੰਬਰ 21 ਤੋਂ ਕਾਂਗਰਸ ਦੀ ਉਮੀਦਵਾਰ ਅੰਜੂ ਸਿੰਗਲਾ ਦੀ ਚੋਣ ਮੁਹਿੰਮ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਸ਼ਿਖਰਾਂ ਛੋਹ ਰਹੀ ਹੈ। ਦੇਰ ਰਾਤ ਅੰਜੂ ਸਿੰਗਲਾ ਦੇ ਹੱਕ ਵਿਚ ਵਾਰਡ ਵਾਸੀਆਂ ਵੱਲੋਂ ਕੀਤੇ ਇਕੱਠ ਦੌਰਾਨ ਸ਼੍ਰੀਮਤੀ ਸਿੰਗਲਾ ਨੂੰ ਲੱਡੂਆਂ ਨਾਲ ਤੋਲਿਆ ਗਿਆ।

ਇਸ ਮੌਕੇ ਗਰੇਟ ਪੰਜਾਬ ਦੇ ਐੱਮ ਡੀ ਨਵੀਨ ਸਿੰਗਲਾ ਨੇ ਖੁਸ਼ੀ ਪ੍ਰਗਟ ਕਰਦਿਆਂ ਆਖਿਆ ਕਿ ਉਹਨਾਂ ਨੂੰ ਵਾਰਡ ਨੰਬਰ 21 ਦੇ ਵਾਸੀਆਂ ’ਤੇ ਮਾਣ ਹੈ ਜਿਹਨਾਂ ਨੇ ਅੰਜੂ ਸਿੰਗਲਾ ਨੂੰ ਪਾਰਟੀ ਟਿਕਟ ਮਿਲਣ ਉਪਰੰਤ ਉਹਨਾਂ ਦੀ ਚੋਣ ਮੁਹਿੰਮ ਨੂੰ ਸਫ਼ਲ ਕਰਨ ਲਈ ਕਮਾਨ ਸੰਭਾਲੀ ਹੋਈ ਹੈ । ਉਹਨਾਂ ਆਖਿਆ ਕਿ ਜੇਕਰ ਵਾਰਡ ਵਾਸੀ ਉਹਨਾਂ ਦਾ ਇਸੇ ਤਰਾਂ ਸਾਥ ਦਿੰਦੇ ਰਹੇ ਤਾਂ ਉਹ ਵਾਅਦਾ ਕਰਦੇ ਹਨ ਵਾਰਡ ਦੀਆਂ ਸਾਰੀਆਂ ਸੜਕਾਂ, ਸਟਰੀਟ ਲਾਈਟਾਂ, ਪਾਣੀ ਦੀ ਨਿਕਾਸੀ ਅਤੇ ਲੋਕਾਂ ਦੇ ਜਿਹੜੇ ਵੀ ਮਸਲੇ ਹੋਣਗੇ ਉਸਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ। ਉਹਨਾਂ ਕਿਹਾ ਕਿ ਉਹ ਪਿਛਲੇ 20-25 ਸਾਲਾਂ ਤੋਂ ਲੋਕ ਭਲਾਈ ਦੇ ਕਾਰਜਾਂ ਨਾਲ ਜੁੜੇ ਹੋਏ ਹਨ ਅਤੇ ਕਰੋਨਾ ਕਾਲ ਦੌਰਾਨ ਉਹਨਾਂ ਸਿਰਫ਼ ਆਪਣੇ ਵਾਰਡ ਵਿਚ ਹੀ ਨਹੀਂ ਬਲਕਿ ਸਮੁੱਚੇ ਮੋਗੇ ਜ਼ਿਲ੍ਹੇ ਵਿਚ ਲਗਭਗ 3 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਅਤੇ ਕਰੋਨਾ ਕਾਲ ਦੌਰਾਨ ਡਿਊਟੀ ਕਰ ਰਹੇ ਪੁਲਿਸ ਕਰਮੀਆਂ ਤੱਕ ਖੁਦ ਜਾ ਕੇ ਲੰਗਰ ਪਹੁੰਚਾਇਆਂ ਤਾਂ ਕਿ ਕਰੋਨਾ ਸੰਕਰਮਣ ਤੋਂ ਸਮੁੱਚੇ ਸ਼ਹਿਰ ਦਾ ਬਚਾਅ ਹੋ ਸਕੇ।  
ਇਸ ਮੌਕੇ ਅੰਜੂ ਸਿੰਗਲਾ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਕਰਵਾਏ ਵਿਕਾਸ ਨੂੰ ਦੇਖਦਿਆਂ ਲੋਕ ਆਪ ਮੁਹਾਰੇ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ । ਉਹਨਾਂ ਆਪਣੇ ਵਾਰਡ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਡਾ: ਹਰਜੋਤ ਕਮਲ ਵੱਲੋਂ ਕਰਵਾਏ ਵਿਕਾਸ ਕਾਰਜਾਂ ਦੀ ਲੈਅ ਨੂੰ ਨਿਰੰਤਰ ਚਲਾਈ ਰੱਖਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਨਿਗਮ ਹਾਊਸ ਵਿਚ ਭੇਜਣ ਤਾਂ ਕਿ ‘ਟੀਮ ਹਰਜੋਤ’ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਜੰਗੀ ਪੱਧਰ ’ਤੇ ਚਲਾ ਸਕੇ।  ਇਸ ਮੌਕੇ ਵਾਰਡ ਨੰਬਰ 21 ਦੇ ਵੋਟਰਾਂ ਨੇ ਵਿਧਾਇਕ ਡਾ: ਹਰਜੋਤ ਕਮਲ ਅਤੇ ਸ਼੍ਰੀਮਤੀ ਅੰਜੂ ਸਿੰਗਲਾ ਦੇ ਹੱਕ ਵਿਚ ਨਾਅਰੇ ਵੀ ਲਗਾਏ। 
ਇਸ ਮੌਕੇ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ, ਸਬਜੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਹਨੀ ਸੋਢੀ , ਚੇਅਰਮੈਨ ਦੀਸ਼ਾ ਬਰਾੜ, ਨਵੀਨ ਗੋਇਲ ਐਡਵੋਕੇਟ, ਵਿਜੇ ਗੋਇਲ ਪ੍ਰਧਾਨ ਰਾਈਸ ਬਰਾਨ, ਸੰਜੀਵ ਸਿੰਗਲਾ, ਰਾਜੇਸ਼ ਕੋਛੜ, ਮਨੋਜ ਗਰਗ ਬਿੱਟੂ, ਚੰਦਰ ਸਹਿਗਲ, ਸੰਜੀਵ ਸਿੰਗਲਾ, ਅਮਿੱਤ ਸਿੰਗਲਾ, ਡਿੰਪਲ ਖੁਰਾਣਾ, ਵਿਕਾਸ ਬਾਂਸਲ, ਸੁਰਿੰਦਰ ਕੁਮਾਰ ਡੱਬੂ ,ਜੋਗਿੰਦਰ ਸ਼ਰਮਾ, ਦੀਪਕ ਨੰਦਾ, ਜ਼ਿਲ੍ਹੇ ਰਾਮ ਪੰਡਿਤ, ਗੁਰਾਂ ਦਿੱਤਾਂ ਮੱਲ, ਸਾਬਕਾ ਕੌਂਸਲਰ ਅਸ਼ਵਨੀ ਮੱਟੂ, ਪਵਨ ਰਾਜਪੂਤ , ਰਾਜੇਸ਼ ਬਾਂਸਲ , ਪੰਡਿਤ ਸਤਪਾਲ ਕੌਸ਼ਿਕ , ਸਤੀਸ਼ ਕੁਮਾਰ, ਰਾਜੀਵ ਗੁਲਾਟੀ, ਡਾ: ਅਮਿ੍ਰਤਪਾਲ ਸੋਢੀ, ਸੋਮਨਾਥ ਸਹਿਗਲ, ਮਨੀ ਮਿਗਲਾਨੀ, ਬਬਲੂ ਸਿੰਗਲਾ, ਰਾਜਕਮਲ ਕਪੂਰ, ਬਨਵਾਰੀ ਲਾਲ ਢੀਂਗਰਾ , ਅਸ਼ਵਨੀ ਗੋਇਲ, ਮਿੰਟੀ ਸਿੰਗਲਾ, ਨਵਨੀਤ ਕੁਮਾਰ , ਪੀ ਐੱਸ ਮਾਨ, ਅਮਿੱਤ ਟੱਕਰ, ਸੰਦੀਪ ਸੈਂਭੀ, ਨਤਾਸ਼ਾ ਅਗਰਵਾਲ, ਸੁਰਿੰਦਰ ਸਿੰਗਲਾ, ਲਵਲੀ ਸਿੰਗਲਾ, ਰਿੰਕਲ ਗੁਪਤਾ, ਰਾਜ ਕੁਮਾਰ ਰਾਜੂ, ਲਛਮਣ ਦਾਸ , ਸੁਨੀਲ ਨੰਦਾ, ਰਾਮ ਸਰੂਪ , ਡਾ: ਅਰੁਨ ਗੁਪਤਾ, ਵਿਜੇ ਮਦਾਨ, ਹਜ਼ਾਰੀ ਪ੍ਰਸ਼ਾਦ, ਸੁਰਿੰਦਰ ਵੋਹਰਾ, ਕਮਲ ਜੈਨ, ਹਰੀਸ਼ ਧੀਰ, ਕੁਨਾਲ ਸ਼ਰਮਾ, ਕਸ਼ਮੀਰੀ ਲਾਲ ਜਿੰਦਲ, ਰਾਜ ਕੁਮਾਰ ਸਿੰਗਲਾ, ਮਨੋਜ ਗਰਗ, ਸੰਜੀਵ ਸ਼ਰਮਾ, ਰਾਕੇਸ਼ ਜੈਸਵਾਲ, ਕਰਮਵੀਰ ਕੌਸ਼ਿਕ, ਕੇਵਲ ਿਸ਼ਨ, ਅਰੁਨ ਸਿੰਗਲਾ, ਵਿਵੇਸ਼ ਗੋਇਲ, ਜੀਵਨ ਕੁਮਾਰ, ਸੰਜੇ ਜੈਨ, ਡਾ: ਅਜੇ ਕਾਂਸਲ, ਪਿਆਰੇ ਲਾਲ ਗੁਪਤਾ, ਸਵਰਨ ਗੁਲਾਟੀ, ਰਮੇਸ਼ ਗੁਲਾਟੀ, ਮੰਗਤ ਰਾਏ ਸਿੰਗਲਾ, ਚੇਅਰਮੈਨ ਬਲਦੇਵਰਾਜ ਬਿੱਲਾ, ਸ਼ਿਵ ਕੁਮਾਰ ਮਿੱਤਲ, ਸਤਪਾਲ ਜਿੰਦਲ, ਅਨਮੋਲ, ਪ੍ਰਧਾਨ ਪ੍ਰਵੀਨ ਜਿੰਦਲ, ਬੌਬੀ ਬਾਂਸਲ, ਕਰਮਵੀਰ ਕੌਸ਼ਿਕ, ਡਾ: ਰਛਪਾਲ ਸੰਧੂੁ, ਡਾ: ਗੁਰਚਰਨ ਸਿੰਘ ਅਪੋਲੋ ਲੈਬ, ਦੇਵ ਬਰੋ, ਚੰਚਲ ਰਾਣੀ, ਕਾਜਲ, ਤਾਨੀਆ, ਗੀਤਾ, ਨਰੇਸ਼ ਨਰੂਲਾ, ਟੱਕਰ ਬੈਂਕ ਵਾਲੇ ,ਯੂਨਂਕ ਬਜਾਜ, ਅਮਤ ਸਿੰਗਲਾ  ਅਤੇ ਰੋਹਿਤ ਬਾਂਸਲ ਤੋਂ ਇਲਾਵਾ ਵਾਰਡ ਵਾਸੀ ਹਾਜ਼ਰ ਸਨ।