ਵਾਰਡ ਨੰਬਰ 42 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੌਰਵ ਗੁੱਡੂ ਗੁਪਤਾ ਦੇ ਚੋਣ ਜਲਸੇ ‘ਚ ਕਾਫ਼ਲਿਆਂ ਦੇ ਰੂਪ‘ਚ ਲੋਕਾਂ ਦੀ ਸ਼ਮੂਲੀਅਤ ਨੇ ਗੌਰਵ ਗੁੱਡੂ ਗੁਪਤਾ ਦੀ ਜਿੱਤ ਕੀਤੀ ਯਕੀਨੀ

ਮੋਗਾ, 12 ਫਰਵਰੀ (ਜਸ਼ਨ): ਅੱਜ ਵਾਰਡ ਨੰਬਰ 42 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੌਰਵ ਗੁੱਡੂ ਗੁਪਤਾ ਦੇ ਹੱਕ ਵਿਚ ਹੋਏ ਚੋਣ ਜਲਸੇ ਦੌਰਾਨ ਲੋਕਾਂ ਦੇ ਕਾਫ਼ਲਿਆਂ ਦੀ ਸ਼ਮੂਲੀਅਤ ਕਾਰਨ ਗੌਰਵ ਗੁੱਡੂ ਗੁਪਤਾ ਦੀ ਜਿੱਤ ਯਕੀਨੀ ਹੋ ਗਈ ਹੈ। ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਸਾਬਕਾ ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਅਤੇ ਉਹਨਾਂ ਦੇ ਪੁੱਤਰ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਤੋਂ ਇਲਾਵਾ ਜ਼ਿਲ੍ਹੇ ਦੇ ਪ੍ਰਮੁੱਖ ਆਗੂਆਂ ਨੇ ਸ਼ਿਰਕਤ ਕਰਦਿਆਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਮਾਨਦਾਰ ,ਸੂਝਵਾਨ, ਪੜ੍ਹੇ ਲਿਖੇ ਅਤੇ ਦਿ੍ਰੜ ਸੰਕਲਪ ਵਾਲੇ ਨੌਜਵਾਨ ਗੌਰਵ ਗੁੱਡੂ ਨੂੰ ਜਿਤਾਉਣ ਲਈ 14 ਫਰਵਰੀ ਨੂੰ ਤਕੱੜੀ ਵਾਲੇ ਚੋਣ ਨਿਸ਼ਾਨ ਦਾ ਬਟਨ ਦਬਾਅ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਹੱਥ ਮਜਬੂਤ ਕਰਨ। ਜਥੇਦਾਰ ਤੋਤਾ ਸਿੰਘ ਨੇ ਸਪੱਸ਼ਟ ਆਖਿਆ ਕਿ ਗੁੱਡੂ ਨਿਸ਼ਚੇ ਹੀ ਲੋਕਾਂ ਨੂੰ ਸਮਰਪਿਤ ਸਮਾਜ ਸੇਵੀ ਹੈ ਪਰ ਉਸ ਅੰਦਰਲੀ ਹਿੰਮਤ ਭਵਿੱਖ ਵਿਚ ਉਸ ਦੇ ਲੋਕ ਆਗੂ ਵਜੋਂ ਪ੍ਰਵਾਨ ਚੜ੍ਹਨ ਦੀ ਤਸਦੀਕ ਕਰਦੀ ਹੈ।
ਅੱਜ ਦੇ ਚੋਣ ਜਲਸੇ ਵਿਚ ਮੱਖਣ ਬਰਾੜ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਰਾਕੇਸ਼ ਸਿਤਾਰਾ,ਜਤਿੰਦਰ ਸਿੰਘ ਜੌਨੀ, ਰਣਵਿੰਦਰ ਸਿੰਘ ਪੱਪੂ ਰਾਮੰੂਵਾਲੀਆ, ਦਵਿੰਦਰ ਜੌੜਾ, ਵਿੱਕੀ ਅਰੋੜਾ, ਸਰਬਜੀਤ ਮਾਹਲਾ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਲਾਗਲਿਆਂ ਵਾਰਡਾਂ ਤੋਂ ਉਮੀਦਵਾਰ ਵੀ ਗੌਰਵ ਗੁੱਡੂ ਗੁਪਤਾ ਦੀ ਚੌਣ ਰੈਲੀ ਵਿਚ ਹਾਜ਼ਰ ਸਨ। ਇਸ ਮੌਕੇ ਜਥੇਦਾਰ ਤੋਤਾ ਸਿੰਘ ਨੇ ਤਸਲੀਮ ਕੀਤਾ ਕਿ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਗੁੱਡੂ ਨੇ ਪੁਰਾਣਾ ਮੋਗਾ ਖੇਤਰ ਵਿਚ ਪੈਂਦੇ ਸਟੇਡੀਅਮ ਅਤੇ ਪਾਰਕਾਂ ਦੀ ਨਕਸ਼ ਨੁਹਾਰ ਬਦਲਣ ਦੇ ਨਾਲ ਨਾਲ ਸਮਾਜ ਸੇਵੀ ਸੰਸਥਾ ਬਣਾ ਕੇ ਗਰੀਬਾਂ, ਲੋੜਵੰਦਾਂ ਅਤੇ ਵਿਦਿਆਰਥੀਆਂ ਦੀ ਸਹਾਇਤਾ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।
ਇਸ ਮੌਕੇ ਗੌਰਵ ਗੁੱਡੂ ਗੁਪਤਾ ਨੇ ਆਪਣੇ ਸੰਖੇਪ ਭਾਸ਼ਣ ਵਿਚ ਆਖਿਆ ਕਿ ਉਹਨਾਂ ਦੇ ਪਿਤਾ ਸ਼੍ਰੀ ਭਗਵਾਨ ਦਾਸ ਗੁਪਤਾ , ਮਾਸਟਰ ਸਤ ਨਰਾਇਣ ਅਤੇ ਮਾਸਟਰ ਚੇਤ ਰਾਮ ਜੀ ਆਦਿ ਅਧਿਆਪਕਾਂ ਤੋਂ ਮਿਲੇ ਸੰਸਕਾਰਾਂ ਸਦਕਾ ਉਹਨਾਂ ਦੇ ਮਨ ਵਿਚ ਲੋਕਾਂ ਦੀ ਸੇਵਾ ਦੀ ਰੀਝ ਹੈ । ਉਹਨਾਂ ਸਪੱਸ਼ਟ ਐਲਾਨ ਕੀਤਾ ਕਿ ਨਗਰ ਨਿਗਮ ਤੋਂ ਜਿਨੀ ਤਨਖਾਹ ਬਤੌਰ ਕੌਂਸਲਰ ਉਹਨਾਂ ਨੂੰ ਪ੍ਰਾਪਤ ਹੋਵੇਗੀ ਹਰ ਮਹੀਨੇ ਉਸ ਤੋਂ ਦੁੱਗਣੇ ਪੈਸੇ ਉਹ ਵਾਰਡ ਦੀ ਬਿਹਤਰੀ ’ਤੇ ਖਰਚ ਕਰਿਆ ਕਰਨਗੇ। 


