ਰਾਈਟਵੇ ਏਅਰਲਿੰਕਸ ਦੇ ਵਿਦਿਆਰਥੀ ਰੋਨੀਤ ਤਿਆਗੀ ਨੇ ਆਈਲੈਟਸ ‘ਚੋਂ 6.5 ਬੈਂਡ ਜਦਕਿ ਸੁਖਬੀਰ ਸਿੰਘ ਪੀਟੀਈ 'ਚੋਂ ਪ੍ਰਾਪਤ ਕੀਤੇ 61 ਸਕੋਰ

ਮੋਗਾ,19 ਦਸੰਬਰ (ਜਸ਼ਨ): ਮਾਲਵਾ ਖਿੱਤੇ ਦੀ ਮਸ਼ਹੂਰ ਸੰਸਥਾ ਰਾਈਟ-ਵੇ ਏਅਰਲੰਿਕਸ ਜੋ ਕਈ ਸਾਲਾਂ ਤੋਂ ਆਈਲੈਟਸ ਅਤੇ ਇੰਮੀਗੇ੍ਰਸ਼ਨ ਦੇ ਖੇਤਰ ਵਿਚ ਚੰਗੀ ਭੂਮਿਕਾ ਨਿਭਾ ਰਹੀ ਹੈ। ਇਸੇ ਲੜੀ ਤਹਿਤ ਰਾਈਟ-ਵੇ ਏਅਰਲਿੰਕਸ ਦੇ  ਵਿਦਿਆਰਥੀ ਰੋਨੀਤ ਤਿਆਗੀ  ਪੁੱਤਰ ਨੀਤੀਨ ਕੁਮਾਰ ਤਿਆਗੀ ਪਿੰਡ ਚਰਨਜੀਵ ਵਿਹਾਰ (ਉੱਤਰ ਪ੍ਰਦੇਸ਼) ਨੇ ਕ੍ਰਮਵਾਰ ਲਿਸਨਿੰਗ ‘ਚ 7.0,ਰੀਡਿੰਗ ‘ਚ 6.0, ਰਾਈਟਿੰਗ ‘ਚ 6.0, ਸਪੀਕਿੰਗ ‘ਚ 6.0 ਅਤੇ ਉਵਰਆਲ ਆਈਲੈਟਸ ਵਿਚੋ 6.5 ਬੈਂਡ ਪ੍ਰਾਪਤ ਕਰਕੇ ਆਪਣੇ ਵਿਦੇਸ਼’ਚ ਪੜ੍ਹਾਈ ਕਰਨ ਦੇ ਸੁਪਨੇ ਨੂੰ ਪੂਰਾ ਕੀਤਾ ਹੈ।  ਇਸੇ ਤਰ੍ਹਾਂ ਸੁਖਬੀਰ ਸਿੰਘ  ਪੁੱਤਰ ਬਲਵਿੰਦਰ ਪਿੰਡ ਲੰਗੇਆਣਾ (ਮੋਗਾ) ਨੇ ਕ੍ਰਮਵਾਰ ਲਿਸਨਿੰਗ ‘ਚ 58,ਰੀਡਿੰਗ ‘ਚ 61, ਰਾਈਟਿੰਗ ‘ਚ 55, ਸਪੀਕਿੰਗ ‘ਚ 79 ਅਤੇ ਓਵਰਆਲ ਪੀਟੀਈ ਵਿਚੋ 61 ਸਕੋਰ ਪ੍ਰਾਪਤ ਕਰਕੇ ਆਪਣੇ ਵਿਦੇਸ਼’ਚ ਪੜ੍ਹਾਈ ਕਰਨ ਦੇ ਸੁਪਨੇ ਨੂੰ ਪੂਰਾ ਕੀਤਾ ਹੈ। ਇਸ ਮੌਕੇ ਤੇ ਸੰਸਥਾ ਦੇ ਡਾਇਕਟਰ ਸ੍ਰੀ ਦੇਵਪਿ੍ਰਅ ਤਿਆਗੀ ਜੀ ਨੇ ਰੋਨੀਤ ਤਿਆਗੀ ਤੇ ਸੁਖਬੀਰ ਸਿੰਘ ਨੂੰ ਵਧਾਈ ਦਿੱਤੀ।ਉਨਾਂ ਦੱਸਿਆ ਕਿ ਇਸ ਸੰਸਥਾ ‘ਚ ਬੱਚਿਆ ਨੂੰ ਤਜਰਬੇਕਾਰ ਟੀਚਰਾਂ ਦੁਆਰਾ ਆਈਲੈਟਸ ਅਤੇ ਪੀਟੀਈ ਦੇ ਟੈਸਟ ਦੀ ਤਿਆਰੀ ਕਰਵਾਈ ਜਾਂਦੀ ਹੈ। ਉਨਾਂ ਇਹ ਵੀ ਕਿਹਾ ਕਿ ਸੰਸਥਾ ਵਲੋ ਵਿਦਿਆਰਥੀਆਂ ਨੂੰ ਆਈਲੈਟਸ ਅਤੇ ਪੀਟੀਈ ਦਾ ਸਾਰਾ ਲੋੜੀਦਾ ਮਟੀਰੀਅਲ ਮਹੁੱਈਆ ਕਰਵਾਇਆ ਜਾਂਦਾ ਹੈ ਅਤੇ ਬੱਚਿਆ ਨੂੰ ਸਮੇਂ-ਸਮੇਂ ਸਿਰ ਐਜੂਕੇਸ਼ਨ ਸੈਮੀਨਾਰ ਕਰਵਾਕੇ ਵਿਦੇਸ਼ ‘ਚ ਪੜ੍ਹਾਈ ਲਈ ਜਾਣਕਾਰੀ ਦਿੱਤੀ ਜਾਂਦੀ ਹੈ।  ਉਨਾਂ ਰੋਨੀਤ ਤਿਆਗੀ ਤੇ ਸੁਖਬੀਰ ਸਿੰਘ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆ ਜਿਆਦਾ ਮਿਹਨਤ ਕਰਕੇ ਅੱਗੇ ਵੱਧਣ  ਲਈ ਪ੍ਰੇਰਿਤ ਕੀਤਾ।ਇਸ ਮੌਕੇ ਤੇ ਸੁਖਬੀਰ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਰਾਈਟਵੇ ਏਅਰਲੰਿਕਸ ਦੇ ਸਾਰੇ ਸਟਾਫ ਮੈਂਬਰਾ ਅਤੇ ਸੰਸਥਾ ਦੇ ਡਾਇਰੈਟਰ ਦਾ ਧੰਨਵਾਦ ਕੀਤਾ।