ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਮਹਿੰਦਰ ਪਾਲ ਲੂੰਬਾ ਦਾ ਕੀਤਾ ਸਨਮਾਨ

ਮੋਗਾ 25 ਫਰਵਰੀ (ਜਸ਼ਨ) : ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਕੈਨੇਡਾ ਇਕਾਈ ਵੱਲੋਂ ਅੱਜ ਫਰੀਡਮ ਫਾਈਟਰ ਭਵਨ ਸ਼ਹੀਦ ਭਗਤ ਸਿੰਘ ਮਾਰਕੀਟ ਮੋਗਾ ਵਿਖੇ ਇੱਕ ਵਿਸ਼ਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਭਾਈਚਾਰੇ ਦੀਆਂ ਇਕਾਈਆਂ ਦੇ ਮੈਂਬਰਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਪੰਜਾਬੀ ਮਾਂ ਬੋਲੀ ਦੀ ਬਿਹਤਰੀਨ ਸੇਵਾਵਾਂ ਕਰਨ ਬਦਲੇ ਮੋਗਾ ਇਕਾਈ ਦੇ ਸੰਚਾਲਕ ਮਹਿੰਦਰ ਪਾਲ ਲੂੰਬਾ, ਉਘੀ ਲੇਖਿਕਾ ਦਵਿੰਦਰ ਕੌਰ ਸੈਣੀ ਅਤੇ ਸੰਗਰੂਰ ਇਕਾਈ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਬੱਤ ਦਾ ਭਲਾ ਮੋਗਾ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਮਾਂ ਬੋਲੀ ਸਬੰਧੀ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕੈਨੇਡਾ ਇਕਾਈ ਦੇ ਸੰਚਾਲਕ ਕੁਲਦੀਪ ਸਿੰਘ ਨੇ ਕੈਨੇਡਾ ਇਕਾਈ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਕੀਤੀਆਂ ਗਈਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ ਆਪੋ ਆਪਣਾ ਯੋਗਦਾਨ ਪਾਉਣਾ ਪਵੇਗਾ, ਨਹੀਂ ਤਾਂ ਮਾਹਿਰਾਂ ਅਨੁਸਾਰ ਅਗਲੇ 30 ਸਾਲਾਂ ਵਿੱਚ ਪੰਜਾਬੀ ਭਾਸ਼ਾ ਖਤਮ ਹੋ ਜਾਵੇਗੀ। ਇਸ ਲਈ ਸਾਨੂੰ ਆਪਣੇ ਬੱਚਿਆਂ ਨਾਲ ਅਤੇ ਪਰਿਵਾਰ ਨਾਲ ਗੱਲਬਾਤ ਪੰਜਾਬੀ ਵਿੱਚ ਕਰਨੀ ਚਾਹੀਦੀ ਹੈ ਅਤੇ ਪੰਜਾਬੀ ਬੋਲਣ ਵਿੱਚ ਸਾਨੂੰ ਫਖਰ ਮਹਿਸੂਸ ਕਰਨਾ ਚਾਹੀਦਾ ਹੈ। ਇਸ ਮੌਕੇ ਸੰਚਾਲਕ ਕਿਰਪਾਲ ਸਿੰਘ ਗਰਚਾ ਨੇ ਕਿਹਾ ਕਿ ਸਾਡੀ ਪੰਜਾਬੀਆਂ ਦੀ ਇਹ ਤ੍ਰਾਸਦੀ ਹੈ ਕਿ ਅਸੀਂ ਆਪਣੀ ਮਾਂ ਬੋਲੀ ਪ੍ਰਤੀ ਸਮਰਪਿਤ ਨਹੀਂ ਹਾਂ, ਇਸੇ ਕਰਕੇ ਸਾਡੇ ਸਾਹਮਣੇ ਹੀ ਅੰਗਰੇਜ਼ੀ ਸਕੂਲ, ਸਰਕਾਰੀ ਅਤੇ ਪ੍ਰਾਈਵੇਟ ਮਹਿਕਮਿਆਂ ਦੇ ਦਫਤਰ ਅਤੇ ਅਫਸਰ ਸ਼ਰੇਆਮ ਸਾਡੀ ਮਾਂ ਬੋਲੀ ਦਾ ਅਪਮਾਨ ਕਰ ਰਹੇ ਹਨ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਅਸੀਂ ਸਭ ਕੁਝ ਦੇਖਦੇ ਹੋਏ ਵੀ ਕੁੱਝ ਨਹੀਂ ਬੋਲ ਰਹੇ। ਇਸ ਮੌਕੇ ਸਮਾਜ ਸੇਵੀ ਲੱਖਾ ਸਿਧਾਣਾ ਨੇ ਕਿਹਾ ਕਿ ਅਸੀਂ ਕਾਨਫਰੰਸਾਂ ਬਹੁਤ ਕਰ ਲਈਆਂ, ਹੁਣ ਵੇਲਾ ਕੁੱਝ ਕਰਨ ਦਾ ਹੈ। ਮੇਰੇ ਤੇ ਬੋਰਡਾਂ ਤੇ ਕਾਲਖ ਮਲਣ ਬਦਲੇ ਮੇਰੇ ਤੇ 16 ਪਰਚੇ ਦਰਜ ਹੋਏ ਹਨ ਤੇ ਮੈਂ ਸਾਢੇ ਤਿੰਨ ਮਹੀਨੇ ਜੇਲ੍ਹ ਵਿੱਚ ਵੀ ਰਿਹਾ ਹਾਂ। ਮੈਂ ਹੁਣ ਵੀ ਹਰ ਕੁਰਬਾਨੀ ਲਈ ਤਿਆਰ ਹਾਂ। ਇਸ ਲਈ ਅਸੀਂ ਜਿਲ੍ਹਾ ਟੀਮਾਂ ਤਿਆਰ ਕਰ ਰਹੇ ਹਾਂ ਤੇ ਬਹੁਤ ਜਲਦ ਪੰਜਾਬੀ ਭਾਸ਼ਾ ਨੂੰ ਲਾਗੂ ਨਾ ਕਰਨ ਵਾਲੇ ਸਕੂਲਾਂ, ਦਫਤਰਾਂ ਅਤੇ ਅਫਸਰਾਂ ਦਾ ਘਿਰਾਓ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਕੁਲਵਿੰਦਰ ਸਿੰਘ ਸਿੱਧੂ ਅਤੇ ਡਾਕਟਰ ਨਿਰਮਲ ਸਿੰਘ ਲਾਂਬੜਾ ਨੇ ਕਿਹਾ ਕਿ ਅਸੀਂ ਪੰਜਾਬ ਅੰਦਰ ਵੱਧ ਤੋਂ ਵੱਧ ਲਾਇਬ੍ਰੇਰੀਆਂ ਸਥਾਪਿਤ ਕਰਨ ਲਈ ਹਰ ਸਹਿਯੋਗ ਕਰਨ ਲਈ ਤਿਆਰ ਹਾਂ ਤੇ ਵੱਡੀ ਪੱਧਰ ਤੇ ਪੰਜਾਬੀ ਸਾਹਿਤ ਨੂੰ ਛਾਪ ਕੇ ਵੰਡਿਆ ਜਾ ਰਿਹਾ ਹੈ। ਇਸ ਮੌਕੇ ਉਘੇ ਸਾਹਿਤਕਾਰ, ਵਕੀਲ ਅਤੇ ਪੰਜਾਬ ਇਕਾਈ ਦੇ ਸੰਚਾਲਕ ਮਿੱਤਰਸੇਨ ਮੀਤ ਨੇ ਪੰਜਾਬੀ ਰਾਜ ਭਾਸ਼ਾ ਐਕਟ ਅਤੇ ਹੋਰ ਕਨੂੰਨੀ ਨੁਕਤਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਬਹੁਤ ਜਲਦ ਇਸ ਮੁਹਿੰਮ ਨੂੰ ਵੱਡੇ ਪੱਧਰ ਤੇ ਸ਼ੁਰੂ ਕਰਨ ਜਾ ਰਹੇ ਹਾਂ ਤੇ ਸੂਬਾ ਇਕਾਈ ਜਿਲ੍ਹਾ ਇਕਾਈਆਂ ਨੂੰ ਨਿਰਦੇਸ਼ ਜਾਰੀ ਕਰੇਗੀ। ਸਮਾਗਮ ਵਿਚ ਸ਼ਮੂਲੀਅਤ ਕਰਦਿਆਂ ਪ੍ਰੋ. ਸੁਰਜੀਤ ਸਿੰਘ ਕਾਉਂਕੇ ਨੇ  ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਉਦਮ ਦੀ ਸ਼ਲਾਘਾ ਕੀਤੀ।  ਇਸ ਮੌਕੇ ਉਘੇ ਲੇਖਕ ਹਰਦੀਪ ਸਿੰਘ ਘੜਿਆਲ, ਮਹਿੰਦਰ ਸਿੰਘ ਸੇਖੋਂ, ਗੁਰਪ੍ਰੀਤ ਸਿੰਘ ਨਿਆਮੀਆਂ, ਸੁਖਦੇਵ ਸਿੰਘ ਲਾਜ, ਦਵਿੰਦਰ ਸੇਖਾ, ਪ੍ਰਿਂ ਸੁਰਜੀਤ ਸਿੰਘ ਦੌਧਰ, ਹਰਬੰਸ ਅਖਾੜਾ, ਅਮਰ ਘੋਲੀਆ, ਜਗਤਾਰ ਬੈਂਸ, ਗੂਰਮੀਤ ਸਿੰਘ ਬੈਦਵਾਣ, ਅਮਰ ਸੂਫੀ, ਬੇਅੰਤ ਕੌਰ ਗਿੱਲ, ਪ੍ਰੇਮ ਕੁਮਾਰ, ਪ੍ਰੋ ਇੰਦਰਪਾਲ ਸਿੰਘ, ਦਰਸ਼ਨ ਦੋਸਾਂਝ, ਸੁਰਜੀਤ ਕੌਰ, ਕਰਮ ਸਿੰਘ ਜਖਮੀ, ਪ੍ਰੋ ਨਰਿੰਦਰ ਸਿੰਘ, ਮੂਲ ਚੰਦ ਸ਼ਰਮਾ, ਗੁਰਚਰਨ ਸਿੰਘ ਬਸਿਆਲਾ, ਹਰਬਖਸ਼ ਗ੍ਰੇਵਾਲ, ਗੁਰਿੰਦਰਪਾਲ ਸਿੰਘ, ਪ੍ਰੋ ਕਰਮ ਸਿੰਘ ਸੰਧੂ, ਹੰਸਰਾਜ ਮੋਫਰ, ਗੁਰਚਰਨ ਨੂਰਪੁਰ, ਤਰਲੋਚਨ ਸਿੰਘ ਢਿੱਲੋਂ, ਗੁਰਮੀਤ ਕੌਰ, ਨਿਰਮਲ ਕੌਰ, ਦਰਸ਼ਨ ਕੌਰ, ਪ੍ਰੀਤਮ ਸਿੰਘ, ਭੁਪਿੰਦਰ ਸਿੰਘ, ਰਾਜਵਿੰਦਰ ਰੌਂਤਾ ਅਤੇ ਕਰਮਜੀਤ ਸਿੰਘ ਔਜਲਾ, ਸਮਾਜ ਸੇਵੀ ਮਹਿੰਦਰ ਪਾਲ ਲੂੰਬਾ, ਗੁਰਪ੍ਰੀਤ ਚੰਦਬਾਜਾ, ਗਿਆਨ ਸਿੰਘ, ਜਸਵੰਤ ਪੁਰਾਣੇਵਾਲਾ, ਜੋਗਿੰਦਰ ਸਿੰਘ ਢੁਡੀਕੇ ਅਤੇ ਸੁਖਦੇਵ ਸਿੰਘ ਬਰਾੜ ਨੇ ਵੀ ਪੰਜਾਬੀ ਭਾਸ਼ਾ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਆਪੋ ਆਪਣੇ ਸੁਝਾਅ ਦਿੱਤੇ ਅਤੇ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੇਵਾ ਦੇਣ ਅਤੇ ਕੁਰਬਾਨੀ ਕਰਨ ਦਾ ਵਾਅਦਾ ਕੀਤਾ। ਸਮਾਗਮ ਦੀ ਸਮਾਪਤੀ ਮੌਕੇ ਮਿੱਤਰਸੇਨ ਮੀਤ ਨੇ ਕਿਹਾ ਅਸੀਂ ਸਭ ਦੇ ਸੁਝਾਅ ਦਰਜ ਕਰ ਲਏ ਹਨ ਤੇ ਬਹੁਤ ਜਲਦ ਸੁਝਾਵਾਂ ਮੁਤਾਬਿਕ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਸਰਗਰਮੀਆਂ ਤੇਜ ਕੀਤੀਆਂ ਜਾਣਗੀਆਂ। ਅੰਤ ਵਿੱਚ ਮੋਗਾ ਇਕਾਈ ਦੇ ਸੰਚਾਲਕ ਮਹਿੰਦਰ ਪਾਲ ਲੂੰਬਾ ਨੇ ਪੰਜਾਬ ਭਰ ਵਿੱਚੋਂ ਆਏ ਮਹਿਮਾਨਾਂ ਦਾ ਜੀ ਆਇਆਂ ਕਹਿੰਦੇ ਹੋਏ ਸਭ ਦਾ ਧੰਨਵਾਦ ਕੀਤਾ।

ਕੁਲਦੀਪ ਕੌਰ ਉਰਫ ਕੋਮਲ ਪਾਸੋਂ ਪੁਲਿਸ ਵੱਲੋਂ ਪੁੱਛਗਿਛ ਕਰਨ ਤੇ ਕੁਲਦੀਪ ਕੌਰ ਉਰਫ ਕੋਮਲ ਨੇ ਪੁਲਿਸ ਪਾਸ ਮੰਨਿਆ ਕਿ ਪਰਮਲਾ ਵਾਸੀ ਪਿੰਡ ਦੁਬਲਧਨ ਮਾਜਰਾ ਜਿਲ੍ਹਾ ਝੱਜਰ ਹਰਿਆਣਾ, ਰੀਟਾ ਰਾਣੀ ਪੁੱਤਰੀ ਮੱਖਣ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਨੇੜੇ ਰੇਲਵੇ ਫਾਟਕ ਅਜੀਤਵਾਲ ਹਾਲ ਵਾਸੀ ਨੇੜੇ ਭੋਲਾ ਕੇਬਲ ਵਾਲਾ ਸਾਧਾ ਵਾਲੀ ਬਸਤੀ ਮੋਗਾ, ਜੱਸੀ ਸੱਪਾ ਵਾਲੀ ਪਤਨੀ ਰਮਨਾ ਵਾਸੀ ਲਾਲ ਸਿੰਘ ਰੋਡ ਮੋਗਾ ਨੇ ਭੈਣ ਅਤੇ ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕੱਚਾ ਦੋਸਾਂਝ ਰੋਡ ਨੇੜੇ ਅੰਬੂਜਾ ਸੀਮੇਟ ਦੀ ਦੁਕਾਨ ਮੋਗਾ, ਇਸ ਦੀ ਪਤਨੀ ਰੁਪਿੰਦਰ ਕੌਰ ਉਰਫ ਪਿੰਦੂ ਵੱਲੋਂ ਇਕ ਸਾਂਝਾ ਗਿਰੋਹ ਬਣਾਇਆ ਹੋਇਆ ਹੈ, ਜੋ ਲੋੜਵੰਦ ਅਤੇ ਜਿਆਦਾ ਉਮਰ ਦੇ ਬੰਦਿਆ ਨੂੰ ਵਿਆਹ ਦਾ ਝਾਂਸਾ ਦੇ ਕੇ, ਵਿਆਹ ਕਰਕੇ ਪੈਸੇ ਲੈ ਕੇ ਠੱਗੀਆਂ ਮਾਰਦੇ ਹਨ। ਹੰਸਰਾਜ ਨਾਲ ਇਹ ਵਿਆਹ ਵੀ ਠੱਗੀ ਮਾਰਨ ਦੇ ਇਰਾਦੇ ਨਾਲ ਹੀ ਕੀਤਾ ਗਿਆ ਸੀ।

ਤਫਤੀਸ਼ ਤੋਂ ਕੁਲਦੀਪ ਕੌਰ ਉਰਫ ਕੋਮਲ ਨੂੰ ਕਿਸੇ ਵੱਲੋਂ ਅਗਵਾਹ ਕਰਨਾ ਨਹੀਂ ਪਾਇਆ ਗਿਆ। ਇਸ ਮੁਕੱਦਮਾ ਵਿੱਚ ਜੁਰਮ 365 ਭ.ਦ ਦਾ ਘਾਟਾ ਕਰਕੇ ਜੁਰਮ 420, 120ਬੀ ਭ.ਦ ਦਾ ਵਾਧਾ ਕੀਤਾ ਗਿਆ ਹੈ। ਇਸ ਮੁਕੱਦਮਾ ਵਿੱਚ 1.ਕੁਲਦੀਪ ਕੌਰ ਉਰਫ ਕੋਮਲ ਪੁੱਤਰੀ ਸੂਬਾ ਸਿੰਘ ਵਾਸੀ ਤਲਵੰਡੀ ਮੰਗੇਖਾਂ ਜਿਲ੍ਹਾ ਫਿਰੋਜਪੁਰ, 2. ਰੀਟਾ ਰਾਣੀ ਪੁੱਤਰੀ ਮੱਖਣ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਨੇੜੇ ਰੇਲਵੇ ਫਾਟਕ ਅਜੀਤਵਾਲ ਹਾਲ ਵਾਸੀ ਨੇੜੇ ਭੋਲਾ ਕੇਬਲ ਵਾਲਾ ਸਾਧਾ ਵਾਲੀ ਬਸਤੀ ਮੋਗਾ, 3. ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ, 4. ਰੁਪਿੰਦਰ ਕੌਰ ਉਰਫ ਪਿੰਦੂ ਪਤਨੀ ਕੁਲਦੀਪ ਸਿੰਘ ਵਾਸੀਆਨ ਕੱਚਾ ਦੋਸਾਂਝ ਰੋਡ ਮੋਗਾ, 5, ਜੱਸੀ ਸੱਪਾ ਵਾਲੀ ਪਤਨੀ ਰਮਨਾ ਵਾਸੀ ਲਾਲ ਸਿੰਘ ਰੋਡ ਮੋਗਾ 6. ਪਰਮਲਾ ਪੁੱਤਰੀ ਨਾਮਲੂਮ ਵਾਸੀ ਪਿੰਡ ਦੁਬਲਧਨ ਮਾਜਰਾ ਜਿਲ੍ਹਾ ਝੱਜਰ ਹਰਿਆਣਾ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਤਫਤੀਸ਼ ਦੌਰਾਨ 1. ਕੁਲਦੀਪ ਕੌਰ ਉਰਫ ਕੋਮਲ 2. ਰੁਪਿੰਦਰ ਕੌਰ ਉਰਫ ਪਿੰਦੂ, 3. ਰੀਟਾ ਰਾਣੀ, 4, ਕੁਲਦੀਪ ਸਿੰਘ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦੋਸ਼ਣ ਕੁਲਦੀਪ ਕੌਰ ਪਾਸੋਂ ਚਾਂਦੀ ਦੇ ਗਹਿਣੇ ਅਤੇ 5 ਹਜਾਰ ਰੁਪਏ, ਰੀਟਾ ਰਾਣੀ ਪਾਸੋਂ 7 ਹਜਾਰ ਰੁਪਏ ਬ੍ਰਾਮਦ ਕੀਤੇ ਜਾ ਚੁੱਕੇ ਹਨ। ਤਫਤੀਸ਼ ਤੋਂ ਪਾਇਆ ਗਿਆ ਹੈ ਕਿ ਇਹਨਾਂ ਦੋਸ਼ੀਆ ਨੇ ਇਕ ਗਿਰੋਹ ਬਣਾਇਆ ਹੋਇਆ ਹੈ। ਜੋ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਦੇ ਹਨ, ਇਹਨਾਂ ਨੇ ਹੋਰ ਵੀ ਕਈ ਜਿਲਿਆ ਵਿੱਚ ਠੱਗੀਆਂ ਮਾਰੀਆ ਹਨ। ਦੋਸ਼ੀਆਂ ਨੇ ਠੱਗੀਆਂ ਮਾਰਨ ਲਈ ਵੱਖ ਵੱਖ ਨਾਵਾਂ ਦੇ ਸ਼ਨਾਖਤ ਕਾਰਡ ਵੀ ਬਣਾਏ ਹੋਏ ਹਨ। ਦੋਸ਼ੀਆਂ ਪਾਸੋਂ ਹੋਰ ਪੁੱਛਗਿਛ ਜਾਰੀ ਹੈ ਅਤੇ ਹੋਰ ਸੁਰਾਗ ਲੱਗਣ ਦੀ ਸੰਭਾਵਨਾ ਹੈ।