ਮੋਗਾ ਗੋਲੀ ਕਾਂਡ,72 ਘੰਟਿਆਂ ਦਾ ਅਲਟੀਮੇਟਮ, ਲੁਟੇਰਿਆਂ ਦੀਆਂ ਗੋਲੀਆਂ ਨਾਲ ਹਾਲਾਕ ਹੋਏ ਵਿੱਕੀ ਨੂੰ ਇਨਸਾਫ਼ ਦਿਵਾਉਣ ਲਈ ਮੋਗਾ ‘ਚ ਸੂਬਾ ਪੱਧਰੀ ਰੋਸ ਮੁਜ਼ਾਹਰਾ,ਸ਼ਹਿਰ ਦੀਆਂ ਅਹਿਮ ਜਥੇਬੰਦੀਆਂ ਵੀ ਹੋਈਆਂ ਸ਼ਾਮਿਲ

ਮੋਗਾ, 13 ਜੂਨ (ਜਸ਼ਨ): ਮੋਗਾ ਦੇ ਸਰਾਫਾ ਬਜਾਰ ਵਿੱਚ ਬੀਤੇ ਕੱਲ ਦਿਨ ਦਿਹਾੜੇ ਪੰਜ  ਹਥਿਆਰਬੰਦ ਵਿਅਕਤੀਆਂ ਵੱਲੋਂ  ਏਸ਼ੀਆ ਜਿਊਲਰ ਦੀ ਦੁਕਾਨ ਵਿੱਚ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾਉਣ ਤੋਂ ਬਾਅਦ ਲੱਖਾਂ ਦਾ ਸੋਨਾ ਲੁੱਟ ਕੇ ਫਰਾਰ ਹੋ ਗਏ ਸਨ ਜਦੋਂ ਕਿ ਦੁਕਾਨ ਦੇ ਮਾਲਕ ਵਿੱਕੀ ਦੇ ਗੋਲੀ ਲੱਗਣ ਕਾਰਨ ਡੀ ਐਮ ਸੀ ਲੁਧਿਆਣਾ ਜਾ ਕੇ ਮੌਤ ਹੋ ਗਈ ਸੀ । ਮੌਤ ਤੋਂ ਬਾਅਦ ਸਮੂਹ ਸਰਾਫਾ ਬਜਾਰ ਦੇ ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਦੇਰ ਰਾਤ ਤੱਕ ਮੋਗਾ ਦਾ ਮੇਨ ਚੌਂਕ ਬੰਦ ਰੱਖਿਆ ਅਤੇ ਅੱਜ ਦੂਸਰੇ ਦਿਨ ਸਵੇਰ ਹੁੰਦਿਆਂ ਹੀ ਸਮੂਹ ਦੁਕਾਨਦਾਰਾਂ ਵੱਲੋਂ ਵੱਡਾ ਇਕੱਠ ਕਰਕੇ ਵੱਖ ਵੱਖ ਜਥੇਬੰਦੀਆਂ ਨਾਲ ਮਿਲ ਕੇ ਇਕ ਮੀਟਿੰਗ ਕੀਤੀ ਗਈ ਜਿਸ ਦੌਰਾਨ ਮੰਗ ਕੀਤੀ ਗਈ ਕਿ ਵਿੱਕੀ ਦੇ ਕਾਤਲਾਂ ਨੂੰ ਤੁਰੰਤ ਗਿ੍ਰਫਤਾਰ ਕੀਤਾ ਜਾਵੇ। ਇਸ ਮੌਕੇ ਸੁਖਚੈਨ ਸਿੰਘ ਰਾਮੂਵਾਲੀਆ ਨੇ ਦੱਸਿਆ ਕਿ ਕੱਲ ਦੋ ਵਜੇ ਦੀ ਵਾਰਦਾਤ ਹੋਈ ਹੈ ਪਰ ਅਜੇ ਤੱਕ ਪਰਿਵਾਰ ਨੂੰ ਕੋਈ ਵੀ ਇਨਸਾਫ਼ ਨਹੀਂ ਮਿਲਿਆ।  ਪਰਿਵਾਰ ਲਗਾਤਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਅੱਜ ਸਮੂਹ ਸਵਰਨਕਾਰ ਸੰਘ ਵੱਲੋਂ ਵੱਖ ਵੱਖ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਅਗਲੀ ਰੂਪ ਰੇਖਾ ਉਲੀਕੀ ਗਈ ਹੈ । ਉਨ੍ਹਾਂ ਕਿਹਾ ਕਿ ਐਸ ਐਸ ਪੀ ਮੋਗਾ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਹੈ । ਇਸ ਮੌਕੇ ਸੁੱਖਚੈਨ ਸਿੰਘ ਰਾਮੂਵਾਲੀਆ ਨੇ ਦੱਸਿਆ ਕਿ ਮਿ੍ਰਤਕ ਵਿੱਕੀ ਦੇ ਬੇਟੇ ਦੇ ਕਨੇਡਾ ਤੋਂ ਮੋਗਾ ਪਹੁੰਚਣ ਉਪਰੰਤ ਵਿੱਕੀ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਅੱਜ ਦੀ ਮੀਟਿੰਗ ਵਿਚ ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ ਕਰਤਾਰ ਸਿੰਘ ਜੌੜਾ, ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਅਮਿਤ ਕਪੂਰ, ਆਲ ਇੰਡੀਆ ਐਸੋਸੀਏਸ਼ਨ ਦੇ ਪ੍ਰਧਾਨ ਕਸ਼ਮੀਰ ਸਿੰਘ ਰਾਜਪੂਤ, ਪੰਜਾਬ ਪ੍ਰਧਾਨ ਨਾਮੇ ਸ਼ਾਹ , ਸਵਰਨਕਾਰ ਸੰਘ ਮੋਗਾ ਦੇ ਪ੍ਰਧਾਨ ਬਲਬੀਰ ਸਿੰਘ ਰਾਮੂਵਾਲੀਆ, ਸੈਕਟਰੀ ਪੰਜਾਬ ਸੁਖਚੈਨ ਸਿੰਘ ਰਾਮੂੰਵਾਲੀਆ,ਸੰਜੀਵ ਕੁਮਾਰ, ਯਸ਼ਪਾਲ ਪਾਲੀ, ਸੁਰਿੰਦਰ ਸਿੰਘ ਬਾਵਾ, ਦੀਪਕ ਸੋਨੀ ਜਰਨਲ ਸਕੱਤਰ ਹਰਿਆਣਾ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ। 

ਸ਼ਹਿਰ ਵਾਸੀਆਂ ਵਜੋਂ ਡਾ.ਸੀਮਾਂਤ ਗਰਗ , ਵਿਨੋਦ ਬਾਂਸਲ, ਡਾ: ਮਾਲਤੀ ਥਾਪਰ, ਦਵਿੰਦਰ ਸਿੰਘ ਰਣੀਆਂ, ਮੁਖਤਿਆਰ ਸਿੰਘ ਸਾਬਕਾ ਐੱਸ ਪੀ ,ਵਿਜੈ ਸਾਥੀ,ਕਾਂਗਰਸ ਇੰਨਚਾਰਜ ਮਾਲਵਿਕਾ ਸੂਦ,ਕੌਂਸਲਰ ਗੌਰਵ ਗੁਪਤਾ ਗੁੱਡੂ,ਕੌਂਸਲਰ ਬਲਜੀਤ ਚਾਨੀ, ਵਰਿੰਦਰ ਸੋਨੀ, ਪਰਵੀਨ ਕੁਮਾਰ, ਸੁਖਵਿੰਦਰ ਸਿੰਘ ਬਰਾੜ,ਰਾਜਿੰਦਰ ਸਿੰਘ ਡੱਲਾ , ਸੰਨੀ ਗਿੱਲ , ਗੁਰਮੀਤ ਸਿੰਘ ਢਿੱਲੋਂ,ਹਨੀ ਮੰਗਾ, ਰਣਵਿੰਦਰ ਸਿੰਘ ਪੱਪੂ ਰਾਮੂਵਾਲਾ, ਗੁਰਸੇਵਕ ਸਿੰਘ ਸੰਨਿਆਸੀ,ਮਨਜੀਤ ਧੰਮੂ,ਗੁਰਜੰਟ ਸਿੰਘ ਰਾਮੂੰਵਾਲਾ, ਡਾ: ਪਵਨ ਥਾਪਰ, ਰਾਕੇਸ਼ ਸਿਤਾਰਾ,ਰਾਕੇਸ਼ ਭੱਲਾ,ਵਰਣ ਭੱਲਾ, ਸਰੇਸ਼ ਭੱਲਾ,ਕੌਂਸਲਰ ਪ੍ਰੇਮ ਚੰਦ,ਕੌਂਸਲਰ ਗੋਵਰਧਨ ਪੋਪਲੀ,ਕੌਂਸਲਰ ਮਨਜੀਤ ਮਾਨ,  ਕੁਲਵੰਤ ਰਾਮਗੜ੍ਹੀਆ,ਹਰਭਜਨ ਸਰਪੰਚ ਬਹੋਨਾ,ਸੰਜੀਵ ਨੂਰਲਾ, ਸਤਪਾਲ ਕੰਡਾ,ਮਹਿੰਦਰਪਾਲ  ਲੂੰਬਾ, ਭੁਪਿੰਦਰ ਸਿੰਘ ਸਾਹਕੋ, ਗੁਰਨਾਮ ਗਾਮਾ, ਜਤਿੰਦਰਪਾਲ ਸਿੰਘ, ਸੋਨੂੰ ਕੜਵੱਲ, ਰਿੰਕੂ ਜੌੜਾ, ਸੁਰਿੰਦਰ ਕੜਵਲ,ਕੌਂਸਲਰ ਗੋਰਾ ਸੂਦ,ਕਪਿਲ ਕੰਡਾ,ਵਰਿੰਦਰ ਭਿੰਡਰ, ਗਗਨਦੀਪ ਸਦਿਉੜਾ,ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤੇ ਰੋਸ ਮਾਰਚ ਵਿਚ ਸ਼ਾਮਲ ਹੋਏ। ਵਿੱਕੀ ਦੇ ਕਾਤਲਾਂ ਖਿਲਾਫ਼ ਕਾਰਵਾਈ ਦੀ ਮੰਗ ਲਈ  ਸਵਰਨਕਾਰ ਸੰਘ ਮੁਕਤਸਰ, ਸਵਰਨਕਾਰ ਸੰਘ ਕੋਟਕਪੂਰਾ, ਸਵਰਨਕਾਰ ਸੰਘ ਮੌੜ ਮੰਡੀ, ਸਵਰਨਕਾਰ ਸੰਘ ਤਪਾ ਮੰਡੀ, ਸਵਰਨਕਾਰ ਸੰਘ ਤਲਵੰਡੀ ਭਾਈ, ਸਵਰਨਕਾਰ ਸੰਘ ਜੀਰਾ, ਸਵਰਨਕਾਰ ਸੰਘ ਮੱਖੂ, ਸਵਰਨਕਾਰ ਸੰਘ ਮੱਲਾਂ ਵਾਲਾ, ਸਵਰਨਕਾਰ ਸੰਘ ਬਾਘਾਪੁਰਾਣਾ, ਸਵਰਨਕਾਰ ਸੰਘ ਬੰਠਿਡਾ, ਸਵਰਨਕਾਰ ਸੰਘ ਫਰੀਦਕੋਟ, ਸਵਰਨਕਾਰ ਸੰਘ ਬਰਨਾਲਾ, ਸਵਰਨਕਾਰ ਸੰਘ ਅਬੋਹਰ, ਸਵਰਨਕਾਰ ਸੰਘ ਗਿੱਦੜਬਾਹਾ, ਸਵਰਨਕਾਰ ਸੰਘ ਰਾਮਪੁਰਾ, ਸਵਰਨਕਾਰ ਸੰਘ ਕੋਟ ਈਸੇ ਖਾਂ, ਸਵਰਨਕਾਰ ਸੰਘ ਅ੍ਰਮਿਤਸਰ,ਸੈਨੇਟਰੀ ਸ਼ੌਪਕੀਪਰਸ ਐਸੋਸੀਏਸ਼ਨ ,  ਕੱਪੜਾ ਐਸੋਸੀਏਸ਼ਨ, ਮੈਡੀਕਲ ਐਸੋਸੀਏਸ਼ਨ,ਬਾਗ ਗਲੀ ਐਸੋਸੀਏਸ਼ਨ,ਮੋਗਾ ਕਾਰ ਐਂਡ ਜੀਪ ਬਜ਼ਾਰ ਐਸੋਸੀਏਸ਼ਨ,ਤਪਤੇਜ ਸਿੰਘ ਮਾਰਕੀਟ ਐਸੋਸੀਏਸ਼ਨ ਨੇ ਵੀ ਸ਼ਮੂਲੀਅਤ ਕੀਤੀ।