ਸੀ ਏ ਸੁਭਾਸ਼ ਬਾਂਸਲ ਬਣੇ ਰੋਟਰੀ ਕਲੱਬ ਮੋਗਾ ਰਾਇਲ ਦੇ ਪ੍ਰਧਾਨ

Tags: 

ਮੋਗਾ, 3 ਜੁਲਾਈ (ਜਸ਼ਨ ) ਰੋਟਰੀ ਕਲੱਬ ਮੋਗਾ ਰਾਇਲ ਦੀ ਅਹਿਮ ਮੀਟਿੰਗ ਪ੍ਰਧਾਨ ਸੀਏ ਸੁਭਾਸ਼ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਰਾਸ਼ਟਰੀਯ ਗਾਨ ਦੇ ਨਾਲ ਕੀਤੀ ਗਈ। ਸਾਬਕਾ ਪ੍ਰਧਾਨ ਅਸ਼ਵਨੀ ਅਰੋੜਾ ਵਲੋਂ ਨਵੇ ਬਣੇ ਪ੍ਰਧਾਨ ਸੁਭਾਸ ਬਾਂਸਲ ਨੂੰ ਰੋਟਰੀ ਚਾਰਟਰ ਦੇਕੇ ਕਲੱਬ ਦੀ ਜ਼ਿੰਮਮੇਦਾਰੀ ਸੌਂਪੀ ਗਈ, ਉਥੇ ਹੀ 5 ਜੁਲਾਈ ਨੂੰ ਹੋਣ ਵਾਲੇ ਸਪਥ ਗ੍ਰਹਿਣ ਸਮਾਗਮ ਨੂੰ ਲੇਕੇ ਚਰਚਾ ਕੀਤੀ ਗਈ। ਕਲੱਬ ਪ੍ਰਧਾਨ ਨੇ ਦੱਸਿਆ ਕਿ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਜ਼ਿਲਾ ਗਵਰਨਰ ਭੁਪੇਸ਼ ਮਹਿਤਾ, 26-27 ਦੇ ਜ਼ਿਲਾ ਗਵਰਨਰ ਸੀਏ ਅਮਿਤ ਸਿੰਗਲਾ ਅਤੇ ਅਸੀਸਟੈਂਟ ਗਵਰਨਰ ਜੇ ਪ੍ਰਕਾਸ਼ ਸ਼ਰਮਾ ਸ਼ਾਮਲ ਹੋਣਗੇ। ਇਸ ਮੌਕੇ ਕਲਬ ਦੇ ਸੈਕਟਰੀ ਵਨੀਤ ਬਾਂਸਲ, ਪ੍ਰਸ਼ੋਤਮ ਸ਼ਰਮਾ, ਰਵੀ ਬਾਂਸਲ, ਪੁਨੀਤ ਗਰਗ, ਅਮੋਲ ਸੂਦ, ਸਮੀਰ ਬਾਂਸਲ, ਅਤੁਲ ਬਾਂਸਲ, ਸਚਿਨ ਗੋਇਲ, ਸਿਦਾਰਥ ਮਹਾਜਨ, ਅਨੀਸ ਬਾਂਸਲ, ਰੁਪੇਸ਼ ਮਜੀਠਿਆ, ਸੁਮਿਤ ਗਰਗ, ਦਿਨੇਸ਼ ਗੋਇਲ, ਸੂਰਜ ਜੇਨ, ਕਪਿਲ ਕੰਡਾ, ਮਨੀਸ਼ ਸਿੰਗਲ, ਰਾਜੀਵ ਕਾਂਸਲ ਅਤੇ ਹੋਰ ਮੈਂਬਰ ਹਾਜ਼ਰ ਸਨ। ਇਸ ਮੌਕੇ ਪ੍ਰਾਜੇਕਟ ਚੇਅਰਮੇਨ ਪ੍ਰਸ਼ੋਤਮ ਸ਼ਰਮਾ ਨੇ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਵੱਲੋਂ ਬਣਾਏ ਗਏ ਨਿਯਮਾਂ ਦੇ ਮੁਤਾਬਿਕ ਹਰ ਸਾਲ ਕਲੱਬ ਦੇ ਕਿਸੇ ਵੀ ਮੇੈਂਬਰ ਨੂੂੰ ਪ੍ਰਧਾਨ ਬਣਨ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਵਾਰ ਇਹ ਮੌਕਾ ਕਲਬ ਦੇ ਸਿਨੀਅਰ ਮੈਂਬਰ ਸੁਭਾਸ਼ ਬਾਂਸਲ ਨੂੰ ਮਿਲਿਆ ਹੈ, ਜਿੰਨ੍ਹਾਂ ਨੂੂੰ ਸੌਂਹ ਚਕਾਉਣ ਦੀ ਰਸਮ ਜ਼ਿਲਾ ਗਵਰਨਰ ਭੁਪੇਸ਼ ਮੇਹਤਾ, 26-27 ਦੇ ਜ਼ਿਲਾ ਗਵਰਨਰ ਸੀਏ ਅਮਿਤ ਸਿੰਗਲਾ ਅਤੇ ਅਸਸਿਟੈਂਟ ਗਵਰਨਰ ਜੇ ਪ੍ਰਕਾਸ਼ ਸ਼ਰਮਾ ਵਲੋ ਪੂਰੀ ਕੀਤੀ ਜਾਵੇਗੀ। ਇਸ ਮੌਕੇ ਸਮਾਰੋਹ ਵਿਚ ਸ਼ਾਮਲ ਹੋਏ ਸਾਰੇ ਮੈਂਬਰਾਂ ਨੂੂੰ ਰੋਟਰੀ ਇੰਟਰਨੇਸ਼ਨਲ ਦੀ ਨਵੀਂਆਂ ਨੀਤੀਆਂ ਬਾਰੇ ਵੀ ਦੱਸਿਆ ਜਾਵੇਗਾ।