ਪੰਜਾਬ ਸਰਕਾਰ ਦੀ ਬੀਜ ਐਕਟ ਵਿੱਚ ਸੋਧ ਸਲਾਹੁਣਯੋਗ ਕਦਮ-ਡਾ ਜਸਵਿੰਦਰ ਸਿੰਘ ਬਰਾੜ

ਮੋਗਾ, 2 ਅਗਸਤ (ਜਸ਼ਨ):ਸਟੇਟ ਅਵਾਰਡੀ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਡਾ ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਬੀਜ ਐਕਟ 1966 ਤੇ ਬੀਜ ਕੰਟਰੋਲ ਹੁਕਮ ਵਿਚ ਸਖਤ ਧਰਾਵਾਂ ਲਿਆ ਕੇ ਗੈਰ ਜਮਾਨਤੀ ਤੇ ਸਖਤ ਸਜਾ ਯੋਗ ਬਨਾਉਣ ਦਾ ਫੈਸਲਾ ਕਿਸਾਨ ਹਿੱਤ ਵਿਚ ਬਹੁਤ ਹੀ ਲਾਹੇਵੰਦ ਤੇ ਸਲਾਹੁਣਯੋਗ ਉਪਰਾਲਾ ਸਾਬਤ ਹੋਵੇਗਾ । ਦੇਸ਼ ਦਾ ਢਿੱਡ ਭਰਨ ਵਾਲਾ ਸੂਬਾ ਪੰਜਾਬ ਜਿਸ ਦੇ ਕਿਸਾਨ ਨੂੰ ਅੰਨਦਾਤਾ ਕਿਹ ਕਿ ਅਨਾਜ ਭੰਡਾਰ ਦੇ ਕੇਦਰੀ ਪੂਲ ਵਿਚ ਪਿਛਲੇ ਸਮੇ ਦੋਰਾਨ ਦੇਸ਼ ਦੀ ਅੰਨ ਸੁਰਖਿਆ ਨੂੰ ਮਜਬੂਤ ਕੀਤਾ ਪਰ ਮੌਜੂਦਾ ਸਮੇ ਦੋਰਾਨ ਹੁਣ ਜਿਥੇ ਕਿਸਾਨ ਕੁਦਰਤੀ ਸਰੋਤਾ ਦੀ ਘਾਟ ਤੇ ਜਲਵਾਯੂ ਦੀਆ ਗੰਭੀਰ ਸਥਿਤੀਆਂ ਨਾਲ ਜੂਝ ਰਿਹਾ ਹੈ , ਉਥੇ ਹਰ ਸਾਲ ਨਕਲੀ ਬੀਜਾਂ ਦੀ ਵਿਕਰੀ ਕਾਰਨ ਪੈਦੇਂ ਮੋਟੇ ਘਾਟੇ ਅਤੇ ਕਰਜੇ ਦੇ ਬੋਝ ਹੇਠ ਲਗਾਤਾਰ ਦੱਬਿਆ ਜਾ ਰਿਹਾ ਹੈ । ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਯਕੀਨਣ ਪੰਜਾਬ ਵਿੱਚ ਨਕਲੀ ਬੀਜਾਂ ਦੀ ਵਿਕਰੀ ਨੂੰ ਠੱਲ ਪਵੇਗੀ। ਡਾ ਜਸਵਿੰਦਰ ਬਰਾੜ ਨੇ ਕਿਹਾ ਕਿ ਫਸਲਾਂ ਦੇ ਬੀਜ ਹੀ ਖੇਤੀ ਦੀ ਅਸਲ ਰੀੜ ਦੀ ਹੱਡੀ ਅਤੇ ਫਸਲਾਂ ਦੇ ਉੱਚ ਮਿਆਰ ਤੇ ਝਾੜ ਦਾ ਮੁੱਖ ਧੁਰਾ ਹਨ । ਜੇਕਰ ਕਿਸੇ ਵੀ ਜਿਨਸ ਦਾ ਬੀਜ ਤੰਦਰੁਸਤ ਤੇ ਅਸਲੀ ਕੁਆਲਟੀ ਦਾ ਹੋਵੇਗਾ ਤਾਂ ਅਵੱਸ ਕਿਸਾਨ ਨੂੰ ਭਰਪੂਰ ਝਾੜ ਪਾਪਤ ਹੋਵੇਗਾ । ਜਿਸ ਨਾਲ ਦੇਸ ਤੇ ਕਿਸਾਨ ਆਰਥਿਕ ਹਾਲਤ ਵਿਚ ਸਧਾਰ ਹੋਵੇਗਾ । 
ਜਿਕਰਯੋਗ ਹੈ ਕਿ ਪਿਛਲੇ ਸਮੇ ਡਾ ਜਸਵਿੰਦਰ ਸਿੰਘ ਬਰਾੜ ਨੇ ਕਿਸਾਨ ਜਥੇਬੰਦੀਆਂ ਤੇ ਅਗਾਹਵਧੂ ਕਿਸਾਨਾਂ ਨੂੰ ਨਾਲ ਲੈਕੇ ਮੌਜੂਦਾ ਕਮਜੋਰ ਬੀਜ ਐਕਟ ਵਿਚ ਜਰੂਰੀ ਸੋਧ ਕਰਨ ਦਾ ਮੁੱਦਾ ਉਭਾਰਿਆ ਸੀ ।