ਸ੍ਰੀ ਹੇਮਕੁੰਟ ਸਕੂਲ ਵਿਖੇ ਮਨਾਇਆ ਸੁਤੰਤਰਤਾ ਦਿਵਸ ਸਮਾਗਮ

ਮੋਗਾ, 16 ਅਗਸਤ ( ਜਸ਼ਨ ):
ਇਲਾਕੇ ਦੀ ਉੱਘੀ ਅਤੇ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ ਇੰਟਰਨੈਸ਼ਨਲ
ਲੈਵਲ ਦੀ ਪੜ੍ਹਾਈ ਕਰਾੳਂਦਾ ਹੈ ਜੋ ਸੀ.ਬੀ.ਐਸ.ਈ ਤੋ ਮਾਨਤਾ ਪ੍ਰਾਪਤ ਹੋਣ ਦੇ ਨਾਲ ਨਾਲ ਕੈਬਰਿਜ਼
ਇੰਟਰਨੈਸ਼ਨਲ ਯੂਨੀਵਰਸਿਟੀ ਇੰਗਲੇੈਂਡ ਤੋਂ ਵੀ ਮਾਨਤਾ ਪ੍ਰਾਪਤ ਹੈ । ਵਿਿਦਆਰਥੀਆਂ ਵੱਲੋਂ ਅਜ਼ਾਦੀ
ਦਾ ਦਿਹਾੜਾ ਬਹੁਤ ਹੀ ਉਤਸ਼ਾਹ ਪੂਰਵਕ ਮਨਾਇਆ ਗਿਆ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ:
ਕੁਲਵੰਤ ਸਿੰਘ ਸੰਧੂ ਨੇ ਅਜ਼ਾਦੀ ਦਿਵਸ ਦੀ ਮਹੱਤਤਾ ਅਤੇ ਸ਼ਹੀਦਾਂ ‘ਤੇ ਦੇਸ਼ ਭਗਤਾਂ ਨੇ ਕਿਸ ਤਰ੍ਹਾਂ
ਆਪਣੀ ਜਾਨ ਦੀ ਬਾਜੀ ਲਗਾ ਕੇ ਭਾਰਤ ਦੇਸ਼ ਨੂੰ ਅਜ਼ਾਦ ਕਰਵਾਇਆਂ ਇਸ ਬਾਰੇ ਜਾਣਕਾਰੀ ਦਿੱਤੀ
ਵਿਿਦਆਰਥੀਆਂ ਵੱਲੋਂ ਅਜ਼ਾਦੀ ਦਿਹਾੜੇ ਤੇ ਕਈ ਪ੍ਰਕਾਰ ਦੀਆ ਗਤੀਵਿਧੀਆਂ ਕਰਵਾਈਆਂ ।
ਪ੍ਰੋਗਰਾਮ ਦੀ ਸ਼ੁਰੂਆਤ ਗੂੰਜਦੇ ਹੋਏ ਰਾਸ਼ਟਰੀ ਗੀਤ ਅਤੇ ਤਿਰੰਗਾ ਲਹਿਰਾ ਕੇ ਕੀਤੀ ਜਿਸ ਨਾਲ ਪੂਰਾ
ਮਾਹੌਲ ਦੇਸ਼-ਪ੍ਰੇਮ ਨਾਲ ਭਰ ਗਿਆ।ਤਿੰਨ ਰੰਗ ਦੇ ਪਹਿਰਾਵਿਆ ਵਿੱਚ ਸੱਜੇ ਵਿਿਦਆਰਥੀਆਂ ਨੇ ਦੇਸ਼ਭਗਤੀ ਨਾਲ ਭਰਫਰ ਨਾਚ,ਗੀਤ ਅਤੇ ਕਵਿਤਾਵਾ ਪੇਸ਼ ਕੀਤੀਆ। ਵਿਿਦਆਰਥੀਆਂ ਆਪਣੇ ਹੱਥਾਂ
ਵਿੱਚ ਤਿਰੰਗੇ ਲੈ ਕੇ ਲਹਿਰਾਉਦੇ ਹੋਏ ਬਹੁਤ ਹੀ ਖੁਸ਼ ਪ੍ਰਤੀਤ ਹੋ ਰਹੇ ਸਨ ।ਬੱਚਿਆਂ ਨੇ ਝੰਡੇ ਹੱਥ ਵਿੱਚ
ਫੜ੍ਹ ਕੇ ਪ੍ਰਣ ਲਿਆ ਕਿ ਉਹ ਦੇਸ਼ ਭਗਤਾਂ ਵੱਲੋਂ ਮਿਲੀ ਇਸ ਆਜ਼ਾਦੀ ਨੰੁ ਹਮੇਸ਼ਾ ਯਾਦ ਰੱਖਣਗੇ।ਦੇਸ਼
ਦੀ ਤਰੱਕੀ ਲਈ ਕੰਮ ਕਰਨਗੇ ਤਾਂ ਜੋ ਦੁਨੀਆਂ ਵਿੱਚ ਭਾਰਤ ਦਾ ਨਾਮ ਹੋਰ ਰੋਸ਼ਨ ਹੋਵੇ।ਇਸ ਮੌਕੇ
ਐੱਮ.ਡੀ.ਮੇੈਡਮ ਰਣਜੀਤ ਕੌਰ ਸੰਧੂ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਾਡਾ ਦੇਸ਼ ਭਾਰਤ 15
ਅਗਸਤ 1947 ਨੂੰ ਆਜ਼ਾਦ ਹੋਇਆ । ਇਸ ਅਜ਼ਾਦੀ ਨੂੰ ਸਾਡੇ ਦੇਸ਼ ਭਗਤਾਂ,ਸੁ ੂਰਬੀਰਾਂ ਨੇ ਲਹੂ ਦੀ
ਹੋਲੀ ਖੇਡ ਕੇ ਪ੍ਰਾਪਤ ਕੀਤਾ।ਪ੍ਰਿੰਸੀਪਲ ਮੈੇਡਮ ਰਮਨਜੀਤ ਕੌਰ ਅਤੇ ਪ੍ਰਿੰਸੀਪਲ ਮੈਡਮ ਸੋਨੀਆਂ ਸ਼ਰਮਾ
ਨੇ ਵਿਿਦਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਦੇਸ਼ –ਸੇਵਾ ਅਤੇ ਨਿਸ਼ਕਾਮ ਭਾਵਨਾ ਨਾਲ ਕੰਮ
ਕਰਨ ਲਈ ਪ੍ਰੇਰਿਤ ਕੀਤਾ।ਪੂਰਾ ਸਕੂਲ ਤਿਰੰਗੇ ਦੀਆਂ ਰੋਸ਼ਨੀਆਂ ਅਤੇ ਖੁਸੀਆਂ ਦੇ ਰੰਗਾਂ ਨਾਲ
ਰੰਗਿਆ।ਸਾਰੇ ਸਟਾਫ,ਮਾਤਾ-ਪਿਤਾ ਸਹਿਬਾਨ ,ਵਿਿਦਆਰਥੀਆਂ ਅਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ
ਵਰ੍ਹੇਗਡ ਦੀ ਮੁਬਾਰਕਬਾਦ ਦਿੱਤੀ ।


