ਮੋਗਾ ਪੁਲਿਸ ਨੇ 3 ਕਿਲੋ ਅਫੀਮ ਅਤੇ ਇਕ ਹੰਡਾਈ ਵੈਨਿਊ ਗੱਡੀ ਸਮੇਤ ਦੋ ਵਿਅਕਤੀਆ ਨੂੰ ਕਾਬੂ ਕੀਤਾ

ਮੋਗਾ,18 ਅਕਤੂਬਰ (ਜਸ਼ਨ ) ਪੰਜਾਬ ਪੁਲਿਸ ਵੱਲੋ ਨਸ਼ਾ ਤੱਸਕਰਾ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਅਜੈ ਗਾਂਧੀ IPS/ਐਸ.ਐਸ.ਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ, P.P.S/ਐਸ.ਪੀ (ਆਈ) ਮੋਗਾ, ਸ੍ਰੀ ਗੁਰਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਸ:ਡ ਸਿਟੀ ਮੋਗਾ ਅਤੇ ਇੰਸ: ਵਰਣ ਕੁਮਾਰ 81/ਐਫ.ਡੀ.ਆਰ ਦੀ ਸੁਪਰਵੀਜਨ ਹੇਠ ਮਿਤੀ 16.10.2025 ਨੂੰ ਐਸ.ਆਈ ਬਲਵਿੰਦਰ ਸਿੰਘ 716/ਮੋਗਾ ਵੱਲੋ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਵਿਅਕਤੀਆ 1.ਕੇਵਲ ਸਿੰਘ ਪੁੱਤਰ ਗੁਰਦਿਆਲ ਸਿੰਘ 2.ਅਰਸ਼ਦੀਪ ਸਿੰਘ ਉਰਫ ਆਸ਼ ਪੁੱਤਰ ਸੋਹਣ ਸਿੰਘ ਵਾਸੀਆਨ ਪਿੰਡ ਕੁਲਾਰ ਥਾਣਾ ਮਲੋਧ ਜਿਲ੍ਹਾ ਲੁਧਿਆਣਾ ਨੂੰ ਕਾਬੂ ਕਰਕੇ 03 ਕਿਲੋ ਅਫੀਮ ਅਤੇ ਇਕ ਹੰਡਾਈ ਵੈਨਿਊ ਗੱਡੀ ਨੰਬਰੀ ਪੀਬੀ-55-ਈ-5513 ਸਮੇਤ ਗ੍ਰਿਫਤਾਰ ਕੀਤਾ ਗਿਆ ਹੈ । ਐਸ.ਆਈ ਬਲਵਿੰਦਰ ਸਿੰਘ 716/ਮੋਗਾ ਸਮੇਤ ASI ਪਾਲ ਸਿੰਘ 605 ਫਿਰੋ, ASI ਬੂਟਾ ਸਿੰਘ 590 ਮੋਗਾ, ਸੀ ਸਿਪਾਹੀ ਹਰਮਨ ਸਿੰਘ 1143 ਮੋਗਾ ਦੇ ਬ੍ਰਾਏ ਗਸ਼ਤ ਵਾ ਤਲਾਸ਼ ਸ਼ੱਕੀ ਪੁਰਸ਼ਾ ਬਾ ਸਵਾਰੀ ਸਰਕਾਰੀ ਗੱਡੀ ਨੰਬਰੀ PB 65 BG 6389 ਜਿਸ ਨੂੰ ਸੀ ਸਿਪਾਹੀ ਗੁਰਵਿੰਦਰ ਸਿੰਘ 163 ਮੋਗਾ ਚਲਾ ਰਿਹਾ ਹੈ ਦੇ ਸਬੰਧ ਵਿੱਚ ਜੋਗਿੰਦਰ ਚੌਕ ਮੋਗਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਮੇਰੇ ਪਾਸ ਕੇ ਆ ਪਾਸੇ ਕਰਕੇ ਇਤਲਾਹ ਦਿੱਤੀ ਕਿ ਕੇਵਲ ਸਿੰਘ ਪੁੱਤਰ ਗੁਰਦਿਆਲ ਸਿੰਘ ਪੁੱਤਰ ਬਚਨ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ ਆਸ਼ੂ ਪੁੱਤਰ ਸੋਹਨ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀਅਨ ਕੁਲਾੜ ਜਿਲਾ ਜੋ ਅਫੀਮ ਵੇਚਣ ਦਾ ਧੰਦਾ ਕਰਦੇ ਹਨ। ਜੋ ਅੱਜ ਵੀ ਆਪਣੀ ਗੱਡੀ PB 55 E 5513 ਹਨੜਾਈ ਵੈਨਯੂ ਰੰਗ ਚਿੱਟਾ ਪਰ ਨਹਿਰ ਸੂਆ ਨਾਲ ਨਾਲ ਜਾਦੀ ਸੜਕ ਰਾਹੀ ਜੀਰਾ ਨੂੰ ਜਾ ਰਹੇ। ਹਨ।ਜੇਕਰ ਹੁਣੇ ਹੀ ਰੋਡ ਕੀਤੀ ਜਾਵੇ ਤਾ ਕੇਵਲ ਸਿੰਘ ਪੁੱਤਰ ਗੁਰਦਿਆਲ ਸਿੰਘ ਪੁੱਤਰ ਬਚਨ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ ਆਸੂ ਪੁੱਤਰ ਸੋਹਨ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀਅਨ ਕੁਲਾੜ ਅਫੀਮ ਸਮੇਤ ਆਪ ਦੇ ਕਾਬੂ ਆ ਸਕਦੇ ਹਨ ਮੁਖਬਰ ਖਾਸ ਦੀ ਇਤਲਾਹ ਭਰੋਸੇਯੋਗ ਅਤੇ ਠੋਸ ਹੋਣ रनवे वॅश लिभ वे घाटा केत्त के भूरा घर 223 भिडी 15.10.2025 भ/प 15/61/85 NDPS ACT ਦਰਜ ਰਜਿਸਟਰ ਕਰਵਾਇਆ ਗਿਆ। ਐਸ.ਆਈ ਬਲਵਿੰਦਰ ਸਿੰਘ 716/ਮੋਗਾ ਵੱਲੋ ਮੁਖਬਰ ਖਾਸ ਵੱਲੋ ਦੱਸੀ ਹੋਈ ਜਗ੍ਹਾ ਪਰ ਰੇਡ ਕਰਕੇ ਦੋਸ਼ੀਆਨ ਉਕਤਾਨ ਨੂੰ ਕਾਬੂ ਕਰਕੇ 03 ਕਿਲੋ ਅਫੀਮ ਅਤੇ ਇਕ ਹੰਡਾਈ ਵੈਨਿਊ ਗੱਡੀ ਨੰਬਰੀ ਪੀਬੀ-55-ਈ-5513 ਬਰਾਮਦ ਕੀਤਾ ਗਿਆ ਅਤੇ ਦੋਸ਼ੀਆਨ ਨੂੰ ਮਿਤੀ 16.10.2025 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਦੋਸ਼ੀਆਨ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।


