ਪ੍ਰਧਾਨ ਕਮਲਜੀਤ ਸਿੰਘ ਮੋਗਾ ਕੈਨੇਡਾ ਨੂੰ ਸਦਮਾ,ਮਾਤਾ ਦਾ ਦੇਹਾਂਤ,ਭੋਗ ਅਤੇ ਅੰਤਿਮ ਅਰਦਾਸ 26 ਅਕਤੂਬਰ ਨੂੰ

ਐਬਸਫੋਰਡ , 19 ਅਕਤੂਬਰ (ਪਵਨ ਗਰੋਵਰ )- ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਸੀਨੀਅਰ ਆਗੂ ਪ੍ਰਧਾਨ ਕਮਲਜੀਤ ਸਿੰਘ ਮੋਗਾ ਕੈਨੇਡਾ ਅਤੇ ਗੁਰਮੀਤ ਸਿੰਘ ਪਨੇਸਰ ਕੈਨੇਡਾ ਦੇ ਸਤਿਕਾਰਯੋਗ ਮਾਤਾ, ਇੰਟਰਨੈਸ਼ਨਲ ਗਾਇਕ ਇੰਦਰਪਾਲ ਸਿੰਘ ਮੋਗਾ ਕਨੇਡਾ ਦੇ ਦਾਦੀ ਜੀ,ਫਿਲਮੀ ਆਰਟਿਸਟ ਅਵਲ ਪ੍ਰੀਤ ਮੋਹੀ ਦੇ ਨਾਨੀ ਜੀ ਮਾਤਾ ਅਮਰਜੀਤ ਕੌਰ ਪਨੇਸਰ ਦਾ 18 ਅਕਤੂਬਰ ਨੂੰ ਅਚਾਨਕ ਹਾਰਟ ਅਟੈਕ ਨਾਲ ਐਬਸਫੋਰਡ ਕਨੇਡਾ ਵਿਖੇ ਦੇਹਾਂਤ ਹੋ ਗਿਆ। ਉਹ 84 ਵਰਿਆਂ ਦੇ ਸਨ। ਮਾਤਾ ਅਮਰਜੀਤ ਕੌਰ ਪਨੇਸਰ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਅਤੇ ਸਾਧਾਰਨ ਪਾਠਾਂ ਦੇ ਭੋਗ ਉਪਰੰਤ ਅੰਤਿਮ ਅਰਦਾਸ 26 ਅਕਤੂਬਰ ਨੂੰ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਡ ਵਿਖੇ ਦੁਪਹਿਰ ਦੋ ਵਜੇ ਹੋਵੇਗੀ। ਪ੍ਰਧਾਨ ਕਮਲਜੀਤ ਸਿੰਘ ਮੋਗਾ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਸੀਨੀਅਰ ਆਗੂ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ,ਖਣਮੁਖ ਭਾਰਤੀ ਪੱਤੋ ਜ਼ਿਲਾ ਪ੍ਰਧਾਨ ਸ਼ਹਿਰੀ ਸ਼੍ਰੋਮਣੀ ਅਕਾਲੀ ਦਲ,ਜ਼ਿਲਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ,ਸਾਬਕਾ ਚੇਅਰਮੈਨ ਅਮਰਜੀਤ ਸਿੰਘ ਗਿੱਲ ਲੰਢੇਕੇ,ਬੂਟਾ ਸਿੰਘ ਦੌਲਤਪੁਰਾ, ਰਾਵਦੀਪ ਸਿੰਘ ਦਾਰਾਪੁਰ, ਸਵਰਨ ਸਿੰਘ ਸਰਪੰਚ ਚੂਹੜ ਚੱਕ ਕਨੇਡਾ, ਰਾਜਵਿੰਦਰ ਸਿੰਘ ਧਰਮਕੋਟ, ਰਣਜੀਤ ਸਿੰਘ ਭਾਊ, ਸੁਖਵਿੰਦਰ ਸਿੰਘ ਦਾਤੇਵਾਲਾ, ਸੁਖਦੇਵ ਸਿੰਘ ਅਰੋੜਾ ਬਿਲਡਰ ਕਨੇਡਾ, ਸਤਨਾਮ ਸਿੰਘ ਦਾਤੇਵਾਲ ਕਨੇਡਾ, ਰਾਜਵੀਰ ਸਿੰਘ ਸਿਵੀਆਂ, ਜੋਤੀ ਨਿਹਾਲ ਸਿੰਘ ਵਾਲਾ, ਪ੍ਰਿੰਸੀਪਲ ਰਣਜੀਤ ਸਿੰਘ, ਹਰਮੀਤ ਸਿੰਘ ਗੈਂਦੂ, ਅਮਰ ਸਿੰਘ ਸਰਪੰਚ ਨੱਥੂ ਵਾਲਾ ਜਦੀਦ, ਡਾਕਟਰ ਪ੍ਰਦੀਪ ਸਿੰਘ ਪਾਂਧਾ, ਹਰਚਰਨ ਸਿੰਘ ਬਰਾੜ ਸੁਖਾਨੰਦ, ਇੰਦਰਜੀਤ ਸਿੰਘ ਰੂਮੀ, ਸਰਪੰਚ ਰਵਿੰਦਰ ਸਿੰਘ ਧੂੜਕੋਟ, ਦਵਿੰਦਰ ਸਿੰਘ ਗਿੱਲ, ,ਬਾਬਾ ਸੁਰਿੰਦਰ ਸਿੰਘ ਤਾਰੇਵਾਲਾ,ਕੁਲਦੀਪ ਸਿੰਘ ਬਸੀਆਂ, ਗੁਰਪ੍ਰੀਤ ਸਿੰਘ ਹੈਪੀ, ਜਸਦੀਪ ਸਿੰਘ ਬਿਰਦੀ. ਪਵਨਦੀਪ ਸਿੰਘ ਬੰਬਰਾ. ਕੋਮਲਦੀਪ ਸਿੰਘ ਪਨੇਸਰ. ਨਵਜੋਤ ਸਿੰਘ ਪਨੇਸਰ, ਜਵਲੀਤ ਸਿੰਘ ਮੋਹੀ, ਰਣਜੀਤ ਸਿੰਘ ਕਾਕਾ ਗਰੇਵਾਲ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਪੰਚ ਜਸਵਿੰਦਰ ਸਿੰਘ ਔਲਖ, ਗੁਰਮੇਲ ਸਿੰਘ ਕਲਸੀ ਫਰਨੀਚਰ ਗੈਲਰੀ ਵਾਲੇ, ਮਿਸਤਰੀ ਗੁਰਦੇਵ ਸਿੰਘ ਕਲਸੀ ਕਿਸ਼ਨਪੁਰਾ ਕਲਾਂ ਵਾਲੇ ਆਦਿ ਵਾਲਿਆਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ।


