ਧੀ ਜੰਮੀ ਵੰਡੋ ਮਿਠਾਈ ਇਹ ਸਾਕਾਰ ਲਖਮੀ ਆਈ

ਮੋਗਾ, 12 ਜਨਵਰੀ (ਜਸ਼ਨ) :ਧੀ ਜੰਮੀ ਵੰਡੋ ਮਿਠਾਈ ਇਹ ਸਾਕਾਰ ਲਖਮੀ ਆਈ ਦੀ ਗੱਲ ਨੂੰ ਅੱਜ ਦੇ ਯੁੱਗ ਚ ਸਹੀ ਸਾਬਿਤ ਕਰਨ ਦੇ ਲਈ ਮੋਗਾ ਦੇ ਵਾਰਡ ਨੰਬਰ 21 ਦੇ ਕੌਸਲਰ ਕਰਮਜੀਤ ਪਾਲ ਅਤੇ ਉਹਨਾਂ ਦੇ ਪਤੀ ਭਾਜਪਾ ਦੇ ਜਿਲਾ ਮਹਾਮੰਤਰੀ ਵਿੱਕੀ ਸਿਤਾਰਾ ਨੇ ਆਪਣੇ ਧੀ ਦੇ ਜਨਮ ਤੇ ਸਮੂਹ ਵਾਰਡ ਵਾਸੀਆਂ ਨੂੰ ਲੱਡੂ ਵੰਡ ਖੁਸ਼ੀ ਦਾ ਇਜਹਾਰ ਕੀਤਾ। ਉਹਨਾਂ ਦੇ ਇਸ ਨੇਕ ਕੰਮ ਦੀ ਵਾਰਡ ਦੇ ਨਾਲ ਸ਼ਹਿਰ ਵਿਚ ਖੂਬ ਪ੍ਰਸ਼ੰਸਾ ਹੋ ਰਹੀ ਹੈ। ਕਰਮਜੀਤ ਪਾਲ ਅਤੇ ਵਿੱਕੀ ਸਿਤਾਰਾ ਨੇ ਸਵੇਰ ਤੋਂ ਹੀ ਵਾਰਡ ਵਾਸੀਆਂ ਨੂੰ ਲੱਡੂ ਵੰਡੇ ਅਤੇ ਕਿਹਾ ਕਿ ਅੱਜ ਦੇ ਯੁੱਗ ਵਿਚ ਧੀਆਂ ਦਾ ਜਨਮ ਲੈਣਾ ਲਖਮੀ ਦਾ ਜਨਮ ਹੋਣਾ ਹੈ। ਉਹਨਾਂ ਕਿਹਾ ਕਿ ਧੀਆਂ ਨੂੰ ਮੁੰਡਿਆਂ ਵਾਂਗ ਬਰਾਬਰ ਦਾ ਸਨਾਮਨ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲੋਹੜੀ ਦਾ ਤਿਉਹਾਰ ਪੁਰਾਤਨ ਵਿਰਸੇ ਸੁੰਦਰ ਮੁੰਦਰੀ ਜੋਂ ਕਿ ਧੀਆਂ ਸਨ ਉਹਨਾਂ ਲਈ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਧੀਆਂ ਅੱਜ ਦੇ ਸਮੇਂ ਵਿਚ ਕਿਸੇ ਵੀ ਖੇਤਰ ਚ ਪਿੱਛੇ ਨਹੀਂ ਸਨ। ਉਹਨਾਂ ਕਿਹਾ ਕਿ ਅੱਜ ਦੇ ਯੁੱਗ ਦੀ ਪੀੜ੍ਹੀ ਸਿਆਣੀ ਹੋ ਚੁੱਕੀ ਹੈ ਅਤੇ ਧੀਆਂ ਦੀ ਲੋਹੜੀ ਮਨਾਉਣ ਚ ਪਹਿਲ ਕਰ ਰਹੀ ਹੈ। ਉਹਨਾਂ ਕਿਹਾ ਕਿ ਧੀਆਂ ਦਾ ਆਦਰ ਸਤਕਾਰ ਕਰਨ ਵਾਲੇ ਪਰਿਵਾਰ ਸਮਾਜ ਵਿਚ ਵੱਖਰੀ ਪਹੁੰਚਣ ਬਣਾਉਂਦੇ ਹਨ। ਉਹਨਾਂ ਕਿਹਾ ਕਿ ਉਹਨਾਂ ਧੀ ਰਾਧਾ ਦੀ ਪਹਿਲੀ ਲੋਹੜੀ ਦੇ ਮੌਕੇ ਤੇ ਉਹਨਾਂ ਵੱਲੋ ਸਮੂਹ ਮੁਹਲ਼ਾ ਵਾਸੀਆਂ ਨੂੰ ਲੱਡੂ ਵੰਡਕੇ ਖੁਸ਼ੀ ਦਾ ਇਜਹਾਰ ਕੀਤਾ ਗਿਆ ਹੈ।