ਹਲਕਾ ਧਰਮਕੋਟ ਦੇ ਗੜੇਮਾਰੀ ਨਾਲ ਪ੍ਰਭਾਵਿਤ ਸਾਰੇ ਪਿੰਡਾਂ ਦਾ ਮੱਖਣ ਬਰਾੜ ਵੱਲੋਂ ਦੌਰਾ

ਧਰਮਕੋਟ , 13 ਅਪ੍ਰੈਲ (ਜਸ਼ਨ) ਹਲਕਾ ਧਰਮਕੋਟ ਵਿੱਚ ਹਾਲ ਹੀ ਵਿੱਚ ਪਈ ਗੜੇਮਾਰੀ ਕਾਰਨ ਵੱਡੇ ਪੱਧਰ ‘ਤੇ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ  ਧਰਮਕੋਟ ਤੋਂ  ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਕਿਸਾਨਾਂ ਨਾਲ ਸਿੱਧੀ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ।

ਗੜੇਮਾਰੀ ਦੇ ਕਾਰਨ ਹਲਕਾ ਧਰਮਕੋਟ ਦੇ ਕਈ ਪਿੰਡਾਂ ਵਿੱਚ ਖੇਤੀਬਾੜੀ ਨੂੰ ਭਾਰੀ ਨੁਕਸਾਨ ਹੋਇਆ ਹੈ। ਪ੍ਰਭਾਵਿਤ ਪਿੰਡਾਂ ਵਿੱਚ ਕੋਟ ਸਦਰ ਖਾਂ, ਕੜਿਆਲ, ਨੂਰਪੁਰ ਹਕੀਮਾਂ, ਬਾਜੇਕੇ, ਢੋਲੇਵਾਲਾ, ਰਸੂਲਪੁਰ, ਮੌਜਗੜ੍ਹ, ਬਾਕਰਵਾਲਾ, ਬਸਤੀ ਚਿਰਾਗ਼ ਸ਼ਾਹ, ਸ਼ੇਰਪੁਰ ਤਾਇਬਾ, ਸੈਦ ਜਲਾਲਪੁਰ, ਰੇੜਵਾਂ ਅਤੇ ਭੋਇੰਪੁਰ ਸ਼ਾਮਲ ਹਨ। ਇਨ੍ਹਾਂ ਪਿੰਡਾਂ ਵਿੱਚ ਹਜ਼ਾਰਾਂ ਏਕੜ ਵਿੱਚ ਖੜ੍ਹੀ ਕਣਕ, ਮੱਕੀ ਅਤੇ ਸਬਜ਼ੀਆਂ ਦੀ ਫਸਲ ਬਰਬਾਦ ਹੋ ਗਈ ਹੈ।

ਇਸ ਦੌਰੇ ਦੌਰਾਨ ਮੱਖਣ ਬਰਾੜ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਮਾਂ ਬਹੁਤ ਔਖਾ ਹੈ, ਪਰ ਉਹਨਾਂ ਨੂੰ ਹੌਸਲਾ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹਾ ਰਿਹਾ ਹੈ ਅਤੇ ਅਗਾਂਹ ਵੀ ਉਹਨਾਂ ਦੀ ਮੱਦਦ ਲਈ ਤਿਆਰ ਰਹੇਗਾ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਵੇਂ ਪਹਿਲਾਂ ਹੜ੍ਹਾਂ ਦੇ ਸਮੇਂ ਕਿਸਾਨਾਂ ਦੀ ਸਹਾਇਤਾ ਕੀਤੀ ਗਈ ਸੀ, ਉਸੇ ਤਰ੍ਹਾਂ ਇਸ ਮੁਸ਼ਕਲ ਘੜੀ ਵਿੱਚ ਵੀ ਪਾਰਟੀ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਦੇਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਉਹ ਇਸ ਨੁਕਸਾਨ ਤੋਂ ਜਲਦੀ ਉਬਰ ਸਕਣ।

ਮੱਖਣ ਬਰਾੜ ਨੇ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਣਕ ਅਤੇ ਤੂੜੀ ਮੁਹੱਈਆ ਕਰਵਾਈ ਜਾਵੇਗੀ। ਇਸ ਨਾਲ ਕਿਸਾਨਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੇਗੀ ਅਤੇ ਉਹਨਾਂ ਦੀਆਂ ਤੁਰੰਤ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਮਿਲੇਗੀ।

ਇਸ ਮੌਕੇ ਸੁਖਵਿੰਦਰ ਸਿੰਘ ਦਾਤੇਵਾਲ, ਰਣਜੀਤ ਸਿੰਘ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ, ਸੁਰਜੀਤ ਸਿੰਘ ਰਾਮਗੜ ਸਰਕਲ ਪ੍ਰਧਾਨ, ਨਿਸ਼ਾਨ ਸਿੰਘ ਮੂਸੇਵਾਲਾ ਸਰਕਲ ਪ੍ਰਧਾਨ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਗੁਰਜੰਟ ਸਿੰਘ ਚਾਹਲ, ਤਜਿੰਦਰ ਸਿੰਘ ਗਿੱਲ, ਸੁਰਜੀਤ ਸਿੰਘ ਕਲੇਰ, ਜਗਦੀਪ ਸਿੰਘ ਕੜਿਆਲ,ਬਲਵਿੰਦਰ ਸਿੰਘ ਨੰਬਰਦਾਰ,ਮੇਹਰ ਸਿੰਘ ਕੜਿਆਲ, ਮਾਸਟਰ ਹਰਭਜਨ ਸਿੰਘ,ਗੁਰਦੇਵ ਸਿੰਘ, ਮਹਿਲ ਸਿੰਘ, ਮੋਹਨ ਸਿੰਘ, ਨਿਸ਼ਾਨ ਸਿੰਘ ਬਾਜੇਕੇ,ਗੁਰਬਖਸ਼ ਸਿੰਘ ਸੰਧੂ, ਜਸਵੀਰ ਸਿੰਘ ਸ਼ੇਰਪੁਰੀ, ਗੁਰਪ੍ਰੀਤ ਸਿੰਘ ਹੇਅਰ, ਬਲਜੀਤ ਸਿੰਘ, ਅਮਨ ਗਾਬਾ, ਨਿਸ਼ਾਨ ਸਿੰਘ ਸ਼ੇਰਪੁਰ, ਜਸਵੀਰ ਸਿੰਘ ਸੈਦ ਜਲਾਲਪੁਰ, ਭੁਪਿੰਦਰ ਸਿੰਘ ਰਸੂਲਪੁਰ,ਬਖਸ਼ੀਸ਼ ਸਿੰਘ ਮੌਜਗੜ੍ਹ, ਮੇਜਰ ਸਿੰਘ ਭੋਇਪੁਰ, ਸਕੱਤਰ ਸਿੰਘ ਪੰਨੂ,ਅਨੂਪ ਸਿੰਘ,ਜਸਮੇਲ ਸਿੰਘ ਫੌਜੀ,ਜਸਵਿੰਦਰ ਸਿੰਘ, ਗੁਲਾਬ ਸਿੰਘ ਪੰਡੋਰੀ, ਅਮਨਿੰਦਰ ਸਿੰਘ ਪੰਡੋਰੀਅਤੇ ਵੱਡੀ ਗਿਣਤੀ ਵਿੱਚ ਹੋਰ ਵਰਕਰ ਸਾਹਿਬਾਨ ਨਾਲ ਹਾਜ਼ਰ ਸਨ |