ਕੈਪਟਨ ਬਹਾਦਰ ਸਿੰਘ ਮੋਗਾ ਕਾਂਗਰਸ ਦੀ ਜ਼ਿਲ੍ਹਾ ਕਮੇਟੀ 'ਚ ਜਰਨਲ ਸਕੱਤਰ ਨਿਯੁਕਤ

ਕੈਪਟਨ ਬਹਾਦਰ ਸਿੰਘ ਦੀ ਨਿਯੁਕਤੀ ਨਾਲ ਸਾਬਕਾ ਸੈਨਿਕਾਂ ਵਿੱਚ ਭਾਰੀ ਉਤਸ਼ਾਹ : ਕੈਪਟਨ ਬਿੱਕਰ ਸਿੰਘ
ਮੋਗਾ, 13 ਅਪ੍ਰੈਲ (ਕਮਲਜੀਤ ਭਿੰਡਰ ) ਸੈਨਾ ਵਿੱਚ 30 ਸਾਲ ਮਿਸਾਲੀ ਸੇਵਾਵਾਂ ਨਿਭਾ ਕੇ ਸੇਵਾਮੁਕਤ ਹੋਏ ਕੈਪਟਨ ਬਹਾਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਹਾਈਕਮਾਨ ਵਲੋਂ ਜ਼ਿਲ੍ਹਾ ਮੋਗਾ ਦੀ ਕਾਰਜਕਾਰੀ ਕਮੇਟੀ ਵਿੱਚ ਜਰਨਲ ਸਕੱਤਰ ਦੀ ਜਿੰਮੇਵਾਰੀ ਸੋਂਪੀ ਗਈ ਹੈ। ਕਿਸ਼ਨਪੁਰਾ ਕਲਾਂ ਜਿਲ੍ਹਾ ਮੋਗਾ ਦੇ ਰਹਿਣ ਵਾਲੇ ਬਹਾਦਰ ਸਿੰਘ ਦੋ ਵਾਰ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਤੋੰ ਸਨਮਾਨਿਤ ਵੀ ਹੋ ਚੁਕੇ ਹਨ। ਸੇਵਾਮੁਕਤ ਹੋਣ ਉਪਰੰਤ ਉਨ੍ਹਾ ਦੇ ਕੰਮ ਕਰਨ ਦਾ ਇਮਾਨਦਾਰੀ ਤਰੀਕਾ, ਮੇਹਨਤ ਦੇ ਜਜਬੇ ਕਾਰਨ ਇਲਾਕੇ ਵਿੱਚ ਇੱਕ ਵੱਖਰੀ ਹੀ ਪਹਿਚਾਣ ਬਣਾਉਣ ਵਾਲੇ ਕੈਪਟਨ ਸਭ ਦੇ ਹਰਮਨ ਪਿਆਰੇ ਬਣ ਗਏ। ਨੋਜਵਾਨ ਪੀੜੀ ਨੂੰ ਸੇਹਤ ਸੰਭਾਲ, ਖੇਡਾਂ ਨਾਲ ਜੋੜ ਕੇ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ। ਫੋਜ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕਰਨਾ। ਸਮਾਜ ਭਲਾਈ,ਧਾਰਮਿਕ,ਸਮਾਜਿਕ ਤੇ ਜਰੂਰਤਮੰਦ ਪਰਿਵਾਰਾਂ ਦੀ ਸਮਰੱਥਾ ਅਨੁਸਾਰ ਮਦਦ ਕਰਨਾ, ਮਿਲਣਸਾਰ ਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਹਨ। ਪਿੰਡ ਕਿਸ਼ਨਪੁਰਾ ਕਲਾਂ ਵਿਖੇ ਕਮਿਉਨਿਟੀ ਹਾਲ ਤੇ ਖੇਡ ਮੈਦਾਨ ਬਣਾਉਣ ਲਈ ਸਹਿਯੋਗ ਦੇਣਾ। ਰਾਸ਼ਟਰੀ ਤਿਉਹਾਰਾਂ ਨੂੰ ਉੱਚ ਪੱਧਰੀ ਢੰਗ ਨਾਲ ਮਨਾ ਕੇ ਨਵੀਂ ਪੀੜੀ ਤੇ ਵਿਦਿਆਰਥੀਆਂ ਨੂੰ ਦੇਸ਼ ਭਗਤੀ ਨਾਲ ਜੋੜਨਾ। ਇਸ ਤਰਾਂ ਸਮਾਜ ਨੂੰ ਵੀ ਮਿਸਾਲੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਕੈਪਟਨ ਬਹਾਦਰ ਸਿੰਘ ਦੀਆਂ ਸਮਾਜ ਪ੍ਰਤੀ ਵਧੀਆ ਸੇਵਾਵਾਂ ਨੂੰ ਮੁੱਖ ਰੱਖਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਹਾਈਕਮਾਨ ਵਲੋਂ ਜ਼ਿਲ੍ਹਾ ਮੋਗਾ ਦੀ ਕਾਰਜਕਾਰੀ ਕਮੇਟੀ ਵਿੱਚ ਜਰਨਲ ਸਕੱਤਰ ਦੀ ਜਿੰਮੇਵਾਰੀ ਸੋਂਪੀ ਗਈ ਹੈ। ਕੈਪਟਨ ਬਹਾਦਰ ਸਿੰਘ ਨੇ ਉਕਤ ਨਿਯੁਕਤੀ ਲਈ ਪੰਜਾਬ ਪ੍ਰਦੇਸ਼ ਦੀ ਸਮੂਹ ਲੀਡਰਸ਼ਿਪ ਵਿਸ਼ੇਸ਼ ਤੋਰ ਤੇ ਜਿਲ੍ਹਾ ਮੋਗਾ ਦੇ ਪ੍ਰਧਾਨ ਹਰੀ ਸਿੰਘ ਖਾਈ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਪੂਰੀ ਮੇਹਨਤ ਤੇ ਤਨ ਦੇਹੀ ਨਾਲ ਉਨ੍ਹਾਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ। ਉਨ੍ਹਾਂ ਦੀ ਨਿਯੁਕਤੀ ਨਾਲ ਸਾਬਕਾ ਸੈਨਿਕਾਂ ਵਿੱਚ ਭਾਰੀ ਉਤਸ਼ਾਹ ਹੈ।ਸਾਬਕਾ ਸੈਨਿਕਾਂ ਦੇ ਵਫ਼ਦ ਨੇ ਜਿਲ੍ਹਾ ਮੋਗਾ ਦੇ ਪ੍ਰਧਾਨ ਨੂੰ ਮਿਲ ਕੇ ਧੰਨਵਾਦ ਕਰਦਿਆਂ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਤੇ ਕੈਪਟਨ ਬਹਾਦਰ ਸਿੰਘ ਨੂੰ ਸੰਪੂਰਨ ਸਹਿਯੋਗ ਦੇਣ ਲਈ ਵੀ ਯਕੀਨ ਦਿਵਾਇਆ। ਜ਼ਿਲ੍ਹਾ ਪ੍ਰਧਾਨ ਨੇ ਸਾਬਕਾ ਸੈਨਿਕਾਂ ਦੇ ਵਫਦ ਦਾ ਧੰਨਵਾਦ ਕੀਤਾ।


