ਸ਼ਰਦ ਸਤ੍ਯ ਚੌਹਾਨ ਨੂੰ ਵਿਜਿਲੈਂਸ ਡਾਇਰੈਕਟਰ ਨਿਯੁਕਤ ਹੋਣ ‘ਤੇ ਟਰੱਸਟ ਵੱਲੋਂ ਦਿੱਤੀ ਗਈ ਵਧਾਈ

Tags: 

ਮੋਗਾ, 14 ਅਪ੍ਰੈਲ (ਦੀਪਕ ਕੌੜਾ)ਮੋਗਾ ਧਾਮ ਸ਼੍ਰੀ ਚਾਮੁੰਡਾ ਦੇਵੀ ਚੈਰੀਟੇਬਲ ਟਰੱਸਟ ਦੇ ਸ਼ਰਦ ਸਤ੍ਯ ਚੌਹਾਨ ਨੂੰ ਪੰਜਾਬ ਵਿਜਿਲੈਂਸ ਵਿਭਾਗ ਦੇ ਡਾਇਰੈਕਟਰ ਨਿਯੁਕਤ ਹੋਣ ‘ਤੇ ਟਰੱਸਟ ਦੇ ਅਧਿਕਾਰੀਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਵਧਾਈ ਦਿੱਤੀ। ਟਰੱਸਟ ਦੇ ਪ੍ਰਧਾਨ ਵਿਨੋਦ ਗੋਇਲ ਕਾਕਾ, ਉਪ-ਪ੍ਰਧਾਨ ਭੁਪਿੰਦਰ ਪਾਲ ਮਿੰਦਾ, ਨਵੀਨ ਸੂਦ, ਸੁਭਾਸ਼ ਗੋਇਲ ਅਤੇ ਯੋਗੇਸ਼ ਗੁਪਤਾ ਲੁਧਿਆਣਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼ਰਦ ਸਤ੍ਯ ਚੌਹਾਨ ਲਗਭਗ 30 ਸਾਲ ਤੋਂ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਐਸ ਐਸ ਪੀ ਸਮੇਤ ਪੁਲਿਸ ਦੇ ਵੱਡੇ ਅਹੁਦਿਆਂ ‘ਤੇ ਉਨ੍ਹਾਂ ਨੇ ਪੂਰੀ ਮੇਹਨਤ ਅਤੇ ਲਗਨ ਨਾਲ ਕੰਮ ਕੀਤਾ। ਮੋਗਾ ਧਾਮ ਸ਼੍ਰੀ ਚਾਮੁੰਡਾ ਦੇਵੀ ਟਰੱਸਟ ਨਾਲ ਉਹ ਅਤੇ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ ਅਤੇ ਉਹਨਾਂ ਦੇ ਧਰਮਪਤਨੀ ਵਿਸ਼ਾਲ ਸਿੰਘ ਚੌਹਾਨ ਮੋਗਾ ਧਾਮ ਦੇ ਸਰਪ੍ਰਸਤ ਹਨ। ਸ਼ਰਦ ਸਤ੍ਯ ਚੌਹਾਨ ਮੇਹਨਤੀ ਅਤੇ ਤਜਰਬੇਕਾਰ, ਇਮਾਨਦਾਰ ਅਫਸਰ ਦੇ ਤੌਰ ‘ਤੇ ਜਾਣੇ ਜਾਂਦੇ ਹਨ ਅਤੇ ਆਪਣੀ ਡਿਊਟੀ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਂਦੇ ਹਨ। ਪੰਜਾਬ ਵਿਜਿਲੈਂਸ ਡਾਇਰੈਕਟਰ ਦੇ ਤੌਰ ‘ਤੇ ਉਹ ਪਹਿਲਾਂ ਵਾਂਗ ਹੀ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨਗੇ। ਵਿਨੋਦ ਗੋਇਲ ਕਾਕਾ ਨੇ ਕਿਹਾ ਕਿ ਸ਼ਰਦ ਸਤ੍ਯ ਚੌਹਾਨ ਦੀ ਧਰਮਪਤਨੀ ਵਿਸ਼ਾਲ ਸਿੰਘ ਚੌਹਾਨ ਟਰੱਸਟ ਦੀ ਸਰਪ੍ਰਸਤ ਹਨ। ਉਨ੍ਹਾਂ ਨੇ ਕਿਹਾ ਕਿ ਸਮੂਹ ਟਰੱਸਟ ਦੇ ਅਧਿਕਾਰੀ ਅਤੇ ਮੈਂਬਰ ਸ਼ਰਦ ਸਤ੍ਯ ਚੌਹਾਨ ਨੂੰ ਪੰਜਾਬ ਵਿਜਿਲੈਂਸ ਦੇ ਡਾਇਰੈਕਟਰ ਨਿਯੁਕਤ ਹੋਣ ‘ਤੇ ਵਧਾਈ ਦਿੰਦੇ ਹਨ।