ਦੁਖਦੇ-ਸੁਖਦੇ ਅਤੇ ਜਨਤਕ ਸਮਾਗਮਾਂ 'ਚ ਸ਼ਿਰਕਤ ਨੇ, ਮਾਲਵਿਕਾ ਸੂਦ ਨੂੰ ਬਣਾਇਆ ਲੋਕ ਆਗੂ

ਮੋਗਾ, 15 ਅਪ੍ਰੈਲ (ਊਸ਼ਾ ਕੌਰ ਜਸ਼ਨ ) ਦੁਖਦੇ-ਸੁਖਦੇ ਅਤੇ ਜਨਤਕ ਸਮਾਗਮਾਂ 'ਚ ਸ਼ਿਰਕਤ ਕਰਦਿਆਂ ਕਰਦਿਆਂ  ਮਾਲਵਿਕਾ ਸੂਦ ਹੁਣ  ਲੋਕ ਆਗੂ ਵਜੋਂ ਪ੍ਰਵਾਨ ਹੋ ਨਿਬੜੀ ਹੈ। ਮਿਕਨਾਤੀਸੀ ਖਿੱਚ ਵਾਲੀ ਸ਼ਖ਼ਸੀਅਤ ਸਦਕਾ  ,ਵਿਧਾਨ ਸਭਾ ਹਲਕਾ ਮੋਗਾ ਵਿਚ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਆਪਣੇ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਸੇਵਾ ਕੰਮਾਂ ਅਤੇ ਲੋਕਾਂ ਨਾਲ ਬਣਾਈ ਨਜ਼ਦੀਕੀ ਦੇ ਕਾਰਨ ਹਲਕੇ ਵਿਚ ਇੱਕ ਮਜ਼ਬੂਤ ਪਛਾਣ ਬਣਾਈ ਹੈ। ਉਹ ਪਿਛਲੇ ਕਈ ਸਾਲਾਂ ਤੋਂ ਹਲਕੇ ਦੇ ਹਰ ਪਿੰਡ ਅਤੇ ਸ਼ਹਿਰ ਵਿਚ ਜਾ ਕੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਇਆ ਹੋਇਆ ਹੈ, ਜਿਸ ਕਰਕੇ ਲੋਕਾਂ ਵਿਚ ਉਨ੍ਹਾਂ ਪ੍ਰਤੀ ਵੱਡਾ ਵਿਸ਼ਵਾਸ ਅਤੇ ਸਨਮਾਨ ਦੇਖਣ ਨੂੰ ਮਿਲ ਰਿਹਾ ਹੈ। ਮਾਲਵਿਕਾ ਸੂਦ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਸਿਰਫ ਰਾਜਨੀਤੀ ਤੱਕ ਸੀਮਿਤ ਨਹੀਂ ਰਹੀਆਂ, ਸਗੋਂ ਸਮਾਜਿਕ ਅਤੇ ਮਨੁੱਖੀ ਮੁੱਲਾਂ ਨੂੰ ਪਹਿਲ ਦਿੱਤੀ ਹੈ। ਹਲਕੇ ਦੇ ਲੋਕਾਂ ਦੀਆਂ ਖੁਸ਼ੀਆਂ ਅਤੇ ਗਮੀਆਂ ਵਿਚ ਹਮੇਸ਼ਾ ਸ਼ਾਮਿਲ ਰਹਿਣਾ, ਧਾਰਮਿਕ ਸਮਾਗਮਾਂ ਵਿਚ ਹਾਜ਼ਰੀ ਲਗਾਉਣਾ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਵਿਚ ਸਰਗਰਮ ਭਾਗੀਦਾਰੀ ਕਰਨਾ ਉਨ੍ਹਾਂ ਦੀ ਰੋਜ਼ਾਨਾ ਦੀ ਕਾਰਗੁਜ਼ਾਰੀ ਦਾ ਹਿੱਸਾ ਬਣ ਚੁੱਕਾ ਹੈ। ਇਸ ਤੋਂ ਇਲਾਵਾ, ਮੋਗਾ ਜ਼ਿਲ੍ਹੇ ਵਿਚ ਹੋਣ ਵਾਲੇ ਵੱਖ-ਵੱਖ ਖੇਡ ਟੂਰਨਾਮੈਂਟਾਂ ਵਿਚ ਵੀ ਉਹ ਅਕਸਰ ਸ਼ਿਰਕਤ ਕਰਦੇ ਹਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ। ਨੌਜਵਾਨ ਵਰਗ ਵਿਚ ਉਨ੍ਹਾਂ ਦੀ ਖਾਸ ਪਕੜ ਬਣ ਚੁੱਕੀ ਹੈ, ਜੋ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਲਈ ਇੱਕ ਵੱਡੀ ਤਾਕਤ ਸਾਬਤ ਹੋ ਸਕਦੀ ਹੈ। ਹਲਕੇ ਦੇ ਲੋਕਾਂ ਨਾਲ ਲਗਾਤਾਰ ਸੰਪਰਕ ਵਿਚ ਰਹਿਣ ਕਰਕੇ ਮਾਲਵਿਕਾ ਸੂਦ ਨੂੰ ਇਲਾਕੇ ਦੀਆਂ ਸਮੱਸਿਆਵਾਂ ਅਤੇ ਲੋੜਾਂ ਬਾਰੇ ਪੂਰੀ ਜਾਣਕਾਰੀ ਹੈ। ਉਹ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹਨ ਅਤੇ ਉਨ੍ਹਾਂ ਦੇ ਹੱਲ ਲਈ ਯਥਾਸੰਭਵ ਕੋਸ਼ਿਸ਼ ਵੀ ਕੀਤਾ ਜਾਂਦਾ ਹੈ। ਇਸ ਕਾਰਨ ਲੋਕਾਂ ਨੂੰ ਇਹ ਅਹਿਸਾਸ ਹੋਇਆ ਹੈ ਕਿ ਉਨ੍ਹਾਂ ਦੀ ਆਵਾਜ਼ ਸੁਣਨ ਵਾਲਾ ਕੋਈ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਾਲਵਿਕਾ ਸੂਦ ਹਮੇਸ਼ਾ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੀ ਮਦਦ ਅੱਗੇ ਹੋ ਕੇ ਕਰਦੇ ਹਨ, ਚਾਹੇ ਕਿਸੇ ਨੂੰ ਇਲਾਜ ਦੀ ਲੋੜ ਹੋਵੇ, ਸਿੱਖਿਆ ਸੰਬੰਧੀ ਮਦਦ ਹੋਵੇ ਜਾਂ ਹੋਰ ਕਿਸੇ ਤਰ੍ਹਾਂ ਦੀ ਸਹਾਇਤਾ ਉਹ ਹਰ ਮੌਕੇ ’ਤੇ ਆਪਣਾ ਯੋਗਦਾਨ ਪਾਉਂਦੀ ਹੈ। ਇਸ ਮਨੁੱਖੀ ਪੱਖ ਨੇ ਉਨ੍ਹਾਂ ਨੂੰ ਲੋਕਾਂ ਦੇ ਦਿਲਾਂ ਵਿਚ ਵੱਖਰਾ ਸਥਾਨ ਦਿਵਾਇਆ ਹੈ। ਪਿਛਲੇ ਲੰਮੇ ਸਮੇਂ ਦੌਰਾਨ ਹਲਕੇ ਦੇ ਹਰੇਕ ਪਿੰਡ ਵਿਚ ਉਨ੍ਹਾਂ ਵੱਲੋਂ ਕੀਤੀ ਗਈ ਦਸਤਕ ਨੇ ਉਨ੍ਹਾਂ ਨੂੰ ਇੱਕ ਮਜ਼ਬੂਤ ਜਨ ਅਧਾਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮਾਲਵਿਕਾ ਸੂਦ ਨੇ ਸਿਰਫ ਵਾਅਦੇ ਨਹੀਂ ਕੀਤੇ, ਸਗੋਂ ਹਕੀਕਤ ਵਿਚ ਲੋਕਾਂ ਨਾਲ ਜੁੜ ਕੇ ਕੰਮ ਕੀਤਾ ਹੈ। ਇਹੀ ਕਾਰਨ ਹੈ ਕਿ ਹਲਕੇ ਦੇ ਵੱਡੇ ਹਿੱਸੇ ਦੇ ਲੋਕ ਹੁਣ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਆਪਣਾ ਸਮਰਥਨ ਦੇਣ ਲਈ ਤਿਆਰ ਨਜ਼ਰ ਆ ਰਹੇ ਹਨ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਮਾਲਵਿਕਾ ਸੂਦ ਪੜ੍ਹੀ-ਲਿਖੀ ਹੋਣ ਦੇ ਨਾਲ-ਨਾਲ ਮੋਗਾ ਹਲਕੇ ਨਾਲ ਗਹਿਰਾ ਨਾਤਾ ਹੈ। ਉਨ੍ਹਾਂ ਨੂੰ ਇਲਾਕੇ ਦੀ ਭੂਗੋਲ, ਸਮਾਜਿਕ ਬਣਤਰ ਅਤੇ ਲੋਕਾਂ ਦੀਆਂ ਅਸਲ ਲੋੜਾਂ ਦੀ ਪੂਰੀ ਸਮਝ ਹੈ। ਇਸ ਤਜਰਬੇ ਅਤੇ ਜਾਣਕਾਰੀ ਨਾਲ ਉਹ ਹਲਕੇ ਦੇ ਵਿਕਾਸ ਲਈ ਪ੍ਰਭਾਵਸ਼ਾਲੀ ਯੋਜਨਾਵਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਕਾਂਗਰਸ ਪਾਰਟੀ ਵਿਚ ਵੀ ਉਨ੍ਹਾਂ ਦੀ ਸਰਗਰਮੀ ਅਤੇ ਨਿਭਾਈਆਂ ਜਾ ਰਹੀਆਂ ਜ਼ਿੰਮੇਵਾਰੀਆਂ ਨੂੰ ਉੱਚ ਦਰਜੇ ’ਤੇ ਮੰਨਿਆ ਜਾ ਰਿਹਾ ਹੈ। ਪਾਰਟੀ ਅੰਦਰ ਉਨ੍ਹਾਂ ਦੀ ਮਜ਼ਬੂਤ ਪਕੜ ਅਤੇ ਜਨਤਾ ਵਿਚ ਵਧਦੀ ਲੋਕਪ੍ਰਿਯਤਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਇਕ ਮਜ਼ਬੂਤ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਹਲਕੇ ਦੇ ਲੋਕਾਂ ਵੱਲੋਂ ਵੀ ਖੁੱਲ੍ਹ ਕੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਉਹ ਆਪਣਾ ਕੀਮਤੀ ਵੋਟ ਮਾਲਵਿਕਾ ਸੂਦ ਦੇ ਹੱਕ ਵਿਚ ਪਾਉਣਗੇ, ਤਾਂ ਜੋ ਇੱਕ ਇਮਾਨਦਾਰ ਅਤੇ ਲੋਕਾਂ ਨਾਲ ਜੁੜੀ ਹੋਈ ਨੇਤ੍ਰੀ ਨੂੰ ਵਿਧਾਨ ਸਭਾ ਤੱਕ ਭੇਜਿਆ ਜਾ ਸਕੇ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਮੋਗਾ ਹਲਕੇ ਵਿਚ ਵਿਕਾਸ ਦੀ ਨਵੀਂ ਲਹਿਰ ਆ ਸਕਦੀ ਹੈ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਮਾਲਵਿਕਾ ਸੂਦ ਨੇ ਆਪਣੀ ਲਗਾਤਾਰ ਮਿਹਨਤ, ਲੋਕਾਂ ਨਾਲ ਸਿੱਧਾ ਸੰਪਰਕ ਅਤੇ ਸਮਾਜ ਸੇਵਾ ਦੇ ਜਜ਼ਬੇ ਨਾਲ ਮੋਗਾ ਹਲਕੇ ਵਿਚ ਇੱਕ ਮਜ਼ਬੂਤ ਸਥਿਤੀ ਬਣਾਈ ਹੈ। ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਲੋਕਾਂ ਦਾ ਇਹ ਸਮਰਥਨ ਕਿਵੇਂ ਚੋਣੀ ਨਤੀਜਿਆਂ ਵਿਚ ਤਬਦੀਲ ਹੁੰਦਾ ਹੈ, ਪਰ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਮਾਲਵਿਕਾ ਸੂਦ ਹਲਕੇ ਦੀ ਰਾਜਨੀਤੀ ਵਿਚ ਇੱਕ ਉਭਰਦਾ ਹੋਇਆ ਨਾਮ ਬਣ ਚੁੱਕੀਆਂ ਹਨ।