ਡਾ ਅੰਬੇਡਕਰ ਦੀਆਂ ਦੇਸ ਲਈ ਕੀਤੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ : ਜ਼ਿਲਾ ਪ੍ਰਧਾਨ ਹਰੀ ਸਿੰਘ ਖਾਈ

ਮੋਗਾ, 15 ਅਪ੍ਰੈਲ (ਜਸ਼ਨ ) ਡਾ. ਬੀ ਆਰ ਅੰਬੇਡਕਰ ਦੀ 135 ਵੀ ਜੈਯੰਤੀ ਜ਼ਿਲਾ ਮੋਗਾ ਦੇ ਕਾਂਗਰਸ ਦਫ਼ਤਰ ਵਿਖੇ ਜ਼ਿਲਾ ਪ੍ਰਧਾਨ ਹਰੀ ਸਿੰਘ ਖਾਈ ਦੀ ਅਗਵਾਈ ਹੇਠ ਮਨਾਈ ਗਈ , ਜਿਸ ਵਿਚ ਵੱਡੀ ਗਿਣਤੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਡਾ. ਬੀ ਆਰ ਅੰਬੇਡਕਰ ਦੀਆਂ ਸਮਾਜ ਅਤੇ ਦੇਸ ਲਈ ਘਾਲੀਆਂ ਘਾਲਣਾਵਾਂ ਨੂੰ ਯਾਦ ਕੀਤਾ । ਜ਼ਿਲਾ ਪ੍ਰਧਾਨ ਹਰੀ ਸਿੰਘ ਖਾਈ ਨੇ ਕਿਹਾ 15 ਅਗਸਤ 1947 ਨੂੰ ਭਾਰਤ ਦੀ ਆਜ਼ਾਦੀ ਬਾਅਦ, ਕਾਂਗਰਸ ਦੀ ਅਗਵਾਈ ਵਾਲੀ ਨਵੀਂ ਸਰਕਾਰ ਨੇ ਅੰਬੇਦਕਰ ਨੂੰ ਦੇਸ਼ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ ਵਜੋਂ ਸੇਵਾ ਕਰਨ ਲਈ ਸੱਦਾ ਦਿੱਤਾ, ਜਿਸਨੂੰ ਉਹਨਾਂ ਸਵੀਕਾਰ ਕਰ ਲਿਆ। 29 ਅਗਸਤ ਨੂੰ, ਉਸਨੂੰ ਸੰਵੀਧਾਨ ਡਰਾਫਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਭਾਰਤ ਦਾ ਨਵਾਂ ਸੰਵਿਧਾਨ ਲਿਖਣ ਲਈ ਸੰਵਿਧਾਨ ਸਭਾ ਦੁਆਰਾ ਨਿਯੁਕਤ ਕੀਤਾ ਗਿਆ।ਅੰਬੇਡਕਰ ਇੱਕ ਬੁੱਧੀਮਾਨ ਸੰਵਿਧਾਨਕ ਮਾਹਰ ਸੀ, ਜਿਸ ਨੇ 60 ਦੇਸ਼ਾਂ ਦੇ ਸੰਵਿਧਾਨ ਦੀ ਪੜ੍ਹਾਈ ਕੀਤੀ ਸੀ। ਅੰਬੇਦਕਰ ਨੂੰ "ਭਾਰਤ ਦੇ ਸੰਵਿਧਾਨ ਦਾ ਪਿਤਾ" ਮੰਨਿਆ ਗਿਆ ਹੈ। ਸੰਵਿਧਾਨ ਸਭਾ ਵਿਚ, ਡਰਾਫਟ ਕਮੇਟੀ ਦੇ ਇੱਕ ਮੈਂਬਰ, ਟੀ.ਟੀ. ਕ੍ਰਿਸ਼ਮਾਚਾਰੀ ਨੇ ਕਿਹਾ,"ਅੰਤ ਵਿਚ ਸੰਵਿਧਾਨ ਖਰੜੇ ਦਾ ਭਾਰ ਡਾ. ਅੰਬੇਦਕਰ ਉੱਤੇ ਆ ਗਿਆ ਅਤੇ ਉਹਨਾਂ ਨੇ ਇਸ ਕਾਰਜ ਨੂੰ ਅਜਿਹੇ ਤਰੀਕੇ ਨਾਲ ਪੂਰਾ ਕੀਤਾ ਜੋ ਕਿ ਬਿਨਾਂ ਸ਼ੱਕ ਸ਼ਲਾਘਾਯੋਗ ਹੈ ਜਿਸ ਲਈ ਅੱਜ ਅਸੀਂ ਦੇਸ ਵਾਸੀ ਉਹਨਾਂ ਦੇ ਧੰਨਵਾਦੀ ਹਾਂ। ਇਸ ਸਮੇਂ ਸਾਬਕਾ ਮੰਤਰੀ ਮਾਲਤੀ ਥਾਪਰ, ਭੋਲਾ ਸਿੰਘ ਬਰਾੜ ਸਮਾਧ ਭਾਈ, ਸਾਬਕਾ ਵਿਧਾਇਕ ਵਿਜੇ ਸਾਥੀ,ਚੇਅਰਮੈਨ ਲਾਭ ਸਿੰਘ ਆਹਲੂਵਾਲੀਆਂ ,ਵਿਨੋਦ ਬਾਂਸਲ, ਪਰਮਿੰਦਰ ਸਿੰਘ ਡਿਪਲ , ਜਸਵੀਰ ਸਿੰਘ ਬਰਾੜ ਖੋਟੇ,ਸਵਰਨ ਸਿੰਘ ਆਦੀਵਾਲ,ਮਨਜੀਤ ਸਿੰਘ ਮਾਨ ਸਾਬਕਾ ਐਮ ਸੀ,ਗੁਰਦੇਵ ਕੌਰ ਜ਼ਿਲਾ ਪ੍ਰਧਾਨ ਇਸਤਰੀ ਵਿੰਗ, ਰਵਿੰਦਰ ਰਵੀ, ਨੰਬਰਦਾਰ ਜਗਜੀਤ ਸਿੰਘ ਖਾਈ ਪ੍ਰੈਸ ਮੀਡੀਆ ਇੰਚਾਰਜ, ਝਿਰਮਲ ਸਿੰਘ ਰਣੀਆਂ ਜਰਨਲ ਸੈਕਟਰੀ, ਅਕਾਸ਼ਦੀਪ ਲਾਲੀ ਬੁੱਟਰ, ਬਹਾਦਰ ਸਿੰਘ ਕਿਸਨਪੁਰਾ ਜਰਨਲ ਸਕੱਤਰ,ਯੋਧਾ ਸਿੰਘ ਬਰਾੜ, ਕੈਪਟਨ ਬਿੱਕਰ ਸਿੰਘ, ਕੈਪਟਨ ਤਰਸੇਮ ਸਿੰਘ, ਸੂਬੇਦਾਰ ਬੁੱਧ ਸਿੰਘ, ਬਿੰਦਰ ਸਿੰਘ ਜੰਗ,ਚਰਨਜੀਤ ਸਿੰਘ ਕੋਰੇਵਾਲਾ ਸਾਬਕਾ ਸਰਪੰਚ, ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਕੁੱਸਾ, ਦਫਤਰ ਸੈਕਟਰੀ ਗੁਰਨੂਰ ਸਿੰਘ ਮਾਨ, ਵਰਿੰਦਰਪਾਲ ਸਿੰਘ ਬਿਲਾਸਪੁਰ ਸੈਕਟਰੀ , ਅਵਤਾਰ ਸਿੰਘ ਤਾਰੀ ਮਾਛੀਕੇ, ਜਰਨਲ ਸੈਕਟਰੀ ਰਵਿੰਦਰ ਬਜਾਜ ਦੁੰਨੇਕੇ,ਜਸਵੰਤ ਸਿੰਘ ਪੱਪੀ ਰਾਊਕੇ ਸਕੱਤਰ ਕਿਸਾਨ ਸੈੱਲ ਪੰਜਾਬ , ਜਗਸੀਰ ਸਿੰਘ ਮੰਗੇ ਵਾਲ,ਪਲਮਿੰਦਰ ਸਿੰਘ ਰਾਊਕੇ, ਸਾਬਕਾ ਸਰਪੰਚ ਗੁਰਨਾਮ ਸਿੰਘ ਹਰਚੋਕਾ, ਜਸਮੇਲ ਸਿੰਘ ਨੰਬਰਦਾਰ ਹਰਚੋਕਾ, ਸਨੀ ਬੀੜ ਚੜਿੱਕ, ਸਨੂਪ ਇੰਦਰ ਸਿੰਘ ਚੂਹੜ ਚੱਕ ਜਨਰਲ ਸੈਕਟਰੀ, ਮੱਘਰ ਸਿੰਘ ਮੈਂਬਰ ਚੂਹੜ ਚੱਕ, ਨਿਰਭਾਗ ਸਿੰਘ ਚੂਹੜ ਚੱਕ, ਨੰਬਰਦਾਰ ਸਵਰਨ ਸਿੰਘ ਡਰੋਲੀ ਭਾਈ, ਅਮਨਦੀਪ ਸਿੰਘ ਮੈਂਬਰ ਬਲਾਕ ਸੰਮਤੀ, ਕੁਲਦੀਪ ਸਿੰਘ ਕਲੇਰ, ਸੁਖਵਿੰਦਰ ਸਿੰਘ ਚੂਹੜ ਚੱਕ, ਕਰਨ ਬਾਜਵਾ, ਜਗਦੇਵ ਸਿੰਘ ਛੋਟਾ ਘਰ ਵਾਈਸ ਪ੍ਰਧਾਨ , ਇਕਬਾਲ ਸਿੰਘ ਡਾਲਾ, ਅਮ੍ਰਿਤਪਾਲ ਸਿੰਘ ਲੰਡੇ ਜਰਨਲ ਸੈਕਟਰੀ, ਵਿਜੇ ਕੁਮਾਰ ਰੌਂਤਾ ਆੜ੍ਹਤੀਆ , ਕੁਲਦੀਪ ਸਿੰਘ ਸਮਾਲਸਰ, ਬਿਕਰਮ ਸਿੰਘ ਪੱਤੋ , ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਜਸਵੰਤ ਕੌਰ ਆਦਿ ਹਾਜ਼ਰ ਸਨ।


