ਮੀਟਿੰਗਾਂ ਦੇ ਸਿਲਸਲੇ ਤਹਿਤ ਪਿੰਡ ਬੁੱਕਣਵਾਲਾ ਵਿਖੇ ਮਨਜੀਤ ਸਿੰਘ ਮਾਨ ਨੇ ਕੀਤੀ ਭਰਵੀਂ ਮੀਟਿੰਗ

ਮੋਗਾ, 17 ਅਪ੍ਰੈਲ (ਜਸ਼ਨ ) ਮੋਗਾ ਵਿਧਾਨ ਸਭਾ ਹਲਕੇ ਦੇ ਸੇਵਾਦਾਰ ਮਨਜੀਤ ਸਿੰਘ ਮਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਮੋਗਾ ਹਲਕੇ ਅੰਦਰ ਮੀਟਿੰਗਾਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਮੀਟਿੰਗ ਦੀ ਲੜੀ ਨੂੰ ਅੱਗੇ ਤੋਰਦਿਆਂ ਮਾਨ ਨੇ ਪਿੰਡ ਬੁੱਕਣਵਾਲਾ ਵਿਖੇ ਜਗਜਿੰਦਰ ਸਿੰਘ ਗਿੱਲ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨਾਲ ਭਰਵੀਂ ਮੀਟਿੰਗ ਕੀਤੀ ਗਈ। ਇਸ ਮੌਕੇ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਵਾ ਚਾਰ ਸਾਲਾਂ ਵਿਚ ਸਰਕਾਰ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਪੂਰੇ 5 ਸਾਲਾਂ ਦੀ ਹੋਈ ਹੈ। ਝਾੜੂ ਵਾਲਿਆਂ ਨੇ ਵਾਅਦਾ ਇਹ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਔਰਤਾਂ ਦੇ ਖਾਤਿਆਂ ਵਿਚ ਪਹਿਲੇ ਮਹੀਨੇ ਤੋਂ 1000 ਰੁਪਏ ਪੈ ਜਾਵੇਗਾ, ਜਿਸ ਦੇ ਝਾਂਸੇ ਵਿਚ ਆ ਕੇ ਔਰਤਾਂ ਨੇ ਇਕ ਪਾਸੜ ਝਾੜੂ ਨੂੰ ਵੋਟਾਂ ਪਾ ਕੇ ਜਿਤਾਇਆ। ਪਰ ਅਫਸੋਸ ਝਾੜੂ ਸਰਕਾਰ ਨੇ ਸਵਾ ਚਾਰ ਸਾਲ ਲੰਘਾ ਕੇ 1000 ਰੁਪਏ ਦੇਣ ਦੀ ਗੱਲ ਕੀਤੀ ਜੋ ਕਿ ਸਰਾਸਰ ਪੰਜਾਬ ਵਾਸੀਆਂ ਨਾਲ ਧੋਖਾ ਹੈ। ਇਕ ਦੋ ਮਹੀਨੇ ਪੈਸੇ ਦੇਣ ਨਾਲ ਗੱਲ ਨਹਂੀਂ ਬਣਨੀ। ਕਾਂਗਰਸ ਪਾਰਟੀ ਔਰਤਾਂ ਦਾ ਬਦਦਾ ਪਿਛਲੇ 4 ਸਾਲਾਂ ਦਾ 48000 ਰੁਪਏ ਦੇਣ ਲਈ ਝਾੜੂ ਸਰਕਾਰ ਨੂੰ ਮਜ਼ਬੂਰ ਕਰ ਦੇਵੇਗੀ। ਮਾਨ ਨੇ ਅੱਗੇ ਗੱਲ ਕਰਦਿਆਂ ਕਿਹਾ ਕਿ ਅੱਜ ਪੰਜਾਬ ਅੰਦਰ ਅਮਨ ਕਾਨੂੰਨ ਨਾਮ ਦੀ ਕੋਈ ਚੀਜ ਨਹੀਂ। ਹਰ ਰੋਜ ਪੰਜਾਬ ਅੰਦਰ ਕਤਲ ਹੋ ਰਹੇ ਹਨ ਅਤੇ ਗੈਂਗਸਟਰ ਪੰਜਾਬ ਵਿਚ ਹਾਵੀ ਹੈ। ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗੀਆਂ ਜਾਂਦੀਆਂ ਹਨ, ਪਰ ਝਾੜੂ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਿਚ ਨਕਾਮ ਹੈ। ਇਸ ਮੌਕੇ ਜਗਜਿੰਦਰ ਸਿੰਘ ਗਿੱਲ, ਦੀਪ ਭਾਊ ਬੁੱਕਣਵਾਲਾ, ਸਰਪੰਚ ਸੁਖਜਿੰਦਰ ਸਿੰਘ ਬਿੱਟਾ, ਅਵਤਾਰ ਸਿੰਘ ਤਾਰੀ ਸਾਬਕਾ ਪੰਚ, ਹਰਪ੍ਰੀਤ ਸਿੰਘ ਪੰਚ, ਤੇਜ ਪ੍ਰਤਾਪ ਸਿੰਘ ਸਾਬਕਾ ਮੈਂਬਰ ਪੰਚਾਇਤ, ਸਾਧੂ ਸਿੰਘ ਸਾਬਕਾ ਪੰਚ, ਗੁਰਪ੍ਰੀਤ ਸਿੰਘ, ਹੈਪੀ ਗਿੱਲ, ਦਰਸ਼ਨ ਸਿੰਘ, ਰਣਜੀਤ ਸਿੰਘ ਪੱਪਾ, ਗੁਰਜੰਟ ਸਿੰਘ, ਸੁਖਚੈਨ ਸਿੰਘ, ਭੁਪਿੰਦਰ ਸਿੰਘ, ਜਗਸੀਰ ਸਿੰਘ ਆਦਿ ਹਾਜ਼ਰ ਸਨ।


