ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਨੇ ਚੇਅਰਮੈਨ ਲਖਵੀਰ ਸਿੰਘ ਲੱਖਾ ਦੌਧਰ ਨੂੰ ਕੀਤਾ ਸਨਮਾਨਿਤ

ਅਜੀਤਵਾਲ, 18 ਅਪ੍ਰੈਲ (ਜਸ਼ਨ ) ਅਗਾਮੀ ਵਿਧਾਨ ਸਭਾ ਚੋਣਾਂ ਤੋਂ  ਪਹਿਲਾ ਕਾਂਗਰਸ ਪਾਰਟੀ ਦੇ ਜੰਥੇਬੰਧਕ ਢਾਂਚੇ ਨੂੰ ਹੋਰ ਚੁਸਤ ਦਰੁਸਤ ਕਰਨ ਲਈ ਪ੍ਰਦੇਸ ਕਾਂਗਰਸ ਵਲੋਂ ਜ਼ਿਲਾ ਪ੍ਰਧਾਨ ਹਰੀ ਸਿੰਘ ਖਾਈ ਦੀ ਸਿਫ਼ਾਰਿਸ ਤੇ  ਅਜੀਤਵਾਲ ਬਲਾਕ ਦਾ ਪ੍ਰਧਾਨ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੱਖਾ ਦੌਧਰ ਨੂੰ ਨਿਯੁਕਤ ਕੀਤਾ ਹੈ।ਜ਼ਿਕਰਯੋਗ ਹੈ ਕਿ ਸਾਬਕਾ  ਚੇਅਰਮੈਨ ਲਖਵੀਰ ਸਿੰਘ ਲੱਖਾ ਦੌਧਰ ਅਜਿਹੇ  ਨੌਜ਼ਵਾਨ ਕਾਂਗਰਸੀ ਆਗੂ ਨੇ ਜੋ  ਸਾਲਾਂਬੱਧੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਇਸ ਤੋਂ ਪਹਿਲਾ ਮਾਰਕੀਟ ਕਮੇਟੀ ਬੱਧਨੀ ਕਲਾਂ ਦੇ ਚੇਅਰਮੈਨ  ਵਜੋਂ ਆਪਣੀ ਜਿੰਮੇਵਾਰੀ ਸਫ਼ਲਤਾ ਪੂਰਵਕ ਨਿਭਾਈ ਹੈ, ਖਾਸਕਰ ਉਹ ਇਕ ਅਜਿਹੇ  ਟਕਸਾਲੀ ਕਾਂਗਰਸੀ ਆਗੂ ਹਨ ਜਿਨਾਂ ਦਾ ਇਲਾਕੇ ਵਿਚ ਵੱਡਾ ਰਸੂਖ ਹੈ। ਲਖਵੀਰ ਸਿੰਘ ਲੱਖਾ ਦੌਧਰ ਨੂੰ ਸਨਮਾਨਿਤ ਕਰਦਿਆਂ ਜ਼ਿਲਾ ਪ੍ਰਧਾਨ ਹਰੀ ਸਿੰਘ ਖਾਈ ਨੇ ਆਖਿਆ ਕਿ ਲੱਖੇ ਤੋਂ ਪਾਰਟੀ ਨੂੰ ਵੱਡੀਆਂ ਉਮੀਦਾਂ ਨੇ।  ਲਖਵੀਰ ਸਿੰਘ ਲੱਖਾ ਦੌਧਰ ਨੇ ਪਾਰਟੀ  ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲਾ ਪ੍ਰਧਾਨ ਹਰੀ ਸਿੰਘ ਖਾਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਹਰ ਹੁਕਮ ਨੂੰ ਦਿਆਨਤਦਾਰੀ ਨਾਲ ਪੂਰਾ ਕਰਦਿਆਂ 2027 ਦੇ ਮਿਸ਼ਨ ਦੀ ਪੂਰਤੀ ਕਰਨਗੇ