ਜ਼ਿਲਾ ਕਾਂਗਰਸ ਨੇ ਵਾਰਡਾਂ ਦੇ ਰਾਖਵੇਕਰਨ ’ਚ ਪੱਖਪਾਤ ਦੇ ਦੋਸ਼ ਲਗਾਉਂਦਿਆਂ ਸੱਤਾਧਾਰੀ ਧਿਰ ਨੂੰ ਲਿਆ ਨਿਸ਼ਾਨੇ 'ਤੇ

ਮੋਗਾ ,19 ਅਪ੍ਰੈਲ (ਜਸ਼ਨ ) ਮੋਗਾ ਨਗਰ ਨਿਗਮ ਦੇ 50 ਵਾਰਡਾਂ ਦੀਆਂ ਆਮ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਅਖਾੜਾ ਭਖਣ ਲੱਗਾ ਹੈ, ਉੱਥੇ ਹੀ ਜ਼ਿਲਾ ਕਾਂਗਰਸ ਕਮੇਟੀ ਮੋਗਾ ਵਲੋਂ ਜ਼ਿਲਾ ਪ੍ਰਧਾਨ ਹਰੀ ਸਿੰਘ ਖਾਈ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕਰਕੇ ਇਹ ਚੋਣਾਂ ’ਏਕੇ’ ਨਾਲ ਲੜ੍ਹਨ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਸਾਬਕਾ ਮੰਤਰੀ ਡਾ ਮਾਲਤੀ ਥਾਪਰ, ਸਾਬਕਾ ਵਿਧਾਇਕ ਵਿਜੇ ਸਾਥੀ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ, ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਹਲਕਾ ਇੰਚਾਰਜ਼ ਮਾਲਵਿਕਾ ਸੁੂਦ, ਪ੍ਰਦੇਸ ਕਾਂਗਰਸ ਦੇ ਮੈਬਰ ਮਨਜੀਤ ਸਿੰਘ ਮਾਨ, ਐਡਵੋਕੇਟ ਪਰਮਪਾਲ ਸਿੰਘ ਤਖਤਪੁਰਾ ਮੈਬਰ ਪੀ ਪੀ ਸੀ ਸੀ, ਜਸਪ੍ਰੀਤ ਸਿੰਘ ਵਿੱਕੀ ਕਾਂਗਰਸੀ ਆਗੂ ਤੇ ਸਾਬਕਾ ਚੇਅਰਮੈਨ ਲਾਭ ਸਿੰਘ ਆਹਲੂਵਾਲੀਆਂ, ਕੌਸ਼ਲਰ ਸਾਹਿਲ ਅਰੋੜਾ ਆਦਿ ਹਾਜ਼ਰ ਸਨ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਹਰੀ ਸਿੰਘ ਖਾਈ ਨੇ ਦੋਸ਼ ਲਗਾਇਆਂ ਕਿ ਸੱਤਾਧਾਰੀ ਧਿਰ ਨੇ ਪਹਿਲਾ ਨਵੀਂ ਵਾਰਡਬੰਦੀ ਕਰਕੇ ਵਿਰੋਧੀ ਧਿਰਾਂ ਨਾਲ ਕਥਿਤ ਧੱਕੇਸਾਹੀ ਦੀ ਕੋਸ਼ਿਸ਼ ਕੀਤੀ ਪ੍ਰੰਤੂ ਸਾਡੇ ਕੌਂਸਲਰ ਸਾਹਿਲ ਅਰੋੜਾ ਤੇ ਸਾਥੀਆਂ ਵਲੋਂ ਮਾਨਯੋਗ ਹਾਈਕੋਰਟ ਦਾ ਦਰਵਾਜਾ ਖੜ੍ਹਕਾ, ਇਨਸਾਫ਼ ਲਿਆ ਗਿਆ ਤੇ ਹੁਣ ਜਿਹੜੇ ਵਾਰਡ ਕਾਂਗਰਸ ਪਾਰਟੀ ਜਿੱਤਦੀ ਸੀ ਉਨ੍ਹਾਂ ਨੂੰ ਜਾਣਬੁੱਝ ਸੱਤਾਧਾਰੀ ਧਿਰ ਦੇ ਇਸ਼ਾਰੇ ਤੇ ਸਥਾਨਕ ਸਰਕਾਰਾਂ ਵਿਭਾਗ ਦੀ ਅਫ਼ਸਰਸ਼ਾਹੀ ਨੇ ਰਾਖਵਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾ ਇਸ ਮਾਮਲੇ ਤੇ ਕਾਨੂੰਨੀ ਪੈਰਵੀ ਕੀਤੀ ਜਾਵੇਗੀ ਤੇ ਪ੍ਰੰਤੂ ਫ਼ਿਰ ਵੀ ਕਾਂਗਰਸ ਪਾਰਟੀ ਇਹ ਚੋਣਾਂ ਲੜ੍ਹਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਦੇ ਲੋਕ ਕਾਂਗਰਸ ਪਾਰਟੀ ਦੇ ਹੱਕ ਵਿਚ ਫ਼ਤਵਾ ਦੇਣ ਲਈ ਤਿਆਰ ਹਨ। ਇਸ ਮੌਕੇ ਸ਼ੋਸਲ ਮੀਡਅਆ ਸੈੱਲ ਦੇ ਇੰਚਾਰਜ਼ ਸੰਨੀ ਗਿੱਲ ਬੀੜ ਚੜਿੱਕ, ਪ੍ਰਧਾਨ ਹੈਪੀ ਝੰਡੇਆਣਾ, ਪੀ ਏ ਰਾਜਨ ਬਾਂਸਲ, ਗੁਰਜੰਟ ਸਿੰਘ ਬੱਧਨੀ ਕਲਾਂ ਆਦਿ ਹਾਜ਼ਰ ਸਨ।


