ਸ਼੍ਰੋਮਣੀ ਅਕਾਲੀ ਦਲ ਦਾ ਦਸ ਸਾਲ ਦਾ ਸੁਨਹਿਰੀ ਕਾਰਜਕਾਲ, ਅੱਜ ਵੀ ਲੋਕ ਚੇਤਿਆਂ ਵਿਚ ਵੱਸਿਆ : ਦਿਲਬਾਗ ਸਿੰਘ ਹੈਪੀ ਭੁੱਲਰ

ਮੋਗਾ ,21 ਅਪ੍ਰੈਲ (ਜਸ਼ਨ)ਧਰਮਕੋਟ ਹਲਕੇ 'ਚ ਪੈਂਦੇ ਫਤਹਿਗੜ੍ਹ ਬਲਾਕ ਦੇ ਯੂਥ ਅਕਾਲੀ ਦੇ ਸਰਕਲ ਪ੍ਰਧਾਨ ਦਿਲਬਾਗ ਸਿੰਘ ਹੈਪੀ ਭੁੱਲਰ ਦਾ ਆਖਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ 2007 ਤੋਂ 2017 ਤੱਕ ਦੇ ਸ਼ਾਸਨ ਨੂੰ ਰਾਜ ਨਹੀਂ ਸੇਵਾ ਦਾ ਮੌਕਾ ਸਮਝ ਕੇ ਪੰਜਾਬ ਵਿਚ ਕੰਮ ਕੀਤਾ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਦਸ ਸਾਲ ਦਾ ਸੁਨਹਿਰੀ ਕਾਰਜਕਾਲ ਅੱਜ ਵੀ ਲੋਕ ਚੇਤਿਆਂ ਵਿਚ ਵਸਿਆ. ਹੋਇਆ ਹੈ ਤੇ ਲੋਕ ਮੁੜ ਉਸ ਰਾਜ ਨੂੰ ਵਾਪਿਸ ਲਿਆਉਣਾ ਲੋਚਦੇ ਨੇ । ਉਨ੍ਹਾਂ ਕਿਹਾ ਕਿ ਇਹ ਪਹਿਲੀ ਸਰਕਾਰ ਸੀ ਜਿਸ ਨੇ ਸੂਬੇ ਨੂੰ ਹਰ ਖੇਤਰ ਵਿਚ ਅੱਗੇ ਵਧਾਇਆ ਅਤੇ ਜਨਤਾ ਦੀ ਭਲਾਈ ਲਈ ਅਨੇਕਾਂ ਸਕੀਮਾਂ ਚਲਾਈਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਸਮੇਂ ਦੌਰਾਨ ਕਿਸਾਨਾਂ ਨੂੰ ਮੁਫਤ ਬਿਜਲੀ ਵਾਸਤੇ ਸੂਬੇ ਨੂੰ ਬਿਜਲੀ ਪੱਖੋਂ ਸਰਪਲਸ ਬਣਾਇਆ ਅਤੇ ਖੇਤੀ ਲਈ ਵਿਆਜ ਰਹਿਤ ਕਰਜੇ, ਖੇਤੀ ਉਪਕਰਨਾਂ ਦੀ ਖਰੀਦ ’ਤੇ ਸਬਸਿਡੀ, ਫਸਲ ਬੀਮਾ ਅਤੇ ਕੀਟਨਾਸ਼ਕ ਦਵਾਈਆਂ ਤੇ ਛੋਟ ਦਿੱਤੀ ਤਾਂ ਜੋ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਸੜਕਾਂ ਦਾ ਜਾਲ ਵਿਛਾਇਆ। ਗਰੀਬ ਪਰਿਵਾਰਾਂ ਲਈ ਆਟਾ ਦਾਲ ਸਕੀਮ, ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ ਅਤੇ ਬਜ਼ੁਰਗਾਂ ਅਤੇ ਵਿਧਵਾਵਾਂ ਅਤੇ ਅੰਗਹੀਣਾਂ ਲਈ ਪੈਨਸ਼ਨ ਸਕੀਮ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਮਜਬੂਤ ਕੀਤਾ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮਾਂ ਖੇਡ ਕਬੱਡੀ ਨੂੰ ਵਿਸ਼ਵ ਪੱਧਰ ਤੇ ਪਹੁੰਚਾਇਆ ਅਤੇ ਖੇਡ ਮੈਦਾਨਾਂ ਅਤੇ ਅਕੈਡਮੀਆਂ ਦਾ ਨਿਰਮਾਣ ਕੀਤਾ।


