ਕਣਕ ਦੀ ਸੁਚਾਰੂ ਖਰੀਦ ਕਰਦਿਆਂ 484 ਕਰੋੜ ਦੀ ਅਦਾਇਗੀ ਨਾਲ, ਮਾਨ ਸਰਕਾਰ ਨੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ:ਸਾਬਕਾ ਚੇਅਰਮੈਨ ਦੀਪਕ ਅਰੋੜਾ

ਮੋਗਾ 22,  ਅਪ੍ਰੈਲ (ਜਸ਼ਨ )
"ਮੋਗਾ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਸੁਚਾਰੂ ਢੰਗ ਦੇ ਨਾਲ  ਜਾਰੀ  ਹੈ, ਜ਼ਿਲਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਖਰੀਦੀ ਗਈ ਕਣਕ ਦੇ ਬਦਲੇ ਨਾਲੋਂ ਨਾਲ ਅਦਾਇਗੀ  ਯਕੀਨੀ ਬਣਾਈ ਜਾ ਰਹੀ ਆ।ਕਣਕ ਦੀ ਸੁਚਾਰੂ ਖਰੀਦ ਕਰਦਿਆਂ 484 ਕਰੋੜ ਦੀ ਅਦਾਇਗੀ ਨਾਲ, ਮਾਨ ਸਰਕਾਰ ਨੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ " ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਦੀਪਕ ਅਰੋੜਾ ਸਮਾਲਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਬੀਤੇ ਕੱਲ ਤੱਕ 312548 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ। ਉਹਨਾਂ ਦੱਸਿਆ ਕਿ ਮੰਡੀਆਂ ਦੇ ਵਿੱਚ ਕਣਕ ਦੀ ਆਮਦ ਦੇ ਵਿੱਚ ਕਾਫੀ ਤੇਜ਼ੀ ਆਈ ਹੈ ਤੇ ਰੋਜ਼ਾਨਾ ਲਗਭਗ 70 ਹਜਾਰ ਮੀਟਰ ਟਨ ਕਣਕ ਮੰਡੀਆਂ ਵਿੱਚ ਆ ਰਹੀ ਹੈ ਜਿਸਨੂੰ ਨਾਲੋਂ ਨਾਲ ਖਰੀਦਿਆ ਜਾ ਰਿਹਾ  ਹੈ।ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਨਾਲੋ ਨਾਲ ਕਣਕ ਦੀ ਅਦਾਇਗੀ ਯਕੀਨੀ ਬਣਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਮੋਗਾ ਜਿਲੇ ਦੇ ਵਿੱਚ ਕਿਸਾਨਾਂ ਨੂੰ 484 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਰਹੀ ਹੈ ਜੋ ਕਿ ਨਿਰਧਾਰਿਤ ਸਮੇਂ  48 ਘੰਟੇ ਦੇ  ਵਿੱਚ ਕੀਤੀ ਜਾਣ ਵਾਲੀ ਅਦਾਇਗੀ 462 ਕਰੋੜ ਰੁਪਏ ਨਾਲੋਂ ਵੱਧ ਹੈ।ਉਹਨਾਂ ਆਖਿਆ ਕਿ ਮਾਨ ਸਰਕਾਰ ਦਾ ਬੇਵਜ੍ਹਾ ਵਿਰੋਧ ਕਾਰਨ ਵਾਲਿਆਂ ਲਈ ਇਹ ਅੰਕੜੇ ਕਾਫੀ ਹਨ ਅਤੇ ਮੁਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸੇ ਉਹ ਵਾਅਦੇ ਵਫਾ ਹੋ ਰਹੇ ਨੇ ਕਿ ਕਿਸਾਨ ਦੀ ਜਿਣਸ ਦਾ ਇਕ ਇਕ ਦਾਣਾ ਸਮਾਂ ਰਹਿੰਦੀਆਂ ਖਰੀਦਿਆ ਜਾਵੇਗਾ।