ਦਰਿਆਵਾਂ ਦਾ ਰੁੱਖ ਬਦਲਣ ਦਾ ਮਾਦਾ, ਸਿਰਫ ਤੇ ਸਿਰਫ ਕਾਕਾ ਲੋਹਗੜ੍ਹ ਵਿਚ ਹੀ ਹੈ

ਮੋਗਾ, 29 ਅਪ੍ਰੈਲ (ਜਸ਼ਨ )  
ਵਿਧਾਨ ਸਭਾ ਹਲਕਾ ਧਰਮਕੋਟ ਤੋ ਕਾਂਗਰਸ ਪਾਰਟੀ ਦੀ ਬੇੜੀ ਸਿਰਫ ਸੁਖਜੀਤ ਸਿੰਘ ਲੋਹਗੜ ਸਾਬਕਾ ਵਿਧਾਇਕ ਹੀ ਪਾਰ ਲਾ ਸਕਦੇ ਹਨ, ਕਿਉਂਕਿ ਉਨ੍ਹਾਂ ਵਲੋਂ ਕੀਤੀ ਗਈ ਮਿਹਨਤ ਸਦਕਾ ਧਰਮਕੋਟ ਹਲਕੇ ਅੰਦਰ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਮਜਬੂਤ ਹੈ। ਵਿਧਾਨ ਸਭਾ ਹਲਕਾ ਧਰਮਕੋਟ ਦੀ ਇਹ ਸੀਟ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੱਦੀ ਸੀਟ ਸੀ ਅਤੇ ਇਹ ਹਲਕੇ ਤੋਂ ਸੁਖਜੀਤ ਸਿੰਘ ਲੋਹਗੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਗੜ੍ਹ ਨੂੰ ਤੋੜਦੇ ਹੋਏ ਇਸ ਸੀਟ ਤੋਂ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤਾ ਅਤੇ ਉਨ੍ਹਾਂ ਵਲੋਂ  ਧਰਮਕੋਟ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਜਿੱਥੇ ਕੋਰੋਨਾ ਕਾਲ ਦੇ ਬੁਰੇ ਸਮੇਂ ਦੌਰਾਨ ਧਰਮਕੋਟ ਹਲਕੇ ਦੇ ਲੋਕਾਂ ਲਈ ਮਸੀਹਾ ਬਣਦਿਆਂ ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਵੱਲੋਂ ਕੀਤੀ ਗਈ ਬੇਮਿਸਾਲ ਸੇਵਾ ਅਤੇ ਇਸ ਭਿਆਨਕ ਮਹਾਂਮਾਰੀ ਦੌਰਾਨ ਉਹ ਇੱਕ ਦਿਨ ਵੀ ਆਪਣੇ ਘਰ ਨਹੀਂ ਬੈਠੇ ਅਤੇ ਲਗਾਤਾਰ ਲੋਕਾਂ ਦੇ ਵਿਚ ਹਾਜ਼ਰ ਰਹਿ ਕੇ ਉਨ੍ਹਾਂ ਆਪਣੇ ਲੋਕਾਂ ਦੀ ਸੇਵਾ ਕੀਤੀ, ਉੱਥੇ ਹੀ ਉਨ੍ਹਾਂ ਵੱਲੋਂ ਕਿਸਾਨੀ ਸੰਘਰਸ਼ ਦੇ ਚਲਦੇ ਦਿੱਲੀ ਕਿਸਾਨੀ ਸੰਘਰਸ਼ ਲਈ ਕਿਸਾਨਾਂ ਦੀ ਜਿੱਥੇ ਆਰਥਿਕ ਤੌਰ ’ਤੇ ਸਹਾਇਤਾ ਕੀਤੀ, ਉਥੇ ਹੀ ਆਪਣੇ ਖਰਚੇ ਤੇ ਕਿਸਾਨਾਂ ਨੂੰ ਦਿੱਲੀ ਕਿਸਾਨੀ ਸੰਘਰਸ਼ ਵਿਚ ਜਾਣ ਲਈ ਬੱਸਾਂ ਦਾ ਲਗਾਤਾਰ ਪ੍ਰਬੰਧ ਕੀਤਾ ਅਤੇ ਉਥੇ ਹੀ ਉਨ੍ਹਾਂ ਵੱਲੋਂ ਦਿੱਲੀ ਕਿਸਾਨੀ ਸੰਘਰਸ਼ ਵਿਚ ਧਰਮਕੋਟ ਹਲਕੇ ਦੇ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਦਿਵਾਈਆਂ ਅਤੇ ਪ੍ਰਭਾਵਿਤ ਕਿਸਾਨਾਂ ਦੇ ਪਰਿਵਾਰਾਂ ਨੂੰ ਘਰ ਘਰ ਜਾ ਕੇ ਨੌਕਰੀਆਂ ਦੇ ਨਿਯੁਕਤੀ ਪੱਤਰ ਭੇਟ ਕੀਤੇ। ਇਸ ਤੋਂ ਇਲਾਵਾ ਜਦੋਂ ਜਦੋਂ ਵੀ ਸਤਲੁਜ ਦਰਿਆ ਆਫਰਿਆ ਉਨ੍ਹਾਂ ਵੱਲੋਂ ਧਰਮਕੋਟ ਹਲਕੇ ਦੇ ਹੜ੍ਹ ਪੀੜਤਾਂ ਲਈ ਹਰ ਸੰਭਵ ਸਹਾਇਤਾ ਕੀਤੀ ਗਈ। ਸਰਕਾਰ ਦੇ ਹੁੰਦਿਆਂ ਜਿੱਥੇ ਉਨ੍ਹਾਂ ਵੱਲੋਂ ਵੱਡੇ ਪੱਧਰ ’ਤੇ ਸਰਕਾਰੀ ਸਹਾਇਤਾ ਮੁਹੱਈਆ ਕਰਵਾਈ, ਉੱਥੇ ਹੀ ਸਰਕਾਰ ਤੋਂ ਬਾਹਰ ਰਹਿੰਦੇ ਹੋਏ ਵੀ ਸੁਖਜੀਤ ਸਿੰਘ ਲੋਹਗੜ ਦੇ ਪਰਿਵਾਰ ਵੱਲੋਂ ਹੜ੍ਹ ਪੀੜਤਾਂ ਨੂੰ ਨਗਦ ਸਹਾਇਤਾ ਰਾਸ਼ੀ, ਡੀਜ਼ਲ ਦੀ ਸੇਵਾ ,ਫੀਡ ਅਤੇ ਹੋਰ ਰਾਹਤ ਸਮੱਗਰੀ ਹੜ੍ਹ ਪੀੜਤਾਂ ਨੂੰ ਮੁਹੱਈਆ ਕਰਵਾਈ ਅਤੇ ਹੜ੍ਹਾਂ ਕਾਰਨ ਪ੍ਰਭਾਵਿਤ ਹੋਈਆਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਵੀ ਟਰੈਕਟਰਾਂ ਰਾਹੀਂ ਪੱਧਰ ਕਰਾਇਆ। ਉਨ੍ਹਾਂ ਵਲੋਂ ਲਗਾਤਾਰ ਧਰਮਕੋਟ ਹਲਕੇ ਅੰਦਰ ਕਰਵਾਏ ਗਏ ਵਿਕਾਸ ਕਾਰਜਾਂ ਸਦਕਾ ਧਰਮਕੋਟ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਹੋਏ ਉੱਥੇ ਹੀ ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਨੂੰ ਮਜਬੂਤੀ ਪ੍ਰਧਾਨ ਕੀਤੀ ਗਈ, ਜਿਸ ਸਦਕਾ ਧਰਮਕੋਟ ਹਲਕੇ ਵਿਚ ਵੱਡੇ ਪੱਧਰ ’ਤੇ ਕਾਂਗਰਸ ਪਾਰਟੀ ਮਜਬੂਤ ਹੋਈ। ਵਿਧਾਨ ਸਭਾ ਹਲਕਾ ਧਰਮਕੋਟ ਜਿੱਥੇ ਕਿ ਪਹਿਲਾਂ ਕਾਂਗਰਸ ਪਾਰਟੀ ਦੇ ਗਿਣਤੀ ਦੇ ਹੀ ਆਗੂ ਸਨ। ਸੁਖਜੀਤ ਸਿੰਘ ਲੋਹਗੜ ਦੇ ਆਉਣ ਨਾਲ ਧਰਮਕੋਟ ਹਲਕੇ ਦੀ ਕਾਂਗਰਸ ਪਾਰਟੀ ਵਿਚ ਜਾਨ  ਪਈ ਅਤੇ ਹਲਕੇ ਦੇ ਹਰ ਪਿੰਡ ਕਸਬੇ ਸ਼ਹਿਰ ਵਿਚ ਕਾਂਗਰਸ ਦੇ ਝੰਡੇ ਬੁਲੰਦ ਹੋਣ ਲੱਗੇ, ਕਿਉਂਕਿ ਸੁਖਜੀਤ ਸਿੰਘ ਲੋਹਗੜ ਹਮੇਸ਼ਾ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਨਾਲ ਖੜਦੇ ਹਨ ਅਤੇ ਉਹ ਕਾਂਗਰਸ ਪਾਰਟੀ ਦੇ ਹਰ ਇੱਕ ਵਰਕਰ ਦੇ ਹਰਮਨ ਪਿਆਰੇ ਆਗੂ ਹਨ, ਉੱਥੇ ਹੀ ਵਿਧਾਨ ਸਭਾ ਹਲਕਾ ਧਰਮਕੋਟ ਦੇ ਵੀ ਹਰਮਨ ਪਿਆਰੇ ਆਗੂ ਹਨ। ਜੇਕਰ ਗੱਲ ਕਰੀਏ ਸੁਖਜੀਤ ਸਿੰਘ ਲੋਹਗੜ ਇੱਕ ਅਜਿਹੇ ਆਗੂ ਹਨ, ਜਿਨ੍ਹਾਂ ਦੀ ਇੱਕ ਆਵਾਜ਼ ’ਤੇ ਧਰਮਕੋਟ ਹਲਕੇ ਵਿਚ ਉਨ੍ਹਾਂ ਦੇ ਹਜ਼ਾਰਾ ਸਮਰਥਕ ਉਨ੍ਹਾਂ ਦੇ ਸੱਦੇ ’ਤੇ ਹਾਜ਼ਰ ਹੁੰਦੇ ਹਨ ਅਤੇ ਇਹੀ ਕਾਰਨ ਹੈ ਕਿ ਜੇਕਰ ਧਰਮਕੋਟ ਹਲਕੇ ਵਿਚ ਕਾਂਗਰਸ ਪਾਰਟੀ ਦਾ ਘੋੜਾ ਜਿੱਤ ਵੱਲ ਮੋੜ ਸਕਦੇ ਹਨ ਤਾਂ ਉਹ ਸਿਰਫ ਸੁਖਜੀਤ ਸਿੰਘ ਲੋਹਗੜ ਹੀ ਹਨ ਅਤੇ ਧਰਮਕੋਟ ਹਲਕੇ ਵਿਚ ਉਨ੍ਹਾਂ ਦਾ ਮਜਬੂਤ ਜਨਤਕ ਆਧਾਰ ਹੈ ਅਤੇ ਹਲਕੇ ਦੇ ਕਾਂਗਰਸੀ ਅੱਜ ਵੀ ਸੁਖਜੀਤ ਸਿੰਘ ਲੋਹਗੜ੍ਹ ਦੇ ਨਾਲ ਚਟਾਨ ਵਾਂਗ ਖੜੇ ਹਨ ਅਤੇ ਸੁਖਜੀਤ ਸਿੰਘ ਲੋਹਗੜ ਧਰਮਕੋਟ ਹਲਕੇ ਦੀ ਕਾਂਗਰਸ ਦੇ ਥੰਮ ਹਨ ਅਤੇ ਇਸ ਗੱਲ ਤੋਂ ਕਾਂਗਰਸ ਹਾਈ ਕਮਾਂਡ ਵੀ ਭਲੀ ਭਾਂਤ ਜਾਣੂ  ਹੈ ਕਿ  ਧਰਮਕੋਟ ਹਲਕੇ ਅੰਦਰ ਸੁਖਜੀਤ ਸਿੰਘ ਲੋਹਗੜ ਨਾਲ ਹੀ ਕਾਂਗਰਸ ਪਾਰਟੀ ਜਿੰਦਾਬਾਦ ਰਹੇਗੀ ਅਤੇ ਦਰਿਆਵਾਂ ਦਾ ਰੁੱਖ ਬਦਲਣ ਦਾ ਮਾਦਾ ਸਿਰਫ ਤੇ ਸਿਰਫ ਕਾਕਾ ਲੋਹਗੜ੍ਹ ਵਿਚ ਹੀ ਹੈ