ਪੰਜਾਬ ਦੇ 27 ਹਜ਼ਾਰ ਆਂਗਨਵਾੜੀ ਸੈਟਰਾਂ ’ਤੇ ‘ਰੰਗ- ਰੋਗਨ’ ਕਰ ਕੇ ਆਪਣਾ ਨਾਮ ਕਰੇਗੀ ਆਪ ਸਰਕਾਰ:ਖਣਮੁੱਖ ਭਾਰਤੀ ਪੱਤੋ

ਮੋਗਾ, 1 ਮਈ (jashan) ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਪਹਿਲਾ ਹੀ ਸੂਬੇ ਦੀਆਂ ਸਰਕਾਰੀ ਇਮਾਰਤਾਂ ਨੂੰ ’ਰੰਗ’ ਕਰਕੇ ਆਪਣਾ ਨਾਮ ਕਰਕੇ ਵਿਵਾਦਾ ਵਿਚ ਚੱਲ ਰਹੀ ਹੈ ਉੱਥੇ ਹੁਣ ਪੰਜਾਬ ਦੇ 27 ਹਜ਼ਾਰ ਤੋਂ ਵਧੇਰੇ ਆਂਗਨਵਾੜੀ ਸੈਟਰਾਂ ਤੇ ’ਰੰਗ- ਰੋਗਨ’ ਕਰਕੇ ਇੰਨ੍ਹਾਂ ਤੇ ਸਰਕਾਰ ਆਪਣਾ ਨਾਮ ਲਿਖਣ ਦੀ ਵਿਉਤਬੰਧੀ ਕਰਨ ਲੱਗੀ ਹੈ ਤਾਂ ਜੋਂ ਪਹਿਲਾ ਬਣੇ ਇੰਨ੍ਹਾਂ ਸੈਟਰਾਂ ਨੂੰ ਇਹ ਚੋਣਾਵੀ ਵਰ੍ਹੇ ਦੌਰਾਨ ਲੋਕਾਂ ਵਿਚ ਇਹ ਪ੍ਰਚਾਰਿਆਂ ਜਾਵੇ ਕਿ ਇਹ ਆਪ ਸਰਕਾਰ ਨੇ ਬਣਾਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸ਼ਹਿਰੀ ਖਣਮੁੱਖ ਭਾਰਤੀ ਪੱਤੋ ਦਾ ਆਖਣਾ ਹੈ ਕਿ ਭਾਵੇਂ ਇਸ ਸਬੰਧੀ ਸਾਰੀ ਪ੍ਰਕਿਰਿਆ ਹਾਲੇ ਤੱਕ ਗੁਪਤ ਰੱਖੀ ਜਾ ਰਹੀ ਹੈ ਪ੍ਰੰਤੂ ਆਲ੍ਹਾ ਮਿਆਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਇਸ ਸਬੰਧੀ ਡਿਊਟੀ ਵੀ ਲਗਾ ਦਿੱਤੀ ਹੈ ਤਾਂ ਜੋਂ ਆਉਣ ਵਾਲੇ ਦਿਨਾਂ ਵਿਚ ਇਸ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜਿ੍ਹਆ ਜਾ ਸਕੇ। ਪਤਾ ਲੱਗਾ ਹੈ ਕਿ ਸਮੁੱਚੇ ਆਂਗਨਵਾੜੀ ਸੈਟਰਾਂ ਦੀ ਥਾਂ ਤੇ ਸਿਰਫ਼ ਸੈਟਰ ਦੇ ਅਗਲੇ ਹਿੱਸੇ ਦੀਆਂ ਕੰਧਾਂ ਤੇ ਹੀ ’ਨੀਲਾ ਤੇ ਪੀਲਾ’ ਰੰਗ ਕਰਕੇ ਆਪ ਸਰਕਾਰ ਲਿਖਿਆ ਜਾਵੇਗਾ। ਇਸ ਲਈ ਪ੍ਰਤੀ ਸੈਟਰ 6 ਤੋਂ 8 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਮੰਨਿਆ ਕਿ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਪੱਤਰ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਪਣੇ ਤੌਰ ਤੇ ਹੀ ਰੰਗ ਖ੍ਰੀਦ ਕਰਕੇ ਭੇਜਿਆ ਜਾਵੇਗਾ ਸਿਰਫ਼ ਰੰਗ ਕਰਵਾਉਣ ਦੀ ਜਿੰਮੇਵਾਰੀ ਹੀ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੇ ਗ੍ਰਾਮ ਪੰਚਾਇਤਾਂ ਨੂੰ ਸੌਪੀ ਗਈ ਹੈ। 
ਜ਼ਿਲਾ ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਖਣਮੁੱਖ ਭਾਰਤੀ ਪੱਤੋਂ ਦਾ ਕਹਿਣਾ ਸੀ ਕਿ ਸਰਕਾਰ ਫੌਕੀ ’ਵਾਹੋ- ਵਾਹੀ’ ਖੱਟਣ ਲੱਗੀ ਹੈ ਪ੍ਰੰਤੂ ਪੰਜਾਬ ਦੇ ਲੋਕ ਅਸਲੀਅਤ ਵਿਚ ਸਭ ਕੁੱਝ ਜਾਣਦੇ ਹਨ। ਉਨ੍ਹਾਂ ਕਿਹਾ ਕਿ ਮੋਗਾ ਜ਼ਿਲੇ ਦੇ 900 ਆਂਗਨਵਾੜੀ ਕੇਂਦਰਾਂ ਤੇ ਵੀ ਰੰਗ ਕਰਨ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਬਹੁਤੀਆਂ ਵਿਕਾਸ ਦੀਆਂ ਨਿਸ਼ਾਨੀਆਂ ਕੇਵਲ ਅਕਾਲੀ ਦਲ ਦੀ ਦੇਣ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਦੇ ਵੀ ਆਪ ਸਰਕਾਰ ਦੀਆਂ ਗੱਲਾਂ ਵਿਚ ਨਹੀਂ ਆਉਣਗੇ।