ਮੋਗਾ ਵਾਸੀਆਂ ਦੀਆਂ ਨਿਗਾਹਾਂ ,ਉਸਾਰੂ ਸੋਚ ਵਾਲੇ ਵਿਨੋਦ ਬਾਂਸਲ ਵੱਲ ਲੱਗੀਆਂ

ਮੋਗਾ, 3 ਮਈ (ਜਸ਼ਨ )ਜਿਵੇਂ ਜਿਵੇਂ 2027 ਨੇੜੇ ਆ ਰਿਹੈ ,ਆਗੂਆਂ ਦੇ ਨਾਲ ਨਾਲ ਆਮ ਲੋਕ ਵੀ ਆਪਣਾ ਮਨ ਕਿਸੇ ਨਾ ਕਿਸੇ ਪਾਰਟੀ ਜਾਂ ਆਗੂ ਬਾਰੇ ਬਣਾਉਣ ਲੱਗੇ ਨੇ। ਮੋਗਾ ਨੂੰ ਸੱਚਮੁੱਚ ਤਰੱਕੀ ਦੇ ਰਾਹੇ ਪਾਉਣ ਲਈ ਹੁਣ ਮੋਗਾ ਹਲਕੇ ਦੇ ਵਾਸੀਆਂ ਦੀਆਂ ਨਿਗਾਹਾਂ ਉਸਾਰੂ ਸੋਚ ਵਾਲੇ ਵਿਨੋਦ ਬਾਂਸਲ ਵੱਲ ਲੱਗੀਆਂ ਨੇ ਕਿਉਂਕਿ ਵਿਨੋਦ ਬਾਂਸਲ ਆਪਣੀ ਕਾਬਲੀਅਤ ਪਹਿਲਾਂ ਹੀ ਸਿੱਧ ਕਰ ਚੁੱਕੇ ਨੇ ਜਦੋਂ ਉਹ ਨਗਰ ਸੁਧਾਰ ਟਰੱਸਟ ਮੋਗਾ ਦੇ ਚੇਅਰਮੈਨ ਸਨ।
’ਮੈਂ ਰਾਹਾਂ ਤੇ ਨਹੀਂ ਤੁਰਦਾ ਮੈ ਤੁਰਦਾ ਹਾਂ ਤਾ ਰਾਹ ਬਣਦੇ। ਯੁੱਗਾ ਤੇ ਕਾਫ਼ਲੇ ਆਉਦੇ ਇਸੇ ਸੱਚ ਦੇ ਗਵਾਹ ਬਣਦੇ। ਪੰਜਾਬੀ ਕਵੀਂ ਸੁਰਜੀਤ ਪਾਤਰ ਦੀਆਂ ਇਹ ਸਤਰਾਂ ਨਗਰ ਸੁਧਾਰ ਟਰੱਸਟ ਮੋਗਾ ਦੇ ਚੇਅਰਮੈਨ ਤੇ ਕਾਂਗਰਸ ਪਾਰਟੀ ਦੇ ਸੇਵਾਦਾਰ ਵਿਨੋਦ ਬਾਂਸਲ ਤੇ ਢੁੱਕਦੀਆਂ ਹਨ ਜਿੰਨ੍ਹਾਂ ਨੇ ਅਜੋਕੇ ਦੌਰ ਦੀ ਵੈਰ ਵਿਰੋਧ ਤੇ ਰੰਜ ਭਰੀ ਰਾਜਨੀਤੀ ਤੋਂ ਕੋਹਾਂ ਦੂਰ ਕਿਸੇ ਨੂੰ ’ਠਿੱਬੀ’ ਲਗਾ ਕੇ ਅੱਗੇ ਵੱਧਣ ਦੀ ਥਾਂ ਤੇ ਆਪਣੀ ’ਲਕੀਰ’ ਲੰਮੀ ਖਿੱਚਣ ਨੂੰ ਤਰਜ਼ੀਹ ਦਿੱਤੀ ਹੈ ਤੇ ਇਹੋ ਕਾਰਨ ਹੈ ਕਿ ਇਸ ਇਮਾਨਦਾਰ ਸਿਆਸੀ ਸਖ਼ਸੀਅਤ ਨਾਲ ਹਲਕਾ ਨਿਵਾਸੀਆਂ ਦਾ ਕਾਫ਼ਲੇ ਆਪਣੇ ਆਪ ਜੁੜਨ ਲੱਗਾ ਹੈ। ਤਿੰਨ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੇ ਜ਼ਿਲਾ ਸ਼ਹਿਰੀ ਪ੍ਰਧਾਨ, ਜ਼ਿਲਾ ਪ੍ਰੀਸ਼ਦ ਮੈਬਰ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਆਪਣੀਆਂ ਸੇਵਾਵਾਂ ਸਫ਼ਲਤਾ ਪੂਰਵਕ ਨਿਭਾਉਣ ਵਾਲੇ ਇਸ ਆਗੂ ਨੇ ਕਦੇ ਆਪਣੀ ’ਚਿੱਟੀ’ ਚਾਦਰ ਨੂੰ ਦਾਗ ਨਹੀਂ ਲੱਗਣ ਦਿੱਤਾ। 2022 ਵਿਚ ਜਦੋਂ ਪੰਜਾਬ ਵਿਚੋਂ ਕਾਂਗਰਸ ਦੀ ਸਰਕਾਰ ਚਲੀ ਗਈ ਸੀ ਤਾਂ ਉਦੋਂ ਤੋਂ ਲੈ ਕੇ ਅੱਜ ਤੱਕ ਮੋਗਾ ਸ਼ਹਿਰ ਤੇ ਹਲਕੇ ਦੇ ਪਿੰਡਾਂ ਦੇ ਲੋਕਾਂ ਦੇ ਦੁੱਖਾਂ ਸੁੱਖਾਂ ਦੇ ਸਾਂਝੀ ਬਣ ਕੇ ਕੰਮ ਕਰਦੇ ਆ ਰਹੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ ਨੇ ਹਲਕੇ ਵਿਚ ਹੁਣ ਪਿਛਲੇ ਕੁੱਝ ਸਮੇਂ ਤੋਂ ਹੋਰ ਸਰਗਰਮੀ ਨਾਲ ਕਾਂਗਰਸ ਦੀ ਮਜ਼ਬੂਤੀ ਲਈ ’ਝੰਡਾ’ ਚੁੱਕਿਆ ਹੈ ਤਾਂ ਜੋਂ ਕਾਂਗਰਸ ਪਾਰਟੀ ਵਲੋਂ ਵਿੱਢੀ ਮਿਸ਼ਨ 2027 ਦਾ ਕਿਲਾ ਫਤਹਿ ਦੀ ਮੁਹਿੰਮ ਨੂੰ ਸਰ ਕੀਤਾ ਜਾ ਸਕੇ। ਹਲਕੇ ਦੇ ਪਿੰਡ ਪਿੰਡ ਅਤੇ ਵਾਰਡਾਂ ਵਿਚ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਧਿਰ ਹਰ ਫਰੰਟ ਤੇ ਫ਼ੇਲ ਸਾਬਤ ਹੋਈ ਹੈ ਜਦੋਕਿ ਅਕਾਲੀ ਦਲ ਦਾ ਸਿਆਸੀ ਹਸ਼ਰ ਆਪ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਵਿਚ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੜ ਲੀਹ ਤੇ ਲਿਆਉਣ ਲਈ ਕਾਂਗਰਸ ਵੱਲ ਦੇਖ ਰਹੇ ਹਨ ਤੇ ਕਾਂਗਰਸ ਦੇ ਪੱਖ ਵਿਚ ਚੱਲ ਰਹੀ ਲਹਿਰ ਆਉਣ ਵਾਲੇ ਦਿਨਾਂ ਵਿਚ ਹਨੇਰੀ ਬਣੇਗੀ। ਉਨ੍ਹਾਂ ਕਿਹਾ ਕਿ ਮੋਗਾ ਹਲਕੇ ਦੇ ਲੋਕਾਂ ਦਾ ਉਤਸ਼ਾਹ ਦੱਸਦਾ ਹੈ ਕਿ ਉਹ ਕਾਂਗਰਸ ਦੇ ਹੱਕ ਵਿਚ ਫ਼ਤਵਾ ਦੇਣਗੇ।


