ਨੌਜਵਾਨ ਆਗੂ ਪਰਮਪਾਲ ਤਖਤੁੂਪੁਰਾ, ਪੰਜਾਬ ਦੇ ਹੁੰਨਰਮੰਦਾਂ ਨੂੰ ਮੁਹਈਆ ਕਰਵਾਉਣ ਲੱਗੇ ਰੋਜ਼ਗਾਰ

ਮੋਗਾ, 3 ਮਈ (ਜਸ਼ਨ )ਕਾਂਗਰਸ ਦੇ ਉਤਸ਼ਾਹੀ ਆਗੂ ਪਰਮਪਾਲ ਸਿੰਘ  ਤਖਤੁੂਪੁਰਾ ਦੀ  ਨੌਜਵਾਨਾਂ ਪ੍ਰਤੀ ਆਪਣੇ ਫ਼ਰਜ਼ਾਂ ਦੀ ਪੂਰਤੀ ਵਾਲੀ ਸੋਚ ਸਦਕਾ, ਹੁਣ  ਪੰਜਾਬ ਦੇ ਹੁੰਨਰਮੰਦਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਦੇ ਰਾਹ ਪਾਏ ਨੇ ।  ਮੋਗਾ ਵਿਖੇ ਲੁਧਿਆਣਾ ਰੋਡ ਤੇ ਨਵੇਂ ਬਣੇ ਓਲਿਵ ਪਲਾਜ਼ਾ ਵਿਖੇ KFC ਰੈਸਟੋਰੇਂਟ ਦਾ ਸ਼ੁਭ ਉਦਘਾਟਨ  ਸਾਬਕਾ ਚੇਅਰਮੈਨ ਸ ਜਗਰੂਪ ਸਿੰਘ ਤਖਤੂਪੁਰਾ ਵਲੋਂ  ਕੀਤੇ ਜਾਣ ਮੌਕੇ, ਸਾਬਕਾ ਚੇਅਰਮੈਨ  ਪਰਮਪਾਲ ਸਿੰਘ ਤਖਤੂਪੁਰਾ ਨੇ ਕਿਹਾ ਕਿ "ਪੰਜਾਬ ਦੇ ਨੌਜਵਾਨ ਹੁੰਨਰਮੰਦ ਕਿੱਤੇ ਅਪਣਾ ਕੇ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਕਿਉਂਕਿ  ਵਿਦੇਸ਼ਾਂ  ਦੀ ਥਾਂ ਅੱਜ ਪੰਜਾਬ ਵਿਚ ਚੰਗੇ ਨੌਜਵਾਨਾਂ ਲਈ ਬੇਹੱਦ ਰੋਜ਼ਗਾਰ ਦੇ ਮੌਕੇ ਬੇਸ਼ੁਮਾਰ ਨੇ ਇਸ ਲਈ ਸਮਰੱਥ ਪੰਜਾਬੀਆਂ ਨੂੰ ਅੱਗੇ ਆਉਣ ਦੀ ਲੋੜ ਹੈ।  ਪਲਾਜ਼ਾ ਦਾ ਉਦਘਾਟਨ ਸ੍ਰੀ ਜਗਰੂਪ ਸਿੰਘ ਤਖਤੂਪੁਰਾ ਸਾਬਕਾ ਚੇਅਰਮੈਨ ਦੇ ਕਰਨ ਮਗਰੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਦੇਸ ਕਾਂਗਰਸ ਦੇ ਮੈਬਰ ਐਡਵੋਕੇਟ ਪਰਮਪਾਲ ਸਿੰਘ ਤਖਤੁੂਪੁਰਾ ਨੇ  ਆਖਿਆ ਕਿ ਓਲਿਵ ਪਲਾਜ਼ਾ ਮੋਗਾ ਇਲਾਕੇ ਦੇ ਹਜ਼ਾਰਾਂ  ਨੌਜ਼ਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰੇਗਾ ਅਤੇ ਹਾਲ ਦੀ ਘੜੀ ਪਹਿਲੇ ਹੱਲੇ 40 ਨੌਜ਼ਵਾਨਾਂ ਨੂੰ ਅੱਜ ਹੀ  ਰੁਜਗਾਰ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਮੋਗਾ ਤਰੱਕੀ ਦੀਆਂ ਮੰਜ਼ਿਲਾ ਸਰ ਕਰ ਰਿਹਾ ਹੈ ਜਿਸ ਕਰਕੇ ਇੱਥੇ ਪ੍ਰਾਪਰਟੀ ਦੇ ਭਾਅ ਵੱਧਣ ਨਾਲ ਲੋਕ ਖੁਸ਼ਹਾਲ ਹੋਣ ਲੱਗੇ ਹਨ।