ਅਕਾਲੀ ਦਲ ਨੂੰ ਵੱਡਾ ਹੁਲਾਰਾ, ਆਪ ਦੇ ਦੋ ਸੀਨੀਅਰ ਆਗੂ ,ਅਕਾਲੀ ਦਲ 'ਚ ਸ਼ਾਮਿਲ

ਧਰਮਕੋਟ , 9 ਮਈ (ਜਸ਼ਨ ) ਹਲਕਾ ਧਰਮਕੋਟ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਕੋਟ ਈਸੇ ਖਾਂ ਤੋਂ ਜਨਤਕ ਆਧਾਰ ਵਾਲੇ ਦੋ  ਸੀਨੀਅਰ ਆਗੂ ਸ਼੍ਰੀ ਰਾਕੇਸ਼ ਕੁਮਾਰ ਮਲਹੋਤਰਾ  ਅਤੇ ਪਵਨ ਕੁਮਾਰ ਮਲਹੋਤਰਾ , ਆਮ ਆਦਮੀ ਪਾਰਟੀ ਨੂੰ ਛੱਡ ਕੇ ,ਸ਼੍ਰੋਮਣੀ ਅਕਾਲੀ ਦਲ ਵਿੱਚ   ਸ਼ਾਮਲ ਹੋ ਗਏ । ਇਸ  ਮੌਕੇ ਸ.ਨਿਹਾਲ ਸਿੰਘ ਭੁੱਲਰ  ਤਲਵੰਡੀ ਭੰਗੇਰੀਆਂ  ਜਿਲ੍ਹਾ ਪ੍ਰਧਾਨ ਨੇ ਦੋਹਾਂ ਆਗੂ ਸਾਹਿਬਾਨ ਨੂੰ  ਸ਼੍ਰੋਮਣੀ ਅਕਾਲੀ ਦਲ ਵਿਚ  ਸ਼ਾਮਲ ਕਰਵਾਇਆ।ਰਾਕੇਸ਼ ਕੁਮਾਰ ਮਲਹੋਤਰਾ  ਅਤੇ ਪਵਨ ਕੁਮਾਰ ਮਲਹੋਤਰਾ ਨੇ ਇਸ ਮੌਕੇ ਆਖਿਆ ਕਿ ਉਹ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ  ਮੱਖਣ ਬਰਾੜ ਦੀ ਪ੍ਰੇਰਨਾ ਸਦਕਾ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਨੇ ਅਤੇ ਵਫ਼ਾਦਾਰੀ ਨਾਲ ਪਾਰਟੀ ਦੀ ਅਤੇ ਲੋਕਾਂ ਦੀ  ਸੇਵਾ ਕਰਦੇ ਰਹਿਣਗੇ । ਇਸ  ਮੌਕੇ ਸ.ਹਰਮੇਲ ਸਿੰਘ,ਜਰਨੈਲ ਸਿੰਘ ਧਾਲੀਵਾਲ,ਗੁਰਪ੍ਰੀਤ ਸਿੰਘ ਭੁੱਲਰ,ਮਹਿੰਦਰ ਸਿੰਘ ਰਾਜਪੂਤ,ਅਮਨ ਗਾਬਾ,ਕੁਲਵਿੰਦਰ ਸਿੰਘ ਮਾਨ,ਤੇਜਿੰਦਰ ਸਿੰਘ ਕਾਲਾ ਚੌਹਾਨ,ਅਮਨਿੰਦਰ ਸਿੰਘ ਭੁੱਲਰ ਹਾਜ਼ਰ ਸਨ । ਸ.ਨਿਹਾਲ ਸਿੰਘ ਭੁੱਲਰ  ਤਲਵੰਡੀ ਭੰਗੇਰੀਆਂ  ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਦੋਹਾਂ ਆਗੂ ਸਾਹਿਬਾਨ ਨੂੰ ਬਣਦਾ ਮਾਣ ਤਾਣ  ਜ਼ਰੂਰ ਦਿੱਤਾ ਜਾਵੇਗਾ ।