ਲਵਲੀ ਸਿੰਗਲਾ ਨੇ ਆਪ ਉਮੀਦਵਾਰਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਮੋਗਾ, 17 ਮਈ ( ਜਸ਼ਨ ) ਮੋਗਾ ਵਿਖੇ ਨਿਗਮ ਚੋਣਾਂ ਲਈ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਹੋਣ ਉਪਰੰਤ ਸਮੂਹ ਉਮੀਦਵਾਰਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦਿਆਂ ਉੱਘੀ ਸਮਾਜ ਸੇਵਿਕਾ ਲਵਲੀ ਸਿੰਗਲਾ ,ਜ਼ਿਲਾ ਸੈਕਟਰੀ ਇਸਤਰੀ ਵਿੰਗ, ਆਮ ਆਦਮੀ ਪਾਰਟੀ ਨੇ ਕਿਹਾ ਕਿ ਉਹ ਆਸ ਕਰਦੇ ਨੇ ਕਿ ਆਪ ਦੇ ਸਾਰੇ ਉਮੀਦਵਾਰ ਜਿੱਤਣ ਉਪਰੰਤ , ਲੋਕਾਂ ਦੇ ਵਿਸ਼ਵਾਸ ‘ਤੇ ਖਰਾ ਉਤਰਦੇ ਹੋਏ ਇਲਾਕੇ ਦੀ ਤਰੱਕੀ ਅਤੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।


