ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਖਣਮੁੱਖ ਭਾਰਤੀ ਪੱਤੋ ਨੇ,ਅਕਾਲੀ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਦੀ ਕੀਤੀ ਅਪੀਲ

ਮੋਗਾ, 25 ਮਈ (ਜਸ਼ਨ  ) : ਮੋਗਾ ਨਗਰ ਨਿਗਮ ਅਤੇ ਕੋਟ ਈਸੇ  ਖਾਂ  ਪੰਚਾਇਤ ਚੋਣਾਂ ਉਪਰੰਤ  ਵਿਕਾਸ ਦਾ ਨਵਾਂ ਦੌਰ ਸ਼ੁਰੂ ਕਰਨ  ਲਈ ਆਮ ਲੋਕਾਂ ਨੂੰ ਅਪੀਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ  ਦੇ  ਜ਼ਿਲ੍ਹਾ ਪ੍ਰਧਾਨ ਸ਼ਹਿਰੀ ਖਣਮੁੱਖ ਭਾਰਤੀ ਪੱਤੋ ਨੇ ਆਖਿਆ ਕਿ  ਅਕਾਲੀ  ਵਰਕਰ ਕਿਸੇ ਵੀ ਤਰ੍ਹਾਂ ਦੀ ਜ਼ਿਆਦਤੀ  ਬਰਦਾਸ਼ਤ ਨਹੀਂ ਕਰਨਗੇ ਅਤੇ  ਇਸ ਤੋਂ ਇਲਾਵਾ, ਉਹ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਉਮੀਦ ਕਰਦੇ ਹਨ ਕਿ ਉਹ ਇਹਨਾਂ  ਚੋਣਾਂ ਨੂੰ ਨਿਰਪੱਖ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਵਿੱਚ ਆਪਣੀ ਭੂਮਿਕਾ ਨਿਭਾਉਣ। ਭਾਰਤੀ ਪੱਤੋ ਨੇ ਕਿਹਾ ਕਿ ਮੋਗਾ ਸ਼ਹਿਰ ਦੇ ਵਿਕਾਸ ਨੂੰ ਹੁਲਾਰਾ ਦੇਣ ਅਤੇ ਲੋਕ ਹਿੱਤ ਦੀਆਂ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ  ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ  ਉਮੀਦਵਾਰਾਂ ਦੀ ਜਿੱਤ ਅਕਾਲੀ  ਮੇਅਰ ਦੀ ਚੋਣ ਲਈ ਰਾਹ ਪੱਧਰਾ ਕਰੇਗੀ, ਜਿਸ ਨਾਲ ਮੋਗਾ ਅਤੇ ਕੋਟ ਈਸੇ  ਖਾਂ ਸ਼ਹਿਰ ਦੇ ਵਸਨੀਕ ਦੀ  ਚਿਰਾਂ ਤੋਂ ਚਿਤਵੀ ਉਡੀਕ ਮੁੱਕੇਗੀ ਅਤੇ ਉਹ ਸੱਚਮੁੱਚ ਦੇ  ਬਦਲਾਅ ਉਪਰੰਤ ਨਵੀਂ ਜੀਵਨਸ਼ੈਲੀ ਅਪਣਾ ਸਕਣਗੇ ।ਉਹਨਾਂ ਕਿਹਾ ਕਿ ਸ਼ੁੱਧ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਨਾਲ ਝੂਜਦੇ ਲੋਕ ਅਕਾਲੀ ਦਲ ਨੂੰ ਉਡੀਕ ਰਹੇ ਨੇ।