ਨਗਰ ਨਿਗਮ ਚੋਣ ਵਿੱਚ ਬਤੌਰ ਕੰਪੇਨ ਮੈਨੇਜਰ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਪੂਰੀ ਤਨਦੇਹੀ ਨਾਲ ਨਿਭਾਈ ਜੁੰਮੇਵਾਰੀ

ਮੋਗਾ ,27ਮਈ (ਜਸ਼ਨ) ਨਿਗਮ ਮੋਗਾ ਦੀਆਂ ਚੋਣਾਂ ਅਮਨ-ਅਮਾਨ ਨਾਲ ਸਿਰੇ ਚੜ੍ਹੀਆਂ ਮੋਗਾ ਵਾਸੀਆਂ ਨੇ ਆਪਣੇ ਵਾਰਡਾਂ ਦੇ ਨੁਮਾਇੰਦੇ ਚੁਣਨ ਲਈ ਪੂਰੇ ਉਤਸ਼ਾਹ ਨਾਲ ਵੋਟਿੰਗ ਕੀਤੀ ।
ਇਸੇ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਇਸ ਚੋਣ ਨੂੰ ਜਿੱਤਣ ਲਈ ਆਪਣੇ ਅਹੁਦੇਦਾਰਾਂ, ਚੇਅਰਮੈਨਾਂ ਅਤੇ ਵਲੰਟੀਅਰਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਜਿਸ ਵਿੱਚ ਪਾਰਟੀ ਸੀਨੀਅਰ ਆਗੂ ਅਤੇ ਜਿਲ੍ਹਾ ਮੋਗਾ ਦੇ ਪ੍ਰੈੱਸ ਸਕੱਤਰ ਅੰਮ੍ਰਿਤਪਾਲ ਸਿੰਘ ਖਾਲਸਾ ਦੀਨਾ ਸਾਹਿਬ ਨੂੰ ਪਾਰਟੀ ਨੇ ਮੋਗਾ ਨਗਰ ਨਿਗਮ ਚੋਣ ਦੇ ਕੰਪੇਨ ਮੈਨੇਜਰ ਦੀ ਜੁੰਮੇਵਾਰੀ ਸੌਂਪੀ ਸੀ ਜਿਸਨੂੰ ਖਾਲਸਾ ਅਤੇ ਉਨ੍ਹਾਂ ਦੀ ਟੀਮ ਨੇ ਦਿਨ ਰਾਤ ਇੱਕ ਕਰਕੇ ਪੂਰੀ ਤਨਦੇਹੀ ਨਾਲ ਨਿਭਾਇਆ ਜਿਸਦੀ ਤਾਰੀਫ ਹਲਕਾ ਮੋਗਾ ਦੇ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਸਮੇਤ ਪੂਰੀ ਸੀਨੀਅਰ ਲੀਡਰਸ਼ਿਪ ਨੇ ਕੀਤੀ । ਯਾਦ ਰਹੇ ਅੰਮ੍ਰਿਤਪਾਲ ਸਿੰਘ ਖਾਲਸਾ ਪਹਿਲਾਂ ਵੀ ਪਾਰਟੀ ਵੱਲੋਂ ਸਮੇਂ-ਸਮੇਂ ਤੇ ਲਗਾਈਆਂ ਡਿਊਟੀਆਂ ਨੂੰ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਂਦੇ ਰਹੇ ਹਨ ਫੇਰ ਭਾਵੇਂ ਉਹ ਜਲੰਧਰ,ਬਰਨਾਲਾ,ਲੁਧਿਆਣਾ ਅਤੇ ਤਰਨਤਾਰਨ ਦੀਆਂ ਜਿਮਨੀ ਚੋਣਾਂ ਹੋਣ ਜਾਂ ਫੇਰ ਪਾਰਟੀ ਵੱਲੋਂ ਜਿਲ੍ਹੇ ਵਿੱਚ ਕੋਈ ਕੰਪੇਨ ਹੋਵੇ ਅਤੇ ਜਾਂ ਫੇਰ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਜਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਮਧੇਕੇ ਵੱਲੋਂ ਲਾਈ ਕੋਈ ਡਿਊਟੀ ਹੋਵੇ । ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਲੰਟੀਅਰਾਂ ਦੀ ਸਖਤ ਮਿਹਨਤ ਕਰਕੇ ਹੀ ਆਉਣ ਵਾਲੀ 29 ਤਰੀਕ ਨੂੰ ਮੋਗਾ ਵਿੱਚ ਮੇਅਰ ਆਮ ਆਦਮੀ ਪਾਰਟੀ ਦਾ ਹੀ ਬਣਦਾ ਜਾਪ ਰਿਹਾ ਹੈ ।


