ਲੋਕਾਂ ਨੇ ਮਨਜੀਤ ਮਾਨ ਦਾ ਰੱਖਿਆ ਮਾਣ, ਮਾਨ ਨੇ ਕਾਂਗਰਸ ਦੀ ਵਧਾਈ ਸ਼ਾਨ,ਸਮਰੱਥ ਆਗੂ ਹੋਣ ਦਾ ਦਿੱਤਾ ਸਬੂਤ

ਮੋਗਾ, 29 ਮਈ (ਜਸ਼ਨ ) ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ ਤਿੰਨ ਤੋਂ ਜਿੱਤੇ ਮਨਜੀਤ ਮਾਨ ਨੂੰ ਜਿਥੇ ਲੋਕਾਂ ਨੇ ਆਪਣੇ ਪਿਆਰ ਨਾਲ ਨਿਵਾਜਿਆ ਹੈ ਅਤੇ ਵੱਡੇ ਧਨੰਤਰਾਂ ਨੂੰ ਹਰਾਉਣ ਵਿਚ ਮਾਨ ਦੀ ਮਦਦ ਕੀਤੀ ਉਥੇ ਮਨਜੀਤ ਮਾਨ ਨੇ ਜ਼ਿਲ੍ਹੇ ਦੇ ਕਾਂਗਰਸੀ ਆਗੂਆਂ ਅਤੇ ਹਾਈ ਕਮਾਂਡ ਨੂੰ ਆਪਣੇ ਸਮਰੱਥ ਆਗੂ ਹੋਣ ਦਾ ਸਬੂਤ  ਦਿੱਤਾ ਹੈ। ਮਨਜੀਤ ਮਾਨ ਦੀ ਜਿੱਤ ਤੇ ਖੁਸ਼ੀ ਪ੍ਰਗਟ ਕਰਨ ਪੁੱਜੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ, ਸਾਬਕਾ ਚੇਅਰਮੈਨ ਵਿਨੋਦ ਬਾਂਸਲ,ਸਾਬਕਾ ਚੇਅਰਮੈਨ ਪਰਮਪਾਲ ਸਿੰਘ ਤਖਤੂਪੁਰਾ ਅਤੇ ਹੋਰਨਾਂ ਨੇ  "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਨਜੀਤ ਮਾਨ ਜ਼ਮੀਨ ਨਾਲ ਜੁੜਿਆ ਆਗੂ ਹੈ ਜਿਸ ਕਰਕੇ ਪਿਛਲੇ ਕਈ ਦਹਾਕਿਆਂ ਤੋਂ ਉਹ ਨਿਗਮ ਚੋਣਾਂ ਜਿੱਤਦਾ ਆ ਰਿਹਾ ਹੈ। ਉਹਨਾਂ ਆਖਿਆ ਕਿ ਮਾਨ ਦੀ ਜਿੱਤ ਨਾਲ ਕਾਂਗਰਸ ਦੀ ਸ਼ਾਨ ਵਧੀ ਹੈ ਅਤੇ ਹੁਣ 2027 ਵਿਚ ਕਾਂਗਰਸ ਸੂਬੇ ਵਿਚ ਅਤੇ ਮੋਗਾ ਵਿਚ ਵਾਪਸੀ ਕਰੇਗੀ।