ਵਾਰਡ ਨੰਬਰ 9 ਤੋਂ ਕਾਂਗਰਸ ਦੇ ਸੀਨੀਅਰ ਆਗੂ ਨਰਿੰਦਰਪਾਲ ਸਿੰਘ ਸਿੱਧੂ ਨੇ ਸੁਪਤਨੀ ਪਰਮਜੀਤ ਸਿੱਧੂ ਦੀ ਜਿੱਤ ਤੇ ਕੀਤਾ ਧੰਨਵਾਦ

ਮੋਗਾ, 26 ਮਈ (ਜਸ਼ਨ )  ਵਾਰਡ ਨੰਬਰ 9 ਤੋਂ ਕਾਂਗਰਸ ਦੇ ਸੀਨੀਅਰ ਆਗੂ ਨਰਿੰਦਰਪਾਲ ਸਿੰਘ ਸਿੱਧੂ ਦੀ ਸੁਪਤਨੀ ਪਰਮਜੀਤ ਕੌਰ ਸਿੱਧੂ ਦੀ ਜਿੱਤ ਤੇ ਨਰਿੰਦਰਪਾਲ ਸਿੰਘ ਸਿੱਧੂ  ਨੇ ਕਿਹਾ ਕਿ ਵਾਰਡ ਦੇ ਲੋਕਾਂ ਵਲੋਂ ਭਾਰੀ ਬਹੁਮਤ ਨਾਲ ਕਾਮਯਾਬ ਕਰਨ ਉਪਰੰਤ ਉਹ  ਸਤਿਕਾਰਯੋਗ ਵੋਟਰਾਂ ਦਾ ਧੰਨਵਾਦ ਕਰਦਿਆਂ ਨਿਮਰ ਬੇਨਤੀ ਕਰਦੇ ਨੇ ਕਿ ਇਲਾਕੇ ਦੇ ਰੁਕੇ ਹੋਏ ਵਿਕਾਸ ਨੂੰ ਮੁੜ ਲੀਹ  'ਤੇ ਲਿਆਉਣ ਲਈ ਲੋਕ ਖੁਦ ਸਹਿਯੋਗ ਦੇਣ। ਉਹਨਾਂ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਮੁੱਚੇ ਮੋਗੇ ਦੇ ਵਿਕਾਸ ਲਈ ਤੱਤਪਰ ਰਹਿਣਗੇ ।ਉਹਨਾਂ  "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ  ਕਿ  ਵਾਰਡ ਦੀ ਤਰੱਕੀ, ਵਿਕਾਸ ਅਤੇ ਚੰਗੇ ਭਵਿੱਖ ਲਈ ਉਹ ਯਤਨਸ਼ੀਲ ਰਹਿਣਗੇ ਅਤੇ ਵਾਰਡ ਵਾਸੀਆਂ ਦੇ ਸੁਫਨਿਆਂ ਦੀ ਪੂਰਤੀ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ।ਨਰਿੰਦਰਪਾਲ ਸਿੰਘ ਸਿੱਧੂ  ਨੇ ਕਿਹਾ ਕਿ ਵਾਰਡ ਦੇ ਲੋਕਾਂ ਵਲੋਂ ਦਿੱਤੀ ਪਿਆਰ ਲਈ ਉਹ ਅਤੇ ਉਹਨਾਂ ਦਾ ਸਮੁਚਾ ਪਰਿਵਾਰ, ਤਮਾਮ ਉਮਰ ਰਿਣੀ ਰਹਿਣਗੇ। ਉਹਨਾਂ ਕਿਹਾ ਕਿ ਉਹ ਪ੍ਰਧਾਨ ਹਰੀ ਸਿੰਘ ਖਾਈ ਦੀ ਅਗਵਾਈ ਵਿਚ  ਜ਼ਿਲੇ ਦੀ ਸਮੁੱਚੀ ਕਾਂਗਰਸ, ਹਲਕਾ  ਇੰਚਾਰਜ ਮਾਲਵਿਕਾ ਸੂਦ  ਅਤੇ ਵਰਕਰਾਂ ਦੇ ਵੀ ਧੰਨਵਾਦੀ ਨੇ ਜਿਨ੍ਹਾਂ ਦੇ ਸਹਿਯੋਗ ਅਤੇ ਅਣਥੱਕ ਮੇਹਨਤ ਸਦਕਾ ਜਿੱਤ ਪ੍ਰਾਪਤ ਹੋਈ ਹੈ ।