ਮੋਗਾ ਦੇ ਦੋ ਧਰਤੀ ਪੁੱਤਰਾਂ ਨੇ, ਸ਼੍ਰੋਮਣੀ ਅਕਾਲੀ ਦਲ ਦੀ ਰੱਖੀ ਲਾਜ

ਮੋਗਾ, 29 ਮਈ (ਜਸ਼ਨ ) ਗੋਵਰਧਨ ਪੋਪਲੀ ਅਤੇ ਮਨਜੀਤ ਧੰਮੂ ਦੋ ਅਜਿਹੇ ਧਰਤੀ ਨਾਲ ਜੁੜੇ ਆਗੂ ਨੇ ਜਿਨ੍ਹਾਂ ਨੇ ਸਦਾ ਸਦਾ ਲਈ ਲੋਕਾਂ ਦੇ ਦਿਲ ਜਿੱਤੇ ਹੋਏ ਨੇ। ਇਸ ਕਰਕੇ ਉਹ ਜਿਸ ਮਰਜ਼ੀ ਵਾਰਡ ਵਿਚੋਂ ਚੋਣ ਲੜ ਲੈਣ, ਜਿੱਤ ਉਹਨਾਂ ਦੇ ਕਦਮ ਚੁੰਮੇਗੀ । ਇਸ ਵਾਰ ਵੀ ਦੋਹਾਂ ਨੇ ਨਾ ਸਿਰਫ ਜਿੱਤ ਹਾਸਿਲ ਕੀਤੀ ਬਲਕਿ ਸਿਆਸੀ ਜ਼ਮੀਨ ਦੀ ਤਲਾਸ਼ ਲਈ ਸੰਘਰਸ਼ ਕਰ ਰਹੇ, ਸ਼੍ਰੋਮਣੀ ਅਕਾਲੀ ਦਲ ਦੀ ਲਾਜ ਵੀ ਰੱਖ ਲਈ। ਦੇਖਣਾ ਇਹ ਹੋਵੇਗਾ ਕਿ ਹੁਣ ਉਹਨਾਂ ਦੇ ਇਸ ਸਮਰਪਣ ਦੀ ਭਾਵਨਾ ਦਾ ਮੁੱਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਿਸ ਰੂਪ ਵਿਚ ਪਾਉਂਦੇ ਨੇ। ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ  ਮਨਜੀਤ ਧੰਮੂ ਪੰਜਾਬੀਆਂ ਵਾਂਗ ਜੁਅੱਰਤ ਵਾਲੇ  ਸੁਭਾਅ ਦਾ ਮਾਲਿਕ ਹੈ ਉੱਥੇ ਗੋਵਰਧਨ ਪੋਪਲੀ ਅੱਤ ਦਰਜੇ ਦਾ ਸਾਊ ਸ਼ਖਸ ਹੈ।