ਕੈਂਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਵਿਖੇ 'ਨੋ ਬੈਗ ਡੇ' ਅਤੇ ਤੰਬਾਕੂ ਮੁਕਤ ਦਿਵਸ ਮਨਾਇਆ ਗਿਆ

ਮੋਗਾ ,30 ਮਈ (ਜਸ਼ਨ)ਸ਼ਹਿਰ ਦੀ ਨਾਮੀ ਵਿੱਦਿਅਕ ਸੰਸਥਾ ਕੈਂਬਰਿਜਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘਪ੍ਰੈਜੀਡੈਂਟ ਕੁਲਦੀਪ ਸਿੰਘ ਸਹਿਗਲਜਨਰਲਸੈਕਟਰੀ ਪਰਮਜੀਤ ਕੌਰਮੁੱਖ ਸਲਾਹਕਾਰ ਹਰਪ੍ਰੀਤ ਕੌਰਪ੍ਰਿੰਸੀਪਲ ਸਤਵਿੰਦਰ ਕੌਰਵਾਈਸ ਪ੍ਰਿੰਸੀਪਲ ਅਮਨਦੀਪਗਿਰਧਰ ਅਤੇ ਕੋਆਰਡੀਨੇਟਰ ਜਸਪ੍ਰੀਤ ਕੌਰ ਦੇ ਦਿਸ਼ਾਨਿਰਦੇਸ਼ਾਂ ਹੇਠ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ'ਨੋ ਬੈਗ ਡੇ ਅਤੇ ਤੰਬਾਕੂ ਮੁਕਤ ਦਿਵਸ ਮਨਾਇਆ  ਗਿਆ।ਨੌ ਬੈਂਗ ਡੇ ਦੇ ਅੰਤਰਗਤ   ਵਿਦਿਆਰਥੀ ਕਿਤਾਬਾਂ ਦਾ ਬੈਗ  ਛੱਡ ਕੇ ਹੁਨਰ ਅਤੇ ਰਚਨਾਤਮਕਤਾ ਦਾ ਬੈਗ ਆਪਣੇ ਨਾਲ ਲੈਕੇ ਆਏ। ਨਰਸਰੀ ਤੋਂ ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰਸੀਬੀਐਸਸੀ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੁਡ ਟੱਚ ਅਤੇਬੈਡ ਟੱਚ ਨਾਲ ਸੰਬੰਧਿਤ 'ਕੋਮਲਫਿਲਮ ਦਿਖਾਈ  ਗਈਜਿਸ ਵਿੱਚ ਉਹਨਾਂ ਨੂੰ ਗੁਡ ਟੱਚ ਅਤੇ ਬੈਡ ਟੱਚ ਬਾਰੇ ਜਾਗਰੂਕਕੀਤਾ ਗਿਆ ।ਇਸ ਤੋਂ ਇਲਾਵਾ ਨੰਨੇ ਮੁੰਨੇ ਵਿਦਿਆਰਥੀਆਂ ਨੇ ਪਿਤਾ ਦਿਵਸ ਨਾਲ ਸੰਬੰਧਿਤ ਆਪਣੇ ਆਪਣੇ ਪਿਤਾ ਲਈਕਾਰਡ ਬਣਾਏ। ਇਸ ਦੌਰਾਨ ਸਕੂਲ ਵਿੱਚ ਇੰਟਰ ਹਾਊਸਮੁਕਾਬਲੇ ਕਰਵਾਏ ਗਏ। ਤੀਜੀ ਤੋਂ ਅੱਠਵੀਂ ਜਮਾਤ ਦੇਵਿਦਿਆਰਥੀਆਂ ਵਿੱਚ ਸੋਲੋ ਡਾਂਸ ਮੁਕਾਬਲਾ ਕਰਵਾਇਆਗਿਆ।ਜਿਸ ਵਿੱਚ ਵਿਦਿਆਰਥੀਆਂ ਨੂੰ ਦੋ ਵਰਗਾਂ ਵਿੱਚਵੰਡਿਆ ਗਿਆ  ਪਹਿਲੇ ਵਰਗ ਵਿੱਚ ਤੀਸਰੀ ਤੋਂ ਪੰਜਵੀਂਜਮਾਤ ਦੇ ਵਿਦਿਆਰਥੀ ਅਤੇ ਦੂਸਰੇ ਵਰਗ ਵਿੱਚ ਛੇਵੀਂ ਤੋਂਅੱਠਵੀਂ ਜਮਾਤ ਦੇ ਵਿਦਿਆਰਥੀ ਸਨ। ਜਿਸ ਵਿੱਚਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਅਤੇ ਵੱਖ ਵੱਖਪੰਜਾਬੀ ਤੇ ਹਿੰਦੀ ਗਾਣਿਆਂ ਤੇ ਸਟੇਜ ਉੱਪਰ ਡਾਂਸ ਦੀਪੇਸ਼ਕਾਰੀ ਕੀਤੀ। ਤੰਬਾਕੂ ਮੁਕਤ ਦਿਵਸ ਦੇ ਅੰਤਰਗਤ  ਛੇਵੀਂਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਤੰਬਾਕੂ ਦੇ ਸੇਵਨ ਤੋਂਜਾਗਰੂਕ ਕਰਨ ਲਈ ਰੈਲੀ ਕੱਢੀ। ਇਸ ਰੈਲੀ ਦੌਰਾਨ ਲੋਕਾਂਨੂੰ ਤੰਬਾਕੂ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵ ਬਾਰੇ ਦੱਸਦੇ ਹੋਏਇਨ੍ਹਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀਸੱਤਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਨੂੰ ਪਾਂਡਾ ਮੂਵੀਦਿਖਾਈ ਗਈ। ਜਿਸ ਵਿੱਚ ਉਨ੍ਹਾਂ ਨੂੰ ਆਪਣੇ ਆਪ ਤੇ ਭਰੋਸਾਰੱਖਣਹਰ ਕਿਸੇ ਵਿੱਚ ਖਾਸ ਯੋਗਤਾ ਹੁੰਦੀ ਹੈ ਅਤੇ ਭੂਤਕਾਲਦੀ ਚਿੰਤਾ ਨਾ ਕਰਦੇ ਹੋਏ ਮਿਹਨਤ ਨਾਲ ਕਾਮਯਾਬੀ ਪ੍ਰਾਪਤਕੀਤੀ ਜਾ ਸਕਦੀ ਹੈ ਦੀ ਸਿੱਖਿਆ ਪ੍ਰਾਪਤ ਹੋਈ। ਨੌਵੀਂ ਅਤੇਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿੱਚ 'ਤੰਬਾਕੂ ਮੁਕਤਦਿਵਸ'  ਨਾਲ ਸੰਬੰਧਤ ਸਲੋਗਨ  ਅਤੇ ਲੇਖ ਰਚਨਾ ਮੁਕਾਬਲੇਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਨੇ 'ਤੰਬਾਕੂ ਮੁਕਤਦਿਵਸਨੂੰ ਮੁੱਖ ਰੱਖਦਿਆਂ ਨਸ਼ਿਆਂ ਖਿਲਾਫ਼ ਜਾਗਰੂਕਤਾਨਾਲ ਸੰਬੰਧਤ ਸਲੋਗਨ ਲਿਖੇ ਅਤੇ ਲੇਖ ਰਚਨਾ ਵਿੱਚ  ਉਨ੍ਹਾਂਨੇ ਆਪਣੀ ਰਚਨਾਤਮਕ ਸੋਚ ਦਾ ਸਬੂਤ ਦਿੱਤਾ। ਗਿਆਰਵੀਂਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਕੇਸ ਸਟੱਡੀਅਤੇ 'ਨਸ਼ਾ ਮੁਕਤ ਪੰਜਾਬਥੀਮ ਦੇ ਤਹਿਤ ਪੋਸਟਰ ਮੇਕਿੰਗਮੁਕਾਬਲੇ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਨੇਵੱਖ-ਵੱਖ ਰੰਗਾਂ ਦੀ ਮਦਦ ਨਾਲ ਦਿਲ ਨੂੰ ਛੂਹ ਲੈਣ ਵਾਲੇਪੋਸਟਰ ਬਣਾਏ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਰੁਦਰ ਅਤੇਜਗਦੀਪ ਸਿੰਘ  ਨੇ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕਰਦੇਹੋਏ ਕਵਿਤਾ ਲਿਖੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲਸਤਵਿੰਦਰ ਕੌਰ ਨੇ ਕਿਹਾ 'ਨੋ ਬੈਕ ਡੇਦਾ ਮਕਸਦ ਕਿਤਾਬਾਂਦਾ ਬੋਝ ਘਟਾ ਕੇ ਸਿੱਖਣ ਦਾ ਚਾਅ ਵਧਾਉਣਾ ਹੈ। ਜਦੋਂ ਬੱਚਾਡਾਂਸਲੇਖ ਰਚਨਾ ਅਤੇ ਪੋਸਟਰ  ਰਾਹੀਂ ਸਿੱਖਦਾ ਹੈ ਤਾਂਸਿੱਖਿਆ ਜੀਵਨ ਭਰ ਯਾਦ ਰਹਿੰਦੀ ਹੈ। ਹਾਊਸ ਸਿਸਟਮਰਾਹੀਂ ਟੀਮ ਸਪਿਰਿਟ ਅਤੇ ਤੰਦਰੁਸਤ ਮੁਕਾਬਲੇ ਦੀ ਭਾਵਨਾਪੈਦਾ ਹੁੰਦੀ ਹੈ। ਵਿਦਿਆਰਥੀਆਂ ਨੂੰ ਕਿਤਾਬਾਂ ਚੋਂ ਬਾਹਰ ਕੱਢਕੇ ਅਸਲੀਅਤ ਵਿੱਚ ਵਿਚਰਨਾ ਸਿਖਾਉਣਾ ਹੀ ਸਾਡਾ ਅਸਲਮਕਸਦ ਹੈ।