ਅੰਗਰੇਜ਼ੀ ਲੈਕਚਰਾਰ ਸ੍ਰੀਮਤੀ ਜਗਵੀਰਨ ਕੌਰ ਦੀ ਸੇਵਾ ਮੁਕਤੀ ਤੇ ਸਨਮਾਨ ਸਮਾਰੋਹ ਆਯੋਜਿਤ

ਮੋਗਾ,31 ਮਈ 2026 (ਜਸ਼ਨ )
ਸ੍ਰੀਮਤੀ ਜਗਵੀਰਨ ਕੌਰ ਲੈਕਚਰਾਰ ਅੰਗਰੇਜ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਬੁੱਟਰ ਜਿਲ੍ਹਾ ਸਕੱਤਰ ਡੈਮੋਕ੍ਰੇਟਿਕ ਟੀਚਰਸ ਫ਼ਰੰਟ ਪੰਜਾਬ ਜਿਲ੍ਹਾ ਇਕਾਈ ਮੋਗਾ ਜੋ ਕਿ 31 ਮਈ 2026 ਨੂੰ ਸਿੱਖਿਆ ਵਿਭਾਗ ਤੋਂ ਆਪਣੀ 32 ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੋ ਗਏ ਹਨ | ਉਹਨਾਂ ਦੀਆਂ ਜਥੇਬੰਦੀ ਵਿੱਚ ਨਿਭਾਇਆ ਸੇਵਾਵਾਂ ਬਦਲੇ ਡੀ. ਟੀ. ਐਫ ਮੋਗਾ ਦੀ ਜਿਲ੍ਹਾ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ | ਗੁਰਸ਼ਰਨ ਸਿੰਘ ਜ਼ਿਲ੍ਹਾ ਵਿੱਤ ਸਕੱਤਰ ਵੱਲੋਂ ਉਹਨਾਂ ਦਾ ਸਨਮਾਨ ਪੱਤਰ ਪੜ ਕੇ ਉਹਨਾਂ ਦੀਆਂ ਜਥੇਬੰਦੀ ਅਤੇ ਸਿੱਖਿਆ ਵਿਭਾਗ ਵਿੱਚ ਨਿਭਾਈਆਂ ਸੇਵਾਵਾਂ ਤੇ ਚਾਨਣਾ ਪਾਇਆ ਗਿਆ | ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ, ਜਿਲ੍ਹਾ ਪ੍ਰਧਾਨ ਸੁਖਪਾਲਜੀਤ ਸਿੰਘ, ਗੁਰਮੀਤ ਸਿੰਘ ਝੋਰੜਾ ਜ਼ਿਲ੍ਹਾ ਪ੍ਰੈਸ ਸਕੱਤਰ , ਸੁਰਿੰਦਰ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ , ਸਵਰਨਦਾਸ, ਅਮਰਦੀਪ ਸਿੰਘ ਬੁੱਟਰ, ਪ੍ਰੇਮ ਕੁਮਾਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ, ਮਧੂ ਬਾਲਾ ਆਦਿ ਆਗੂਆਂ ਨੇ ਉਹਨਾਂ ਜਥੇਬੰਦੀ ਵਿੱਚ ਪਾਏ ਯੋਗਦਾਨ ਅਤੇ ਸੰਘਰਸ਼ਾ ਵਿੱਚ ਉਹਨਾਂ ਦੀ ਭਾਗੀਦਾਰੀ ਬਾਰੇ ਵਿਸਥਾਰ ਨਾਲ ਜਾਣਕਰੀ ਦਿੱਤੀ ਗਈ | ਆਗੂਆਂ ਨੇ ਕਿਹਾ ਕਿ ਮੈਡਮ ਜਗਵੀਰਨ ਕੌਰ ਨੇ ਅਧਿਆਪਕ ਸੰਘਰਸ਼ਾ ਵਿੱਚ ਹੀ ਨਹੀਂ ਬਲਕਿ ਕਿਸਾਨਾਂ ਅਤੇ ਮਜਦੂਰਾਂ ਦੇ ਸੰਘਰਸ਼ ਵਿੱਚ ਵੀ ਅੱਗੇ ਹੋ ਕੇ ਆਪਣੀ ਸਮੂਲੀਅਤ ਕੀਤੀ | ਆਗੂਆਂ ਨੇ ਆਸ ਪ੍ਰਗਟ ਕੀਤੀ ਕਿ ਮੈਡਮ ਸ੍ਰੀਮਤੀ ਜਗਵੀਰਨ ਕੌਰ ਸੇਵਾ ਮੁਕਤੀ ਤੋਂ ਬਾਅਦ ਵੀ ਜਥੇਬੰਦੀ ਦੇ ਵਿਕਾਸ ਲਈ ਆਪਣਾ ਯੋਗਦਾਨ ਦਿੰਦੇ ਰਹਿਣਗੇ | ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ ਨੇ ਆਪਣੇ ਭਾਸ਼ਣ ਵਿੱਚ ਕੇਂਦਰ ਅਤੇ ਸੂਬਾ ਸਰਕਾਰਾ ਵੱਲੋਂ ਸਿੱਖਿਆ ਜਿਹੇ ਅਹਿਮ ਵਿਸ਼ੇ ਉਤੇ ਕੀਤੇ ਜਾ ਰਹੇ ਹਮਲਿਆ ਬਾਰੇ ਵਿਸ਼ਥਾਰ ਨਾਲ ਜਾਣਕਾਰੀ ਦਿੱਤੀ |ਆਗੂਆਂ ਨੇ ਮੈਡਮ ਸ੍ਰੀਮਤੀ ਜਗਵੀਰਨ ਕੌਰ ਅਤੇ ਉਹਨਾਂ ਦੇ ਜੀਵਨ ਸਾਥੀ ਅਤੇ ਉਹਨਾਂ ਦੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ | ਮੈਡਮ ਜਗਵੀਰਨ ਕੌਰ ਨੇ ਆਪਣੇ ਭਾਸ਼ਣ ਵਿੱਚ ਜਥੇਬੰਦੀ ਦੀ ਮਹੱਤਤਾ ਬਾਰੇ ਦੱਸਿਆਂ ਅਤੇ ਅੱਗੇ ਤੋਂ ਵੀ ਜਥੇਬੰਦੀ ਦੇ ਅੰਗ ਸੰਗ ਰਹਿਣ ਦਾ ਵਚਨ ਦਿੱਤਾ | ਸਟੇਜ ਸਕੱਤਰ ਦੀ ਜ਼ਿਮੇਵਾਰੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਘੋਲੀਆ ਨੇ ਨਿਭਾਈ |ਇਸ ਸਮੇਂ ਜਗਜੀਤ ਸਿੰਘ ਰਣੀਆਂ,ਸੁਖਜੀਤ ਸਿੰਘ ਕੁੱਸਾ,ਨਰਿੰਦਰ ਸਿੰਘ,ਨਵਦੀਪ ਸਿੰਘ ਧੂੜਕੋਟ, ਜਗਦੇਵ ਮਹਿਣਾ, ਨਤਾਸ਼ਾ ਕੌਸ਼ਲ, ਮਮਤਾ ਕੌਸ਼ਲ, ਰਮਨਦੀਪ ਸ਼ਾਰਦਾ, ਰੂਬਨਪ੍ਰੀਤ ਸਿੰਘ ਪਰਮਿੰਦਰ ਕੌਰ , ਕਮਲਜੀਤ ਕੌਰ ਗਿੱਲ,ਅਮਰਜੀਤ ਕੌਰ ਪੱਤੋ, ਲਖਵੀਰ ਕੌਰ ਆਦਿ ਅਧਿਆਪਕ ਹਾਜ਼ਰ ਸਨ |


