ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸੀ.ਬੀ.ਐਸ.ਈ ਬੋਰਡ ਦੇ ਨਵੇਂ ਨਿਰਦੇਸ਼ਾਂ ਤਹਿਤ ਸਟੋਰੀ ਟੈਲਿੰਗ, ਓਪਨ ਬੁੱਕ ਟੈਸਟ ਅਤੇ ਕੰਪੀਟੈਂਸੀ ਬੇਸਡ ਪ੍ਰਸ਼ਨਾਂ ਅਧਾਰਿਤ ਵਰਕਸ਼ਾਪ ਲਗਾਈ ਗਈ।

ਮੋਗਾ ,2 ਜੂਨ (ਗੁਰਜੰਟ ਸਿੰਘ ) ਜ਼ਿਲ੍ਹੇ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ,ਜਨਰਲ ਸੈਕਟਰੀ ਪਰਮਜੀਤ ਕੌਰ, ਪ੍ਰੈਜੀਡੈਂਟ ਕੁਲਦੀਪ ਸਿੰਘ ਸਹਿਗਲ, ਪ੍ਰਿੰਸੀਪਲ ਸਤਵਿੰਦਰ ਕੌਰ, ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਅਤੇ ਮੈਡਮ ਹਰਪ੍ਰੀਤ ਕੌਰ ਦੀ ਅਗਵਾਈ ਵਿੱਚ ਹਰ ਵਿਸ਼ੇ ਦੇ ਵਿਸ਼ਾ ਮੁਖੀਆਂ ਵੱਲੋਂ ਅਧਿਆਪਕਾਂ ਲਈ ਵਰਕਸ਼ਾਪ ਲਗਾਈ ਗਈ ਜਿਸ ਦਾ ਉਦੇਸ਼ ਅਧਿਆਪਕਾਂ ਨੂੰ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ ਰਾਸ਼ਟਰੀ ਪਾਠਕ੍ਰਮ  ਵਿੱਚ ਆ ਰਹੀਆਂ ਤਬਦੀਲੀਆਂ, ਅਧਿਆਪਨ ਦੇ ਨਵੇਂ- ਨਵੇਂ ਢੰਗਾਂ ਬਾਰੇ, ਯੋਗਤਾ ਅਧਾਰਤ ਪ੍ਰਸ਼ਨਾਂ ਅਤੇ ਕਲਾ ਨੂੰ ਪੜ੍ਹਾਈ ਨਾਲ ਜੋੜਨ ਬਾਰੇ ਜਾਣਕਾਰੀ ਦੇਣਾ ਸੀ । ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਅਤੇ ਰੁਚੀਕਰ ਬਣਾਉਣ ਦੇ ਉਦੇਸ਼ ਨਾਲ ਵੱਖ ਵੱਖ ਵਿਸ਼ਿਆਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸਮਾਜਿਕ ਸਿੱਖਿਆ ਦੀ ਵਰਕਸ਼ਾਪ 'ਬਿਉਂਡ ਬਾਰਡਰ' ਵਿਸ਼ੇ ਤੇ ਵਿਭਾਗ ਦੇ ਮੁਖੀ ਫਰਾਂਸਿਸ ਮਸੀਹ, ਅਧਿਆਪਕਾ ਅਮਨਦੀਪ ਭੁੱਲਰ ਅਤੇ ਯਾਦਵਿੰਦਰ ਕੌਰ ਦੁਆਰਾ ਲਗਾਈ ਗਈ। ਪੰਜਾਬੀ ਦੀ ਵਰਕਸ਼ਾਪ 'ਪੰਜਾਬੀ ਭਾਸ਼ਾ ਦੇ ਗੁਰਮੰਤਰ' ਵਿਭਾਗ ਦੇ ਮੁਖੀ ਸਰਬਜੀਤ ਕੌਰ ਅਤੇ ਅਧਿਆਪਕਾ ਅਮਨਦੀਪ ਦੁਆਰਾ ਲਗਾਈ ਗਈ। ਪੰਜਾਬੀ ਦੀ ਵਰਕਸ਼ਾਪ ਵਿੱਚ ਅਲੋਪ ਹੋ ਰਹੇ ਸ਼ਬਦਾਂ, ਵਰਨਮਾਲਾ ਲਗਾ-ਮਾਤਰਾਵਾਂ ਅਤੇ ਲਗਾਖਰ ਬਾਰੇ ਜਾਣਕਾਰੀ ਦਿੱਤੀ ਗਈ। ਹਿੰਦੀ ਦੇ ਵਰਕਸ਼ਾਪ 'ਹਿੰਦੀ ਹੈ ਹਮ' ਵਿਭਾਗ ਦੇ ਮੁਖੀ ਮਮਤਾ ਸ਼ਰਮਾ ਅਤੇ ਕਰਮਜੀਤ ਕੌਰ ਦੁਆਰਾ ਲਗਾਈ ਗਈ। ਇੰਗਲਿਸ਼ ਦੀ ਵਰਕਸ਼ਾਪ 'ਨੈਕਸਟ ਜੈੱਨ ਇੰਗਲਿਸ਼ ਟੀਚਿੰਗ' ਵਿਸ਼ੇ ਤੇ ਵਿਭਾਗ ਦੇ ਮੁਖੀ ਸੀਮਾ ਸ਼ਰਮਾ ਅਤੇ ਰਿਚਾ ਦੁਆਰਾ ਲਗਾਈ ਗਈ। ਵਿਗਿਆਨ ਦੀ ਵਰਕਸ਼ਾਪ 'ਐਕਸਪਲੋਰਿੰਗ ਕਰੀਕੁਲਮ'ਵਿਸ਼ੇ ਤੇ ਵਿਭਾਗ ਦੇ ਮੁਖੀ ਸਤੀਸ਼ ਕੁਮਾਰ ਅਤੇ ਅਧਿਆਪਕ ਸਾਹਿਲ ਕੁਮਾਰ ਦੁਆਰਾ ਲਗਾਈ ਗਈ। ਗਣਿਤ ਦੀ ਵਰਕਸ਼ਾਪ 'ਮੈਥਸ ਮੈਜਿਕ'ਵਿਸ਼ੇ ਤੇ ਵਿਭਾਗ ਦੇ ਮੁਖੀ ਪਰਮਿੰਦਰ ਸਿੰਘ ਅਤੇ ਅਧਿਆਪਕਾ ਅਮਨਦੀਪ ਕੌਰ ਦੁਆਰਾ ਲਗਾਈ ਗਈ। ਕਾਮਰਸ ਵਿਸ਼ੇ ਦੀ ਵਰਕਸ਼ਾਪ ਅਧਿਆਪਕ ਭਰਤ ਦੁਆਰਾ ਲਗਾਈ ਗਈ। ਵਰਕਸ਼ਾਪ ਦੇ ਮੁੱਖ ਵਿਸ਼ੇ ਓਪਨ ਬੁੱਕ ਟੈਸਟ, ਸਟੋਰੀ ਟੈਲਿੰਗ ਅਤੇ ਕੰਪੀਟੈਂਸੀ ਬੇਸਡ ਲਰਨਿੰਗ ਰਹੇ। ਵਿਭਾਗ ਦੇ ਮੁਖੀਆਂ ਨੇ ਅਧਿਆਪਕਾਂ ਨੂੰ ਓਪਨ ਬੁੱਕ ਟੈਸਟ ਦੀ ਮਹੱਤਤਾ ਅਤੇ ਇਸ ਦੇ ਪ੍ਰਭਾਵਸ਼ਾਲੀ ਉਪਯੋਗ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਵਿੱਚ ਰੱਟਾ ਲਗਾਉਣ ਦੀ ਬਜਾਏ ਆਲੋਚਨਾਤਮਕ ਸੋਚ ਨੂੰ ਵਿਕਸਿਤ ਕਰਨਾ ਸਾਡਾ ਉਦੇਸ਼ ਹੈ । ਓਪਨ ਬੁੱਕ ਟੈਸਟ ਵਿੱਚ ਪ੍ਰਸ਼ਨ ਪੱਤਰ ਅਜਿਹੇ ਬਣਦੇ ਹਨ, ਜੋ ਕਾਪੀ-ਪੇਸਟ ਨਹੀਂ, ਸੋਚ ਮੰਗਦੇ ਹਨ। ਸਟੋਰੀ ਟੈਲਿੰਗ ਸੈਸ਼ਨ ਦੌਰਾਨ ਸਿੱਖਣ ਨੂੰ ਦਿਲਚਸਪ ਅਤੇ ਯਾਦਗਾਰ ਬਣਾਉਣ ਲਈ ਕਹਾਣੀ ਅਧਾਰਿਤ ਅਧਿਆਪਨ ਤਰੀਕਿਆਂ ਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਕੰਪੀਟੈਂਸੀ ਬੇਸਡ ਲਰਨਿੰਗ ਰਾਹੀਂ ਵਿਦਿਆਰਥੀਆਂ ਦੇ ਗਿਆਨ, ਹੁਨਰਾਂ ਅਤੇ ਯੋਗਤਾਵਾਂ ਦੇ ਸਮੁੱਚੇ ਵਿਕਾਸ ਤੇ ਜ਼ੋਰ ਦਿੱਤਾ ਗਿਆ। ਵਿਸ਼ਾ ਮੁਖੀਆਂ ਵੱਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਇਹਨਾਂ ਗਤੀਵਿਧੀਆਂ ਰਾਹੀਂ ਮਾਹੌਲ ਨੂੰ ਖੁਸ਼ਗਵਾਰ ਬਣਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਹਰ ਵਰਕਸ਼ਾਪ ਵਿੱਚ ਹਾਜ਼ਰੀ ਭਰੀ। ਸਕੂਲ ਦੇ ਕੁੱਲ 80 ਅਧਿਆਪਕਾਂ ਨੇ ਵਰਕਸ਼ਾਪ ਵਿੱਚ ਹਿੱਸਾ ਲਿਆ। ਇਸ  ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਨੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ 14 ਅਧਿਆਪਕਾਂ ਨੂੰ ਪ੍ਰਿੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸਤਵਿੰਦਰ ਕੌਰ ਨੇ  "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ  ਅਜਿਹੀਆਂ ਵਰਕਸ਼ਾਪਾਂ ਅਧਿਆਪਕਾਂ ਨੂੰ ਨਵੀਆਂ ਸਿੱਖਣ ਸਿਖਾਉਣ ਵਿਧੀਆਂ ਨਾਲ ਜਾਣੂ ਕਰਾਉਣ ਦੇ ਨਾਲ ਨਾਲ ਵਿਦਿਆਰਥੀ ਦੀ ਅਕਾਦਮਿਕ ਕਾਰਗੁਜ਼ਾਰੀ ਨੂੰ ਵੀ ਨਿਖਾਰਦੀਆਂ ਹਨ। ਸਾਡਾ ਮਕਸਦ ਬੱਚਿਆਂ ਨੂੰ ਅੰਕਾਂ ਲਈ ਨਹੀਂ, ਬਲਕਿ ਮੁਹਾਰਤ ਲਈ ਤਿਆਰ ਕਰਨਾ ਹੈ।