ਮਹਿੰਗਾਈ ਦੀ ਮਾਰ ਖ਼ਿਲਾਫ਼ ਕਾਂਗਰਸ ਦਾ ਹੱਲਾ ਬੋਲ, ਬਾਘਾ ਪੁਰਾਣਾ ਦੀਆਂ ਸੜਕਾਂ ’ਤੇ ਉਤਰੇ ਵਰਕਰ

ਬਾਘਾ ਪੁਰਾਣਾ, 1 ਜੂਨ ( JASHAN  ): ਅੱਜ ਬਾਘਾ ਪੁਰਾਣਾ ਵਿਖੇ ਕਾਂਗਰਸ ਪਾਰਟੀ ਵੱਲੋਂ  ਦੇਸ਼ ਅਤੇ ਪੰਜਾਬ ਵਿਚ ਲਗਾਤਾਰ ਵੱਧ ਰਹੀ ਮਹਿੰਗਾਈ, ਪੈਟਰੋਲ-ਡੀਜ਼ਲ ਦੀਆਂ ਚੜ੍ਹਦੀਆਂ ਕੀਮਤਾਂ ਅਤੇ ਆਮ ਲੋਕਾਂ ਦੀਆਂ ਵਧ ਰਹੀਆਂ ਆਰਥਿਕ ਮੁਸ਼ਕਲਾਂ ਦੇ ਖ਼ਿਲਾਫ਼ ਤਿੱਖਾ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਪਾਰਟੀ ਦੇ ਮੁੱਖ ਸੇਵਾਦਾਰ ਜਗਸੀਰ ਸਿੰਘ ਕਾਲੇਕੇ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ, ਆਗੂਆਂ ਅਤੇ ਸਮਰਥਕਾਂ ਨੇ ਸ਼ਹਿਰ ਵਿੱਚ ਰੋਸ਼ ਮਾਰਚ ਕੱਢਦਿਆਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੋਸ਼ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਤਖ਼ਤੀਆਂ ਫੜ ਕੇ ਮਹਿੰਗਾਈ ਅਤੇ ਵਧਦੀਆਂ ਕੀਮਤਾਂ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕੀਤਾ। ‘ਮਹਿੰਗਾਈ ਦੀ ਮਾਰ ਨਹੀਂ ਸਹਿਣਗੇ’,  ‘ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਓ’, ‘ਲੋਕ ਵਿਰੋਧੀ ਨੀਤੀਆਂ ਬੰਦ ਕਰੋ’ ਅਤੇ ‘ਆਮ ਲੋਕਾਂ ਨੂੰ ਰਾਹਤ ਦਿਓ’ ਵਰਗੇ ਨਾਅਰੇ ਲਗਾ ਕੇ ਸਰਕਾਰ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜਗਸੀਰ ਸਿੰਘ ਕਾਲੇਕੇ ਨੇ ਕਿਹਾ ਕਿ ਅੱਜ ਦੇਸ਼ ਦਾ ਹਰ ਵਰਗ ਮਹਿੰਗਾਈ ਦੀ ਮਾਰ ਹੇਠ ਪਿਸ ਰਿਹਾ ਹੈ। ਰਸੋਈ ਦਾ ਸਮਾਨ, ਖਾਣ-ਪੀਣ ਵਾਲੀਆਂ ਵਸਤੂਆਂ, ਸਬਜ਼ੀਆਂ, ਦਾਲਾਂ, ਦੁੱਧ, ਬਿਜਲੀ ਤੱਕ ਦੀਆਂ ਕੀਮਤਾਂ ਵਿਚ ਬੇਤਹਾਸਾ ਵਾਧਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਿਹਾ ਵਾਧਾ ਹਰ ਚੀਜ਼ ਨੂੰ ਮਹਿੰਗਾ ਕਰ ਰਿਹਾ ਹੈ, ਜਿਸ ਦਾ ਸਿੱਧਾ ਬੋਝ ਆਮ ਲੋਕਾਂ ਦੀ ਜੇਬ ’ਤੇ ਪੈ ਰਿਹਾ ਹੈ। ਕਾਲੇਕੇ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ  ਕਿਸਾਨ ਪਹਿਲਾਂ ਹੀ ਕਰਜ਼ੇ ਅਤੇ ਵਧ ਰਹੇ ਖ਼ਰਚਿਆਂ ਨਾਲ ਜੂਝ ਰਹੇ ਹਨ, ਜਦਕਿ ਮਜ਼ਦੂਰ ਅਤੇ ਮੱਧ ਵਰਗ ਦੇ ਪਰਿਵਾਰ ਆਪਣੇ ਘਰਾਂ ਦਾ ਗੁਜ਼ਾਰਾ ਕਰਨ ਲਈ ਸੰਘਰਸ਼ ਕਰ ਰਹੇ ਹਨ। ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ, ਪਰ ਸਰਕਾਰ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਸਿਰਫ਼ ਦਾਅਵੇ ਕਰਨ ਵਿੱਚ ਮਸ਼ਰੂਫ਼ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਲੋਕਾਂ ਦਾ ਜੀਵਨ ਮੁਸ਼ਕਲ ਹੋ ਗਿਆ ਹੈ। ਚੋਣਾਂ ਸਮੇਂ ਕੀਤੇ ਗਏ ਵਾਅਦਿਆਂ ਨੂੰ ਭੁਲਾ ਕੇ ਲੋਕਾਂ ਨੂੰ ਮਹਿੰਗਾਈ ਦੇ ਭਰੋਸੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ, ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਨੂੰ ਕਾਬੂ ਕਰਨ ਅਤੇ ਲੋਕਾਂ ਨੂੰ ਰਾਹਤ ਦੇਣ ਲਈ ਠੋਸ ਕਦਮ ਨਾ ਚੁੱਕੇ ਤਾਂ ਕਾਂਗਰਸ ਪਾਰਟੀ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ। ਉਨ੍ਹਾਂ ਕਿਹਾ ਕਿ ਅੱਜ ਘਰ ਚਲਾਉਣਾ ਆਮ ਆਦਮੀ ਲਈ ਵੱਡੀ ਚੁਣੌਤੀ ਬਣ ਗਿਆ ਹੈ। ਹਰ ਮਹੀਨੇ ਵਧ ਰਹੇ ਖ਼ਰਚਿਆਂ ਨੇ ਲੋਕਾਂ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ। ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ, ਕਿਸਾਨਾਂ ਨੂੰ ਫ਼ਸਲਾਂ ਦੇ ਵਾਜਬ ਭਾਅ ਨਹੀਂ ਮਿਲ ਰਹੇ ਅਤੇ ਮਜ਼ਦੂਰ ਵਰਗ ਮਹਿੰਗਾਈ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਰੋਸ਼ ਮੁਜ਼ਾਹਰੇ ਦੌਰਾਨ ਕਾਂਗਰਸੀ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ। ਜੇਕਰ ਆਮ ਲੋਕਾਂ ਨੂੰ ਰਾਹਤ ਨਾ ਮਿਲੀ ਤਾਂ ਆਉਣ ਵਾਲੇ ਦਿਨਾਂ ਵਿਚ ਤਹਿਸੀਲ, ਜ਼ਿਲਾ ਅਤੇ ਸੂਬਾ ਪੱਧਰ ’ਤੇ ਵੱਡੇ ਪੱਧਰ ਦੇ ਸੰਘਰਸ਼ ਕੀਤੇ ਜਾਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਅੰਤ ਵਿਚ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮਹਿੰਗਾਈ ’ਤੇ ਤੁਰੰਤ ਕਾਬੂ ਪਾਉਣ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ਅਤੇ ਆਮ ਲੋਕਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ। ਇਸ ਮੌਕੇ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਬਰਾੜ, ਸ਼ਹਿਰੀ ਪ੍ਰਧਾਨ ਗੁਰਜੰਟ ਸਿੰਘ ਧਾਲੀਵਾਲ, ਹਰਦੀਸ ਸਿੰਘ ਸੇਖਾ, ਗੁਰਤੇਜ ਸਿੰਘ ਨੱਥੂਵਾਲਾ, ਗੁਰਲਾਭ ਸਿੰਘ ਠੱਠੀ ਭਾਈ, ਜਸਪਾਲ ਸਿੰਘ ਆਲਮਵਾਲਾ, ਕਰਨਜੀਤ ਸਿੰਘ ਵਾਂਦਰ, ਸੀਪਾ ਰਾਜੇਆਣਾ, ਸੁੱਖਾ ਲੰਗੇਆਣਾ, ਕਾਕਾ ਆਲਮਵਾਲਾ, ਗਗਨਾ ਸਰਪੰਚ ਨਿਗਾਹਾ, ਜਗਦੇਵ ਸਿੰਘ ਸਰਪੰਚ, ਰਾਜਾ ਸਰਪੰਚ ਸਮਾਲਸਰ, ਬੱਬਲੂ ਰੋਡੇ, ਦੀਪਾ ਅਰੋੜਾ, ਰਾਮਦਿਆਲ ਸਿੰਘ , ਜੱਜ ਹਰੀਏਵਾਲਾ,  ਜਗਦੇਵ ਛੋਟਾ ਘਰ,ਕੁਲਵੀਰ  ਭਲੂਰ, ਜੀਵਨ ਭਲੂਰ, ਬਲਦੇਵ  ਰੋਡੇ, ਹਰਭਗਵਾਨ ਸਿੰਘ ਰੋਡੇ, ਗੁਰਮੇਲ ਸਿੰਘ ਨੱਥੂਵਾਲਾ, ਸਾਬਕਾ ਸਰਪੰਚ ਗੁਰਦੇਵ ਸਿੰਘ ਕੋਠੇ ਸੰਗਤਸਰ, ਸਾਬਕਾ ਸਰਪੰਚ ਨੀਟੂ , ਗੁਰਪ੍ਰੀਤ  ਰੋਡੇ, ਜੱਸਾ ਰੋਡੇ, ਸਾਬਕਾ ਸਰਪੰਚ ਬੋਹੜ  ਰੋਡੇ,  ਹਰਪ੍ਰੀਤ ਚੰਦਨਵਾਂ,  ਹਰਬੰਸ ਚੰਦਪੁਰਾਣਾ, ਪ੍ਰਧਾਨ ਸਤਨਾਮ  ਲੰਡੇ, ਗਗਨ ਬਰਾੜ ਲੰਡੇ,  ਜਗਤਾਰ ਲੰਡੇ, ਹਰਜਿੰਦਰ ਮੱਲਕੇ,ਸਾਬਕਾ ਸਰਪੰਚ ਮੇਜਰ ਸਿੰਘ, ਲਵਪ੍ਰੀਤ ਸਿੰਘ ਮਾੜੀ, ਰਣਜੀਤ ਸਰਪੰਚ, ਜਗਜੀਤ ਵੈਰੋਕੇ, ਸਾਬਕਾ ਸਰਪੰਚ ਰੂਪ  ਵਾਂਦਰ, ਸੋਨੀ ਵਾਂਦਰ, ਜਸਕਰਨ ਵਾਂਦਰ, ਸੋਨਾ ਸੇਠ ਵਾਂਦਰ, ਕੋਹਲੀ ਸਰਪੰਚ ਵਾਂਦਰ, ਕਲਵੰਤ ਸਿੰਘ ਠੱਠੀ, ਸੀਰਾ ਗਿੱਲ ਥਰਾਜ, ਦਲਜੀਤ ਥਰਾਜ, ਪ੍ਰਧਾਨ ਕੰਵਲਜੀਤ ਸੁਖਾਨੰਦ, ਨੈਬ ਨੱਥੋਕੇ,ਦਵਿੰਦਰ  ਸੇਖਾ ਖੁਰਦ, ਸੁਖਦੇਵ ਮੱਲਕੇ, ਮਾਸਟਰ ਬਲਜੀਤ ਮੱਲਕੇ, ਲਛਮਣ ਮੱਲਕੇ, ਸਰਪੰਚ ਗੁਰਮੇਲ ਉਗੋਕੇ, ਸਾਬਕਾ ਕੌਂਸਲਰ ਗੁਰਮੱਖ ਸਿੰਘ,ਬੁੱਕਣ  ਡੇਮਰੂ ਕਲਾਂ, ਅਵਤਾਰ  ਡੇਮਰੂ ਖੁਰਦ, ਹਰਬੰਸ ਪੰਜਗਰਾਈ, ਹਰਜਿੰਦਰ ਪੰਜਗਰਾਈ, ਕਾਕਾ ਪ੍ਰਧਾਨ ਪੰਜਗਰਾਈ, ਸਾਧੂ ਰਾਮ ਰਾਜਿਆਣਾ, ਗੁਰਚਰਨ ਕੋਕਰੀ, ਸਾਬਕਾ ਸੰਮਤੀ ਕ੍ਰਿਸਨ ਰਾਜਿਆਣਾ, ਮਨਜੀਤ ਸਰਪੰਚ ਦੱਲੂਵਾਲਾ, ਨਿੰਮਾ ਨੰਬਰਦਾਰ, ਨੰਬਰਦਾਰ ਗੁਰਸੇਵਕ ਜੈ ਸਿੰ:ਵਾਲਾ ਅਤੇ ਹੋਰ ਵੱਡੀ ਗਿਣਤੀ ਵਿੱਚ ਸਮਰਥਕ ਹਾਜ਼ਰ ਸਨ।