ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ 127 ਵੱਲੋਂ ਵਿਸ਼ਾਲ ਭਗਵਤੀ ਜਾਗਰਣ ਦਾ ਸੱਦਾ ਪੋਸਟਰ ਜਾਰੀ

ਵਿਸ਼ਵ ਪ੍ਰਸਿੱਧ ਗਾਇਕ ਮਨੀ ਲਾਡਲਾ ਅਤੇ ਅੰਜਲੀ ਦਿਵੇਦੀ ਮੋਗਾ ਦੇ ਪ੍ਰਾਂਗਣ ਵਿੱਚ ਕਰਨਗੇ ਮਾਤਾ ਦਾ ਗੁਣਗਾਨ
ਮੋਗਾ 3 ਜੂਨ (ਜਸ਼ਨ):
ਪਿਛਲੇ 30 ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਮੋਗਾ ਦੇ ਪ੍ਰਾਂਗਣ ਕਹੇ ਜਾਣ ਵਾਲੀ ਪੁਰਾਣੀ ਦਾਣਾ ਮੰਡੀ ਵਿੱਚ ਮਾਂ ਭਗਵਤੀ ਦੇ ਵਿਸ਼ਾਲ ਜਾਗਰਣ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਾਗਰਣ ਕਰਵਾਉਣ ਵਾਲੀ ਸੰਸਥਾ ਦੇ ਮੈਂਬਰਾਂ ਵਿੱਚ ਮਾਤਾ ਰਾਣੀ ਪ੍ਰਤੀ ਅਟੁੱਟ ਸ਼ਰਧਾ ਅਤੇ ਭਗਤੀ ਭਾਵਨਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਜ਼ਰ ਆ ਰਹੀ ਹੈ। ਮੋਗਾ ਵਾਸੀਆਂ ਨੂੰ ਹਰ ਸਾਲ ਇਸ ਧਾਰਮਿਕ ਸਮਾਗਮ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਇਸ ਸਾਲ 29 ਅਗਸਤ, ਸ਼ਨੀਵਾਰ ਨੂੰ ਪੁਰਾਣੀ ਦਾਣਾ ਮੰਡੀ ਵਿਖੇ ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ 127 ਵੱਲੋਂ ਕਰਵਾਏ ਜਾ ਰਹੇ ਮਾਂ ਭਗਵਤੀ ਦੇ ਵਿਸ਼ਾਲ ਜਾਗਰਣ ਦਾ ਸੱਦਾ ਪੋਸਟਰ ਜਾਰੀ ਕੀਤਾ ਗਿਆ। ਸੰਸਥਾ ਦੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਪੋਸਟਰ ਜਾਰੀ ਕਰਨ ਦੀ ਰਸਮ ਸਰਪਰਸਤ ਜਗਦੀਸ਼ ਮਿੱਤਲ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਮਾਤਾ ਰਾਣੀ ਦੇ ਜੈਕਾਰੇ ਲਗਾ ਕੇ ਮਾਹੌਲ ਨੂੰ ਭਗਤੀਮਈ ਬਣਾਇਆ ਗਿਆ। ਪਦਾਧਿਕਾਰੀਆਂ  ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਾਗਰਣ ਦੀਆਂ ਤਿਆਰੀਆਂ ਅੱਜ ਤੋਂ ਹੀ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਾਗਰਣ ਦੌਰਾਨ ਮਾਂ ਭਗਵਤੀ ਦਾ ਵਿਸ਼ਾਲ ਦਰਬਾਰ ਅਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਪੰਡਾਲ ਖਾਸ ਆਕਰਸ਼ਣ ਦਾ ਕੇਂਦਰ ਹੋਵੇਗਾ। ਇਸ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਭਜਨ ਗਾਇਕ ਮਨੀ ਲਾਡਲਾ ਅਤੇ ਅੰਜਲੀ ਦਿਵੇਦੀ ਆਪਣੀ ਸੁਰੀਲੀ ਆਵਾਜ਼ ਨਾਲ ਮਾਂ ਦਾ ਗੁਣਗਾਨ ਕਰਨਗੇ, ਜਦਕਿ ਜਾਗਰਣ ਦੀ ਸ਼ੁਰੂਆਤ ਪ੍ਰੇਮ ਨਗੀਨਾ ਵੱਲੋਂ ਆਪਣੇ ਖਾਸ ਅੰਦਾਜ਼ ਵਿੱਚ ਭਜਨਾਂ ਨਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੋਸਟਰ ਰਿਲੀਜ਼ ਸਮੇਂ ਮੈਂਬਰਾਂ ਵੱਲੋਂ ਲਗਾਏ ਜਾ ਰਹੇ ਜੈਕਾਰੇ ਇੱਕ ਭਗਤੀਮਈ ਲਹਿਰ ਦਾ ਅਹਿਸਾਸ ਕਰਵਾ ਰਹੇ ਸਨ। ਸੰਸਥਾ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਰਾਣੀ ਦੇ ਨਾਮ ਦੇ ਪ੍ਰਚਾਰ ਅਤੇ ਜਾਗਰਣ ਨੂੰ ਯਾਦਗਾਰ ਬਣਾਉਣ ਲਈ ਪੂਰੀ ਤਨਦੇਹੀ ਨਾਲ ਯਤਨਸ਼ੀਲ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਾਗਰਣ ਤੋਂ 7 ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਤੋਂ ਮਾਂ ਭਗਵਤੀ ਦੀ ਜੋਤਿ ਸਰੂਪ ਲਿਆਂਦੀ ਜਾਵੇਗੀ ਅਤੇ ਜਾਗਰਣ ਉਪਰੰਤ ਵਿਧੀਵਤ ਢੰਗ ਨਾਲ ਉਸ ਦੀ ਵਿਦਾਇਗੀ ਕੀਤੀ ਜਾਵੇਗੀ। ਸੰਸਥਾ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਪਰਿਵਾਰ ਸਮੇਤ ਇਸ ਵਿਸ਼ਾਲ ਭਗਵਤੀ ਜਾਗਰਣ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸਰਪਰਸਤ ਜਗਦੀਸ਼ ਮਿੱਤਲ, ਚੇਅਰਮੈਨ ਮੋਹਨ ਲਾਲ ਗੋਇਲ, ਵਾਈਸ ਚੇਅਰਮੈਨ ਪ੍ਰਦੀਪ ਕਾਕਾ, ਪ੍ਰਧਾਨ ਰਾਕੇਸ਼ ਗੋਇਲ, ਸਕੱਤਰ ਰਮਨ ਬੱਬਰ, ਖਜ਼ਾਨਚੀ ਦਿਨੇਸ਼ ਜਿੰਦਲ, ਕ੍ਰਿਸ਼ਨ ਤਾਇਲ, ਪ੍ਰੇਮ ਜਿੰਦਲ, ਸਲਾਹਕਾਰ ਰਾਕੇਸ਼ ਸਿਤਾਰਾ, ਅਜੈ ਕਥੂਰੀਆ, ਸੁਮੇਸ਼ ਮਿੱਤਲ, ਮੰਗਤ ਰਾਏ ਬਾਂਸਲ, ਪਰਵੀਨ ਗੋਇਲ, ਗੌਰਵ ਜੈਨ, ਰਮਨ ਮੱਕੜ, ਰੋਹਿਤ ਜਿੰਦਲ, ਪੁਨੀਤ ਜਿੰਦਲ, ਵੇਦ ਗਰਗ, ਸ਼ੈਂਕੀ ਤਾਇਲ, ਮਹੇਸ਼ ਗੋਇਲ, ਰਿਸ਼ੀ ਗਰਗ, ਅਮਿਤ ਮਿੱਤਲ, ਗਗਨਦੀਪ ਮਿੱਤਲ ਆਦਿ ਹਾਜ਼ਰ ਸਨ।