ਕਾਸ਼ ! ਰਮੇਸ਼ ਕੁੱਕੂ ਜਿਉਂਦੇ ਹੁੰਦੇ

ਮੋਗਾ, 4 ਜੂਨ ( jashan ) - ਅੱਜ ਜਦੋਂ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਨੇ ਉਘੇ ਸਮਾਜ ਸੇਵੀ ਰਮੇਸ਼ ਕੁੱਕੂ ਦੇ ਸਪੁੱਤਰ ਰਮਨ ਮਾਕੜ ਅਤੇ ਰਮਨ ਦੀ ਪਤਨੀ ਮਿਰਦੁਲਾ ਮਾਕੜ (ਨਵੀਂ ਚੁਣੀ ਕੌਂਸਲਰ ) ਨੂੰ ਸਨਮਾਨਿਤ ਕੀਤਾ ਤਾਂ ਹਰ ਸ਼ਹਿਰ ਵਾਸੀ ਦੇ ਦਿਲ ਵਿਚ ਇਕੋ ਹਸਰਤ ਦੇਖੀ ਗਈ ਕਿ ਕਾਸ਼ ! ਰਮੇਸ਼ ਕੁੱਕੂ ਜਿਉਂਦੇ ਹੁੰਦੇ । ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਰਜਿ. 127 ਮੋਗਾ ਵੱਲੋਂ ਸੰਸਥਾ ਦੇ ਨੌਜਵਾਨ ਮੈਂਬਰ ਰਮਨ ਮਾਕੜ ਅਤੇ ਉਨ੍ਹਾਂ ਦੀ ਧਰਮਪਤਨੀ ਮ੍ਰਿਦੁਲਾ ਮਾਕੜ ਨੂੰ ਵਾਰਡ ਨੰਬਰ 20 ਤੋਂ ਕੌਂਸਲਰ ਬਣਨ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਰਮਨ ਮਾਕੜ ਪਿਛਲੇ ਸੱਤ ਸਾਲਾਂ ਤੋਂ ਵਾਰਡ ਨੰਬਰ 20 ਦੇ ਵਿਕਾਸ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ ਅਤੇ ਉਮੀਦ ਹੈ ਕਿ ਉਨ੍ਹਾਂ ਦੀ ਰਹਿਨੁਮਾਈ ਹੇਠ ਵਾਰਡ ਦੇ ਸਾਰੇ ਜ਼ਰੂਰੀ ਕੰਮ ਹੋਰ ਤੇਜ਼ੀ ਨਾਲ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਰਮਨ ਮਾਕੜ ਨੇ ਆਪਣੀ ਅਥਕ ਮਿਹਨਤ ਅਤੇ ਚੰਗੇ ਵਿਹਾਰ ਨਾਲ ਵਾਰਡ ਵਾਸੀਆਂ ਦੇ ਦਿਲਾਂ ਅਤੇ ਵੋਟਾਂ ਦੋਵਾਂ ਨੂੰ ਜਿੱਤਿਆ ਹੈ। ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਰਜਿ. 127 ਮੋਗਾ ਨੇ ਕਿਹਾ ਕਿ ਸੰਸਥਾ ਨੂੰ ਆਪਣੇ ਨੌਜਵਾਨ ਮੈਂਬਰ ਰਮਨ ਮਾਕੜ ’ਤੇ ਮਾਣ ਹੈ। ਇਸ ਮੌਕੇ ਸੰਸਥਾ ਵੱਲੋਂ ਵਿਧਾਇਕ ਮੈਡਮ ਅਮਨਦੀਪ ਕੌਰ ਨੂੰ ਅਪੀਲ ਕੀਤੀ ਗਈ ਕਿ ਰਮਨ ਮਾਕੜ ਨੂੰ ਨਗਰ ਨਿਗਮ ਵਿੱਚ ਕਿਸੇ ਉੱਚੇ ਅਹੁਦੇ ਨਾਲ ਨਿਵਾਜਿਆ ਜਾਵੇ ਤਾਂ ਜੋ ਨੌਜਵਾਨ ਸੋਚ ਅਤੇ ਜੋਸ਼ ਨਾਲ ਮ੍ਰਿਦੁਲਾ ਮਾਕੜ ਅਤੇ ਰਮਨ ਮਾਕੜ ਪੂਰੇ ਮੋਗਾ ਸ਼ਹਿਰ ਦੀ ਸੇਵਾ ਕਰ ਸਕਣ। ਸੰਸਥਾ ਵੱਲੋਂ ਮਾਕੜ ਪਰਿਵਾਰ ਲਈ ਮਾਤਾ ਭਗਵਤੀ ਦੀ ਕਿਰਪਾ ਅਤੇ ਅਸੀਸ ਬਣੀ ਰਹਿਣ ਦੀ ਕਾਮਨਾ ਵੀ ਕੀਤੀ ਗਈ। ਇਸ ਮੌਕੇ ਸਰਪ੍ਰਸਤ ਜਗਦੀਸ਼ ਮਿੱਤਲ, ਚੇਅਰਮੈਨ ਮੋਹਨ ਲਾਲ ਗੋਇਲ, ਵਾਈਸ ਚੇਅਰਮੈਨ ਪ੍ਰਦੀਪ ਕਾਕਾ, ਪ੍ਰਧਾਨ ਰਾਕੇਸ਼ ਗੋਇਲ, ਸਕੱਤਰ ਰਮਨ ਬੱਬਰ, ਖਜਾਨਚੀ ਦਿਨੇਸ਼ ਜਿੰਦਲ, ਕ੍ਰਿਸ਼ਨ ਤਾਇਲ, ਪ੍ਰੇਮ ਜਿੰਦਲ, ਸਲਾਹਕਾਰ ਰਾਕੇਸ਼ ਸਿਤਾਰਾ, ਅਜੈ ਕਥੂਰੀਆ, ਸੁਮੇਸ਼ ਮਿੱਤਲ, ਮੰਗਤ ਰਾਏ ਬਾਂਸਲ, ਪਰਵੀਨ ਗੋਇਲ, ਗੌਰਵ ਜੈਨ, ਰਮਨ ਮਾਕੜ, ਰੋਹਿਤ ਜਿੰਦਲ, ਪੁਨੀਤ ਜਿੰਦਲ, ਵੇਦ ਗਰਗ, ਸ਼ੈਂਕੀ ਤਾਇਲ, ਮਹੇਸ਼ ਗੋਇਲ, ਰਿਸ਼ੀ ਗਰਗ, ਅਮਿਤ ਮਿੱਤਲ, ਗਗਨਦੀਪ ਮਿੱਤਲ ਆਦਿ ਹਾਜ਼ਰ ਸਨ।


