ਮੁੱਖ ਮੰਤਰੀ ਮਾਨ ਦੇ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਫੈਲਾਈ ਗਈ ਨਕਲੀ ਵੀਡੀਓ ਦੇ ਵਿਰੋਧ ਵਿੱਚ ਮੋਗਾ ਵਿਖੇ ਧਰਨਾ

ਮੋਗਾ, 20 ਜੂਨ(ਜਸ਼ਨ ) ਅੱਜ ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਵੱਲੋਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਫੈਲਾਈ ਗਈ ਨਕਲੀ ਅਤੇ ਭ੍ਰਮਕ ਵੀਡੀਓ ਦੇ ਵਿਰੋਧ ਮੋਗਾ ਦੇ ਮੇਨ ਚੌਂਕ ਵਿੱਚ ਜ਼ੋਰਦਾਰ ਧਰਨਾ-ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਐਮ ਐਲ ਏ ਮਨਜੀਤ ਸਿੰਘ ਬਿਲਾਸਪੁਰ, ਐਮ ਐਲ ਏ ਦਵਿੰਦਰਜੀਤ ਸਿੰਘ ਲਾਡੀ ਢੋਸ, ਐਮ ਐਲ ਏ ਅਮਨਦੀਪ ਕੌਰ ਅਰੋੜਾ,ਐਮ ਐਲ ਏ ਅੰਮ੍ਰਿਤਪਾਲ ਸਿੰਘ ਸੁਖਾਨੰਦ,ਮਾਲਵਾ ਜੋਨ ਦੇ ਮੀਡੀਆ ਸੈਕਟਰੀ ਜਗਦੀਪ ਬਰਾੜ, ਐਜੂਕੇਸ਼ਨ ਦੇ ਜੋਨ ਸੈਕਟਰੀ ਅਨਿਲ ਸ਼ਰਮਾ, ਜਿਲ੍ਹੇ ਦੇ ਮੀਡੀਆ ਸੈਕਟਰੀ ਅੰਮ੍ਰਿਤਪਾਲ ਸਿੰਘ ਖਾਲਸਾ, ਯੂਥ ਵਿੰਗ ਦੇ ਜਿਲ੍ਹਾ ਇੰਚਾਰਜ਼ ਸਰਪੰਚ ਮਨਜੀਤ ਸਿੰਘ ਬੁੱਘੀਪੁਰਾ ਅਤੇ ਜਿਲ੍ਹਾ ਸੈਕਟਰੀ ਪਿਆਰਾ ਸਿੰਘ ਨੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਿਆਸੀ ਲਾਹਾ ਲੈਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਛਵੀ ਨੂੰ ਖ਼ਰਾਬ ਕਰਨ ਦੀ ਨੀਅਤ ਨਾਲ ਨਕਲੀ ਵੀਡੀਓ ਤਿਆਰ ਕਰਕੇ ਸੋਸ਼ਲ ਮੀਡੀਆ 'ਤੇ ਫੈਲਾਈ ਗਈ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਅਤੇ ਲੋਕਤੰਤਰ ਵਿਰੋਧੀ ਕਾਰਵਾਈ ਹੈ। ਆਪ ਆਗੂਆਂ ਨੇ ਕਿਹਾ ਕਿ ਬਾਦਲ ਅਕਾਲੀ ਦਲ ਦਾ ਇਤਿਹਾਸ ਰਿਹਾ ਹੈ ਕਿ ਉਨ੍ਹਾਂ ਨੇ ਕਦੇ ਵੀ ਆਪਣੀ ਸਰਕਾਰ ਜਾਂ ਪਾਰਟੀ ਦੇ ਵਧੀਆ ਸ਼ਾਸ਼ਨ ਦੇ ਦਮ ਤੇ ਰਾਜਨੀਤੀ ਨਹੀਂ ਕੀਤੀ ਸਗੋਂ ਹਰ ਵਾਰ ਧਰਮ ਦੀ ਆੜ ਵਿੱਚ ਹੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਰਾਜਨੀਤੀ ਚਮਕਾਈ ਹੈ ਜਦਕਿ ਹੁੰਦਾ ਇਸਤੋਂ ਉਲਟ ਆਇਆ ਹੈ । ਅਕਾਲੀ ਦਲ ਬਾਦਲ ਦੀ ਸਰਕਾਰ ਜਦੋਂ-ਜਦੋਂ ਵੀ ਆਈ ਸੀ ਉਦੋਂ-ਉਦੋਂ ਹੀ ਸਿੱਖ-ਪੰਥ,ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਨੌਜਵਾਨਾਂ ਦਾ ਘਾਣ ਕੀਤਾ ਗਿਆ ਹੈ ਪੰਜਾਬ ਹੀ ਨਹੀਂ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਲੋਕ ਅੱਜ ਵੀ ਨਹੀਂ ਭੁੱਲੇ ਜਦੋਂ 2015 ਤੋਂ ਲੈ ਕੇ ਕਿਵੇਂ ਬਾਦਲ ਸਰਕਾਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ  ਸੁਖਬੀਰ ਸਿੰਘ ਬਾਦਲ ਨੇ ਗ੍ਰਹਿ ਮੰਤਰੀ ਹੁੰਦਿਆਂ ਹੋਇਆਂ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਅਤੇ ਬਹਿਬਲ ਕਲਾਂ ਗੋਲੀਕਾਂਡ ਵਿੱਚ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕੀਤੀ ਗਈ । ਆਪ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਕੋਲ ਪੰਜਾਬ ਬਾਰੇ ਕੋਈ ਰੋਡਮੈਪ ਨਾ ਹੋਣ ਕਰਕੇ ਹੁਣ ਇਹ ਧਰਮ ਦੀ ਆੜ ਲੈ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ ਪਰ ਪੰਜਾਬ ਦੇ ਲੋਕ ਸਾਰਾ ਕੁੱਝ ਸਮਝੀ ਬੈਠੇ ਹਨ ।
 
ਆਪ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਹੋ ਰਹੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਨੀਤੀਆਂ ਤੋਂ ਖੁਸ਼ ਹੈ। ਵਿਰੋਧੀ ਪਾਰਟੀਆਂ ਲੋਕਾਂ ਵਿੱਚ ਆਪਣਾ ਆਧਾਰ ਗੁਆ ਚੁੱਕੀਆਂ ਹਨ, ਜਿਸ ਕਾਰਨ ਉਹ ਇਸ ਤਰ੍ਹਾਂ ਦੀਆਂ ਝੂਠੀਆਂ ਅਤੇ ਗੁੰਮਰਾਹਕੁੰਨ ਸਾਜ਼ਿਸ਼ਾਂ ਦਾ ਸਹਾਰਾ ਲੈ ਰਹੀਆਂ ਹਨ। 
ਆਪ ਆਗੂਆਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਉਨ੍ਹਾਂ ਨੇ ਮਨਾਂ ਵਿੱਚ ਬਹੁਤ ਹੀ ਉੱਚਾ ਸਥਾਨ ਰੱਖਦਾ ਹੈ ਅਤੇ ਉਹ ਸਥਾਨ ਅੱਜ ਵੀ ਬਰਕਰਾਰ ਹੈ ਅਤੇ ਅੱਗੇ ਵੀ ਬਰਕਰਾਰ ਰਹੇਗਾ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਅਤੇ ਰਹਾਂਗੇ ਵੀ ਪਰ ਜੱਥੇਦਾਰ ਗੱੜਗੱਜ ਸਾਹਿਬ ਵੱਲੋਂ ਜੋ ਸੁਖਬੀਰ ਬਾਦਲ ਦੇ ਏਜੰਡੇ ਤੇ ਫੈਸਲੇ ਲਏ ਜਾ ਰਹੇ ਹਨ ਉਨ੍ਹਾਂ ਪ੍ਰਤੀ ਸਾਡੇ ਅਤੇ ਸਿੱਖ ਜਗਤ ਦੇ ਮਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਇਸ ਕਰਕੇ ਜੱਥੇਦਾਰ ਸਾਹਿਬ ਨੂੰ ਇਸ ਫੈਸਲੇ ਤੇ ਦੁਬਾਰਾ ਨਜਰਸਾਨੀ ਕਰਕੇ ਇਸਨੂੰ ਵਾਪਸ ਲੈਣਾਂ ਚਾਹੀਦਾ ਹੈ । 
ਜਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਪਲੈਨਿੰੰਗ ਬੋਰਡ ਬਰਿੰਦਰ ਕੁਮਾਰ ਮਧੇਕੇ ਦੀ ਅਗਵਾਈ ਹੇਠ ਲਗਾਏ ਇਸ ਧਰਨੇ ਵਿੱਚ ਚੇਅਰਮੈਨ ਰਮਨ ਮਿੱਤਲ,ਚੇਅਰਮੈਨ ਹਰਜਿੰਦਰ ਸਿੰਘ ਰੋਡੇ,ਚੇਅਰਮੈਨ ਅਮਨ ਪੰਡੋਰੀ, ਚੇਅਰਮੈਨ ਮਨਦੀਪ ਸਿੰਘ ਮਾਨ,ਚੇਅਰਮੈਨ ਹਰਜਿੰਦਰ ਸਿੰਘ ਕੋਕਰੀ, ਜਿਲ੍ਹਾ ਇੰਚਾਰਜ ਕਿਸਾਨ ਵਿੰਗ ਤਰਸੇਮ ਸਿੰਘ ਸਮਾਧ ਭਾਈ, ਜਿਲ੍ਹਾ ਮੀਡੀਆ ਇੰਚਾਰਜ਼ ਗੁਰਮਿੰਦਰ ਬਬਲੂ, ਜਿਲ੍ਹਾ ਇੰਚਾਰਜ਼ ਇਸਤਰੀ ਵਿੰਗ ਲਵਲੀ ਸਿੰਗਲਾ,ਜਿਲ੍ਹਾ ਪ੍ਰਧਾਨ ਐਸ ਸੀ ਵਿੰਗ ਗੁਰਵਿੰਦਰ ਸਿੰਘ ਡਾਲਾ, ਜਿਲ੍ਹਾ ਇੰਚਾਰਜ਼ ਨਸ਼ਾ ਮੁਕਤੀ ਮੋਰਚਾ ਦੀਪ ਦਾਰਾਪੁਰ,ਜਿਲ੍ਹਾ ਇੰਚਾਰਜ਼ ਸ਼ੋਸ਼ਲ ਮੀਡੀਆ ਬੂਟਾ ਸਿੰਘ ਕਾਲੇਕੇ,ਜਿਲ੍ਹਾ ਇੰਚਾਰਜ ਬੀ ਸੀ ਵਿੰਗ ਐਮ ਸੀ ਵਿਕਰਮਜੀਤ ਸਿੰਘ ਘਾਤੀ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਚੱਕੀ ਵਾਲੇ,ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ,ਵਲੰਟੀਅਰਾ ਅਤੇ ਵੱਡੀ ਗਿਣਤੀ ਵਿੱਚ ਸਮਰਥਕਾਂ ਨੇ ਹਿੱਸਾ ਲਿਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦਿਆਂ ਸੱਚ ਅਤੇ ਲੋਕਤੰਤਰ ਦੀ ਰੱਖਿਆ ਲਈ ਆਪਣੀ ਵਚਨਬੱਧਤਾ ਦੁਹਰਾਈ।