ਡਾ. ਜੀ. ਡੀ. ਗੁਪਤਾ ਅਤੇ ਉਨ੍ਹਾਂ ਦੀ ਧਰਮਪਤਨੀ ਸਵਿਤਾ ਗੁਪਤਾ ਵੱਲੋਂ ਪੌਦਾਰੋਪਣ

ਮੋਗਾ, 20 ਜੂਨ (ਜਸ਼ਨ ) : ਮੋਗਾ ਦੀ ਗ੍ਰੀਨ ਸਿਟੀ ਕਾਲੋਨੀ ਵਿੱਚ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ਡਾ. ਜੀ. ਡੀ. ਗੁਪਤਾ, ਡਾਇਰੈਕਟਰ  ਇੰਡੋ ਸੋਵੀਅਤ ਫਰੈਂਡਸ਼ਿਪ ਕਾਲਜ ਮੋਗਾ ਅਤੇ ਉਨ੍ਹਾਂ ਦੀ ਧਰਮਪਤਨੀ ਸਵਿਤਾ ਗੁਪਤਾ ਵੱਲੋਂ ਪੌਧਾਰੋਪਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਫ਼ਜ਼ੂਲ ਖਰਚਿਆਂ ਦੀ ਬਜਾਏ ਪੌਧੇ ਲਗਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ, ਤਾਂ ਜੋ ਸਾਡਾ ਆਲੇ-ਦੁਆਲੇ ਦਾ ਵਾਤਾਵਰਨ ਸਾਫ਼, ਸੁੰਦਰ ਅਤੇ ਪ੍ਰਦੂਸ਼ਣ-ਮੁਕਤ ਰਹਿ ਸਕੇ।