ਖਾਲਸਾ ਸੇਵਾ ਸੁਸਾਇਟੀ ਦਾ ਇੱਕ ਹੋਰ ਨਿਵੇਕਲਾ ਉਪਰਾਲਾ

Tags: 

ਮੋਗਾ , 21 ਜੂਨ (ਜਸ਼ਨ ) : ਮੋਗਾ ਸ਼ਹਿਰ ਵਿੱਚ ਹਮੇਸ਼ਾ ਨਵੇਂ ਕਾਰਜ ਸ਼ੁਰੂ ਕਰਨ ਵਿਚ ਮੋਹਰੀ ਰਹਿਣ ਵਾਲੀ ਖਾਲਸਾ ਸੇਵਾ ਸੁਸਾਇਟੀ ਰਜਿ ਮੋਗਾ ਵਲੋਂ ਇੱਕ ਹੋਰ ਵਿਸ਼ੇਸ ਉਪਰਾਲਾ ਮੁਢਲੀ ਅਤੇ ਜਰੂਰੀ ਸਹਾਇਤਾ ਦਾ ਇਕ ਦਿਨ ਦਾ ਕੈਂਪ 21 ਜੁਲਾਈ 2026 ਨੂੰ ਸਵੇਰੇ 10:00 ਵਜੇ ਕਾਮਰੇਡ ਨਛੱਤਰ ਸਿੰਘ ਯਾਦਗਾਰੀ ਹਾਲ ਬੱਸ ਸਟੈਂਡ ਵਿਖੇ ਲਗਾਇਆ ਜਾ ਰਿਹਾ ਹੈ , ਜਿਸ ਵਿਚ ਰਾਜੀਵ ਮਲਿਕ ਮਾਸਟਰ ਟ੍ਰੇਨਰ ਰੈੱਡ ਕਰਾਸ ਪੰਜਾਬ , ਰਵੀ ਕੁਮਾਰ ਮਾਸਟਰ ਟ੍ਰੇਨਰ ਰੈੱਡ ਕਰਾਸ ਪੰਜਾਬ ਅਤੇ ਬਲਜੀਤ ਸਿੰਘ ਖੀਵਾ  ਇਸ ਕੈਂਪ ਵਿਚ ਪਹੁੰਚਣ ਵਾਲੇ ਸਿਖਿਆਰਥੀਆਂ ਨੂੰ ਟਰੇਨਿੰਗ ਦੇਣਗੇ ਅਤੇ ਸ੍ਰ ਸੰਜੀਤ ਸਿੰਘ ਸੰਨੀ ਗਿੱਲ ਇਸ ਕੈਂਪ ਦਾ ਉਦਘਾਟਨ ਕਰਨਗੇ , ਇਸ ਸਮੇਂ ਸੁਸਾਇਟੀ ਦੇ ਮੁਖ ਸੇਵਾਦਾਰ ਪਰਮਜੋਤ ਸਿੰਘ ਖਾਲਸਾ ਨੇ  "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ  ਦੱਸਿਆ ਕਿ ਉਹ ਸਮਾਂ ਬਹੁਤ ਹੀ ਮੁਸ਼ਕਿਲ ਹੁੰਦਾ ਹੈ ਜਦੋ ਸਾਡੇ ਕੋਲ ਕੋਈ ਹਾਦਸਾ ਵਾਪਰਦਾ ਹੈ ਤੇ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਕਰਨਾ ਕਿ ਹੈ , ਘਰ ਵਿਚ ਵੀ ਜਦੋ ਕੋਈ ਅਣਹੋਣੀ ਹੁੰਦੀ ਹੈ ਤਾਂ ਸਾਂਨੂੰ ਜਾਣਕਾਰੀ ਦੀ ਘਾਟ ਕਾਰਨ ਅਸੀਂ  ਆਪਣੇ ਪਿਆਰਿਆ ਨੂੰ ਬਚਾਉਣ ਵਿਚ ਅਸਮਰਥ ਹੁੰਦੇ ਹਾਂ ਸੋ ਸਾਂਨੂੰ ਅਜਿਹੇ ਕੈਂਪ ਦਾ ਫਾਇਦਾ ਜਰੂਰ ਲੈਣਾ ਚਾਹੀਦਾ ਹੈ , ਕੁਲਦੀਪ ਸਿੰਘ ਕਲਸੀ ਅਤੇ ਸਤਿੰਦਰਪਾਲ ਸਿੰਘ ਸੈਂਭੀ ਨੇ ਦੱਸਿਆ ਕਿ ਆਪਣੇ ਕਿਸਮ ਦਾ ਇਹ ਪਹਿਲਾਂ ਕੈਂਪ ਹੋਵੇਗਾ ਜਿਸ  ਵਿਚ ਸ਼ੁਰੁਆਤੀ ਇਲਾਜ਼ ਦੇ ਨੁਕਤੇ ਸਾਂਝੇ ਕੀਤੇ ਜਾ ਰਹੇ ਹਨ ਤੇ ਘਬਰਾਹਟ ਦੀ ਜਗ੍ਹਾ ਇਲਾਜ਼ ਕਿਵੇਂ ਕਰਨਾ ਹੈ ਤੇ ਕੀਮਤੀ ਜਾਨ ਕਿਵੇਂ ਬੱਚ ਸਕਦੀ ਹੈ ਇਹ ਜਾਣਕਾਰੀ ਸਾਡੇ ਸਬ ਲਈ ਬਹੁਤ ਹੀ ਅਹਿਮ ਹੋਣ ਵਾਲੀ ਹੈ। ਇਸ ਮੌਕੇ ਸਤਨਾਮ ਸਿੰਘ ਕਾਰਪੇਂਟਰ , ਦਲਜੀਤ ਸਿੰਘ ਔਲਖ, ਹਰਦੀਪ ਸਿੰਘ ਕਲਸੀ , ਸਤਵੀਰ ਸਿੰਘ ਰਿਕੀ , ਗੁਰਜੰਟ ਸਿੰਘ ਜੰਟਾ , ਹਰਪ੍ਰੀਤ ਸਿੰਘ ਖੀਵਾ , ਰਣਜੀਤ ਸਿੰਘ, ਮਾਸਟਰ ਪ੍ਰਦੀਪ ਸਿੰਘ ਰੱਖੜਾ , ਤ੍ਰਿਸ਼ਨਜੀਤ ਸਿੰਘ , ਰਾਜਿੰਦਰ ਸਿੰਘ , ਜਸਕਰਨ ਸਿੰਘ , ਹਰਗੁਨ ਸਿੰਘ , ਆਦਿ ਹਾਜ਼ਿਰ ਸਨ।