ਨਿਰਜਲਾ ਇਕਾਦਸ਼ੀ ਮੌਕੇ ਸ਼੍ਰੀ ਸ਼ਿਆਮ ਮੰਦਰ ਜਲੰਧਰ ਕਾਲੋਨੀ ਵਿਖੇ ਅੱਜ 25 ਜੂਨ ਨੂੰ ਹੋਵੇਗਾ ਤਾੜੀ ਸੰਕੀਰਤਨ: ਕਮਲ ਸ਼ਰਮਾ

ਮੋਗਾ, 24 ਜੂਨ ( JASHAN ) : ਨਿਰਜਲਾ ਇਕਾਦਸ਼ੀ ਦੇ ਪਾਵਨ ਮੌਕੇ ਇੱਕ ਸ਼ਾਮ ਖਾਟੂ ਵਾਲੇ ਜੀ ਦੇ ਨਾਮ ਤਾੜੀ ਸੰਕੀਰਤਨ ਦਾ ਆਯੋਜਨ 25 ਜੂਨ ਨੂੰ ਸ਼੍ਰੀ ਸ਼ਿਆਮ ਮੰਦਰ, ਜਲੰਧਰ ਕਾਲੋਨੀ, ਮੋਗਾ ਵਿਖੇ ਸ਼ਾਮ 7 ਵਜੇ ਤੋਂ 9 ਵਜੇ ਤੱਕ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਆਮ ਸੇਵਾ ਸੋਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ ਨੇ  "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸੰਕੀਰਤਨ ਦੀ ਸ਼ੁਰੂਆਤ ਸ਼੍ਰੀ ਸ਼ਿਆਮ ਬਾਬਾ ਜੀ ਦੇ ਦਰਬਾਰ ਵਿੱਚ ਜੋਤ ਪ੍ਰਜਵਲਿਤ ਕਰਕੇ ਕੀਤੀ ਜਾਵੇਗੀ। ਇਸ ਮੌਕੇ ਪ੍ਰਸਿੱਧ ਭਜਨ ਗਾਇਕਾਂ ਵੱਲੋਂ ਸ਼ਿਆਮ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਅਤੇ ਸੰਗਤ ਨੂੰ ਭਗਤੀ ਰਸ ਨਾਲ ਨਿਹਾਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਤਾੜੀ ਸੰਕੀਰਤਨ ਉਪਰੰਤ ਸ਼ਿਆਮ ਬਾਬਾ ਜੀ ਨੂੰ ਭੋਗ ਲਗਾਇਆ ਜਾਵੇਗਾ ਅਤੇ ਹਾਜ਼ਰ ਸਮੂਹ ਸ਼ਿਆਮ ਪ੍ਰੇਮੀਆਂ ਨੂੰ ਪ੍ਰਸਾਦ ਵੀ ਵੰਡਿਆ ਜਾਵੇਗਾ। ਉਨ੍ਹਾਂ ਸਮੂਹ ਸੰਗਤ ਨੂੰ ਇਸ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋ ਕੇ ਸ਼ਿਆਮ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ