ਸ੍ਰੀ-ਸ੍ਰੀ 1008 ਬਾਬਾ ਦੁਰਗਾ ਨਾਥ ਜੀ ਦੇ ਮੇਲੇ ਵਿੱਚ *ਕੌਂਸਲਰ ਡਿੰਪਲ ਅਰੋੜਾ* ਸਨਮਾਨਿਤ

ਮੋਗਾ, 22 ਜੂਨ ( JASHAN) : ਵਾਰਡ ਨੰਬਰ 38 ਸਥਿਤ ਬੇਰੀਆ ਵਾਲਾ ਮੁਹੱਲਾ ਵਿੱਚ ਸ੍ਰੀ-ਸ੍ਰੀ 1008 ਬਾਬਾ ਦੁਰਗਾ ਨਾਥ ਜੀ ਦਾ ਵਿਸ਼ਾਲ ਮੇਲਾ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਨੇ ਬਾਬਾ ਜੀ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਦੇ ਮੌਕੇ 'ਤੇ ਬਾਬਾ ਜੀ ਦੇ ਦਰਬਾਰ ਵਿੱਚ ਵਿਸ਼ੇਸ਼ ਪੂਜਾ-ਅਰਚਨਾ ਅਤੇ ਧਾਰਮਿਕ ਰਸਮਾਂ ਅਦਾ ਕੀਤੀਆਂ ਗਈਆਂ। ਵਾਰਡ ਨੰਬਰ 38 ਦੀ ਕੌਂਸਲਰ ਡਿੰਪਲ ਅਰੋੜਾ ਅਤੇ ਉਨ੍ਹਾਂ ਦੇ ਪਤੀ ਸਾਬਕਾ ਕੌਂਸਲਰ ਸਾਹਿਲ ਅਰੋੜਾ ਨੇ ਪੂਜਾ-ਅਰਚਨਾ ਦੀ ਰਸਮ ਨਿਭਾਈ ਅਤੇ ਇਲਾਕੇ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਲੋਕ ਭਲਾਈ ਲਈ ਵਿਸ਼ੇਸ਼ ਅਰਦਾਸ ਕੀਤੀ। ਇਸ ਮੌਕੇ ਮੇਲਾ ਕਮੇਟੀ ਅਤੇ ਸੰਗਤ ਵੱਲੋਂ ਕੌਂਸਲਰ ਡਿੰਪਲ ਅਰੋੜਾ ਨੂੰ ਉਨ੍ਹਾਂ ਦੀਆਂ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਨੇ ਮੇਲੇ ਦੇ ਸਫਲ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਭਾਈਚਾਰਕ ਸਾਂਝ, ਪਿਆਰ ਅਤੇ ਆਪਸੀ ਸਦਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਮੌਕੇ ਲਲਿਤ ਕੁਮਾਰ ਲੱਕੀ, ਵਿਜੈ ਮਦਾਨ, ਰਾਜੂ ਸੋਹਤਾ, ਸਵਰਨ ਸਿੰਘ, ਵਰਿੰਦਰ ਕੁਮਾਰ, ਹੇਮ ਰਾਜ, ਭਾਗ ਸਿੰਘ, ਲਾਭ ਸਿੰਘ, ਵਿਕੀ, ਲਕਸ਼ਮਣ, ਬਿੱਟਾ, ਅਜਮੇਰ ਸਿੰਘ, ਜਗਦੀਸ਼ ਬਿੱਲਾ, ਸ਼ੰਕਰ ਬਿੱਲਾ, ਕੁਲਵੰਤ ਸਿੰਘ, ਸਾਹਿਲ, ਗਗਨਦੀਪ ਕੌਰ, ਸੁਖਪ੍ਰੀਤ ਕੌਰ ਭੱਟੀ, ਪਰਮਜੀਤ ਕੌਰ, ਗੀਤਾ ਰਾਣੀ, ਸੁਨੀਤਾ ਰਾਣੀ, ਕਮਲ ਭੱਟੀ ਅਤੇ ਰਾਜੀਵ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਦੌਰਾਨ ਪੂਰੇ ਇਲਾਕੇ ਵਿੱਚ ਭਗਤੀਮਈ ਮਾਹੌਲ ਬਣਿਆ ਰਿਹਾ ਅਤੇ ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਧਾਰਮਿਕ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ।


