ਬਾਬਾ ਮਹਿੰਗਾ ਸਿੰਘ ਪਾਰਕ ਟੀਮ ਦੌਲਤਪੁਰਾ ਵੱਲੋਂ ਮਹੇਸਰੀ ਦੇ ਲੋੜਵੰਦ ਪਰਿਵਾਰ ਦੀ ਕੀਤੀ ਮਦਦ

moga (jashan )ਬਾਬਾ ਮਹਿੰਗਾ ਸਿੰਘ ਪਾਰਕ ਟੀਮ ਜੋ ਰਾਜਨੀਤੀ ਧਰਮ ਜਾਤ ਊਚ ਨੀਚ ਭੇਦ ਭਾਵ ਤੋਂ ਉੱਪਰ ਉੱਠ ਕੇ ਸਮਾਜ ਸੇਵਾ ਦੇ ਕਾਰਜ ਕਰਦੀ ਹੈ ਜਿਵੇਂ ਵਾਤਾਵਰਨ ਦੀ ਸੰਭਾਲ ਲਈ ਰੁੱਖ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਮਿੱਟੀ ਪਾਣੀ ਦੀ ਸੰਭਾਲ ਕਰਨੀ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਿੱਥੇ ਜਾਣਕਾਰੀ ਭਰਪੂਰ ਕੈਂਪ ਲਗਾਉਣੇ ਉਥੇ ਖੇਡਾਂ ਲਈ ਪ੍ਰੇਰਿਤ ਕਰਨਾ ਆਪਣੇ ਆਪਣੇ ਧਰਮ ਵਿੱਚ ਪੱਕਿਆਂ ਰਹਿਣ ਲਈ ਧਾਰਮਿਕ ਸਮਾਗਮ ਕਰਵਾਉਣੇ ਧੀਆਂ ਨੂੰ ਸਮਾਜ ਵਿੱਚ ਬਣਦਾ ਸਨਮਾਨ ਮਿਲੇ ਧੀਆਂ ਦੀ ਲੋਹੜੀ ਧੀਆਂ ਦੇ ਮੇਲੇ ਲਗਾ ਕੇ ਉਹਨਾਂ ਨੂੰ ਜਾਣਕਾਰੀ ਅਤੇ ਸਨਮਾਨ ਦੇਣਾ ਕਿਸੇ ਵੀ ਖੇਤਰ ਵਿੱਚ ਬੱਚਾ ਪ੍ਰਾਪਤੀ ਕਰੇ ਉਹਨਾਂ ਨੂੰ ਸਨਮਾਨਿਤ ਕਰਨਾ ਦਸਤਾਰ ਮੁਕਾਬਲੇ ਗੁਰਬਾਣੀ ਮੁਕਾਬਲੇ ਖੇਡ ਮੁਕਾਬਲੇ ਕਰਵਾਉਣੇ ਅਤੇ ਲੋੜਵੰਦਾਂ ਦੀ ਮਦਦ ਕਰਨੀ ਬੱਚਿਆਂ ਦੇ ਨਾਲ ਨਾਲ ਬਜ਼ੁਰਗਾਂ ਔਰਤਾਂ ਦੀ ਸਿਹਤ ਦੀ ਸੰਭਾਲ ਵਾਸਤੇ ਯੋਗਾ ਕੈਂਪ ਪਿੰਡ ਵਿੱਚ ਇੱਕ ਸਾਲ ਤੋਂ ਚੱਲ ਰਿਹਾ ਜਿੱਥੇ ਬਜ਼ੁਰਗ ਬੀਬੀਆਂ ਵੀਰ ਨੌਜਵਾਨ ਪਹੁੰਚ ਕੇ ਸਿਹਤ ਦੀ ਸੰਭਾਲ ਲਈ ਜਾਣਕਾਰੀ ਪ੍ਰਾਪਤ ਕਰਦੇ ਅਤੇ ਐਕਸਰਸਾਈਜ਼ ਕਰਦੇ ਉਥੇ ਹਰੇਕ ਸ਼ਨੀਵਾਰ ਟੀਮ ਵੱਲੋਂ ਸਾਈਕਲ ਮਾਰਚ ਕੀਤਾ ਜਾਂਦਾ ਜਿਸ ਵਿੱਚ ਬਹੁਤ ਸਾਰੇ ਵੀਰ ਹਿੱਸਾ ਲੈਂਦੇ ਜਦੋਂ ਸੋਸ਼ਲ ਮੀਡੀਏ ਤੇ ਇੱਕ ਵੀਡੀਓ ਉਸ ਪਰਿਵਾਰ ਦੀ ਵੇਖੀ ਜਿਸ ਦਾ ਕਮਾਊ ਪੁੱਤ ਸੱਟ ਲੱਗਣ ਕਾਰਨ ਪਿਛਲੇ ਇੱਕ ਸਾਲ ਤੋਂ ਮੰਜੇ ਤੇ ਪਿਆ ਛੋਟੇ ਬੱਚੇ ਅਤੇ ਬਜ਼ੁਰਗ ਮਾਤਾ ਪਿਤਾ ਉਸ ਦੀ ਦੇਖਭਾਲ ਕਰ ਰਹੇ ਹਨ ਅਤੇ ਉਸ ਨੂੰ ਇਲਾਜ ਵਾਸਤੇ ਪੈਸੇ ਦੀ ਜਰੂਰਤ ਹੈ ਤਾਂ ਸਾਡੀ ਟੀਮ ਦੇ ਸਰਗਰਮ ਮੈਂਬਰ ਜਗਰਾਜ ਸਿੰਘ ਰਾਜੂ ਆਸਟਰੇਲੀਆ ਉਸਨੇ ਟੀਮ ਨੂੰ 6500 ਰੁਪਏ ਦੀ ਰਕਮ ਭੇਜੀ ਜੋ ਅੱਜ ਬਾਬਾ ਮਹਿੰਗਾ ਸਿੰਘ ਪਾਰਕ ਟੀਮ ਉਸ ਦੇ ਘਰ ਜਾ ਕੇ ਪਿੰਡ ਦੇ ਮੋਹਤਵਾਰ ਮਾਸਟਰ ਗੁਰਦੀਪ ਸਿੰਘ ਸੰਧੂ ਨੂੰ ਨਾਲ ਲੈ ਕੇ ਉਸ ਪਰਿਵਾਰ ਨੂੰ ਦਿੱਤੀ ਗਈ ਇਸ ਸਮੇਂ ਇੱਕ ਹਜਾਰ ਰੁਪਏ ਦੀ ਮਦਦ ਮਾਸਟਰ ਗੁਰਦੀਪ ਸਿੰਘ ਵੱਲੋਂ ਵੀ ਦਿੱਤੀ ਗਈ ਇਸ ਸਮੇਂ ਟੀਮ ਦੇ ਸੇਵਾਦਾਰ ਬੂਟਾ ਸਿੰਘ ਦੌਲਤਪੁਰਾ ਅਮਰਜੀਤ ਸਿੰਘ ਬਿੱਟੂ ਐਸਬੀਆਈ ਬੈਂਕ ਮੁਲਾਜ਼ਮ ਬਲਰਾਜ ਸਿੰਘ ਰਾਜ ਮੈਡੀਕਲ ਬਾਬਾ ਅਜਮੇਰ ਸਿੰਘ ਨਰਿੰਦਰ ਪਾਲ ਉੱਪਲ ਸਤਪਾਲ ਸ਼ਰਮਾ ਸੂਬੇਦਾਰ ਸੁਰੇਸ਼ ਕੁਮਾਰ ਸਿੰਧ ਬੈਂਕ ਅਤੇ ਮੰਗੂ ਨਾਈਅਰ ਮਨੁੱਖਤਾ ਦੀ ਸੇਵਾ ਤੋਂ ਇਲਾਵਾ ਟੀਮ ਦੇ ਮੈਂਬਰ ਹਾਜ਼ਰ ਸਨ


