भगवान जगन्नाथ यात्रा: ਰੋਟਰੀ ਕਲੱਬ ਮੋਗਾ ਗ੍ਰੇਟਰ ਨੇ ਜਗਨਨਾਥ ਯਾਤਰਾ ਵਿੱਚ ਨਿਭਾਈ ਸੇਵਾ

19 july (PURBA ) ਮੋਗਾ ਵਿੱਚ ਕੱਢੀ ਗਈ ਭਗਵਾਨ ਸ਼੍ਰੀ ਜਗਨਨਾਥ ਦੀ ਭਵਿਆ ਸ਼ੋਭਾ ਯਾਤਰਾ ਦੌਰਾਨ ਰੋਟਰੀ ਕਲੱਬ ਮੋਗਾ ਗ੍ਰੇਟਰ ਵੱਲੋਂ ਸੇਵਾ ਨਿਭਾਈ ਗਈ। ਕਲੱਬ ਦੇ ਪ੍ਰਧਾਨ ਵਰਿੰਦਰ ਬਾਂਸਲ, ਸਾਬਕਾ ਪ੍ਰਧਾਨ ਮੁਨੀਸ਼ ਮੈਨਰਾਇ, ਰਜਿੰਦਰ ਜੈਨ ਸਕੱਤਰ, ਹਿਤੇਸ਼ ਗੁਪਤਾ, ਨਰਿੰਦਰ ਜਿੰਦਲ, ਮਨੀ ਗਰਗ, ਰਾਹੁਲ ਗਰਗ, ਅਸ਼ੋਕ ਸਹਿਗਲ, ਸਮੀਰ ਜੈਨ, ਰਵੀ ਪੁਜਾਰਾ, ਅਮਰਜੀਤ ਅੰਬੀ, ਭੂਸ਼ਣ ਜੈਦਕਾ, ਮੁਨੀਸ਼ ਭੰਡਾਰੀ, ਦੇ ਨਾਲ ਹੋਰ ਵੀ ਹਾਜ਼ਰ ਸਨ। ਜਗਨਨਾਥ ਯਾਤਰਾ ਦੌਰਾਨ ਕਲੱਬ ਦੇ ਮੈਂਬਰਾਂ ਵੱਲੋਂ ਯਾਤਰਾ ਵਿੱਚ ਸ਼ਾਮਲ ਸ਼ਰਧਾਲੂਆਂ ਲਈ ਠੰਡੀ ਲੱਸੀ ਵੰਡਾਈ ਗਈ। ਯਾਤਰਾ ਵਿੱਚ ਸ਼ਾਮਲ ਸ਼ਰਧਾਲੂਆਂ ਨੂੰ ਕਲੱਬ ਦੇ ਮੈਂਬਰਾਂ ਨੇ ਲੱਸੀ ਦੇ ਪੈਕੇਟ ਵੰਡਣ ਦੇ ਨਾਲ-ਨਾਲ ਭਗਵਾਨ ਜਗਨਨਾਥ ਨੂੰ ਭੋਗ ਵੀ ਲਗਾਇਆ। ਭਗਵਾਨ ਜਗਨਨਾਥ ਯਾਤਰਾ ਵਿੱਚ ਇਸ ਰੱਸਾ ਵੀ ਖਿੱਚਾ। ਕਲੱਬ ਦੇ ਪ੍ਰਧਾਨ ਵਰਿੰਦਰ ਬਾਂਸਲ ਨੇ ਦੱਸਿਆ ਕਿ ਹਰ ਸਾਲ ਭਗਵਾਨ ਜਗਨਨਾਥ ਯਾਤਰਾ ਵਿੱਚ ਕਲੱਬ ਵੱਲੋਂ ਸੇਵਾ ਨਿਭਾਈ ਜਾਂਦੀ ਹੈ। ਕਲੱਬ ਦੇ ਸਮੂਹ ਮੈਂਬਰ ਰਥਯਾਤਰਾ ਦੇ ਰਸਤੇ ਵਿੱਚ ਵੀ ਸੇਵਾ ਕਰਦੇ ਹਨ। ਰੋਟਰੀ ਕਲੱਬ ਮੋਗਾ ਵੱਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਧੀ ਦੇ ਵਿਆਹ ਲਈ ਘਰੇਲੂ ਸਮਾਨ ਭੇਟ ਕੀਤਾ ਜਾਂਦਾ ਹੈ, ਜੋ ਕਲੱਬ ਦੇ ਮੁੱਖ ਪ੍ਰਾਜੈਕਟਾਂ ਵਿੱਚ ਸ਼ਾਮਲ ਹੈ।


