ਬੂਟੇ ਲਗਾ ਕੇ ਉਨ੍ਹਾਂ ਦੀ ਸੇਵਾ ਸੰਭਾਲ ਦਾ ਪ੍ਰਣ -- ਵਿਕੀ ਸਿਤਾਰਾ

MOGA 19 JULY(PURBA) ਵਾਤਾਵਰਣ ਸੰਰੱਖਣ ਨੂੰ ਵਧਾਉਣ ਅਤੇ ਧਰਤੀ ਨੂੰ ਹਰਾ-ਭਰਾ ਰੱਖਣ ਲਈ ਬੂਟੇ ਲਗਾਉਣਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਕਦਮ ਹੈ। ਦਰੱਖਤ ਲਗਾਉਣਾ ਕੇਵਲ ਇੱਕ ਪ੍ਰੋਗਰਾਮ ਨਹੀਂ, ਸਗੋਂ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼, ਸਿਹਤਮੰਦ ਅਤੇ ਸੁਰੱਖਿਅਤ ਭਵਿੱਖ ਯਕੀਨੀ ਬਣਾਉਣ ਦਾ ਇੱਕ ਸੰਕਲਪ ਹੈ। ਇਹ ਗੱਲਾਂ ਦਾ ਪ੍ਰਗਟਾਵਾ ਵਾਰਡ ਨੰਬਰ 21 ਤੋਂ ਕੌਂਸਲਰ ਅਜੇ ਕੁਮਾਰ ਵਿਕੀ ਸਿਤਾਰਾ ਅਤੇ ਵਾਰਡ ਨੰਬਰ 23 ਦੇ ਕੌਂਸਲਰ ਯੋਗੇਸ਼ ਕੁਮਾਰ ਟੋਨੀ ਸਿਤਾਰਾ ਨੇ ਸਥਾਨਕ ਦੁਸਹਿਰਾ ਗਰਾਊਂਡ ਸਥਿਤ ਸਰਕਾਰੀ ਸਿੱਖਿਆ ਅਤੇ ਸਿਖਲਾਈ ਸੰਸਥਾ ਵਿੱਚ ਸਮਾਜ ਸੇਵੀਆਂ ਨਾਲ ਬੂਟੇ ਲਗਾਉਣ ਸਮੇਂ  ਕੀਤਾ। ਇਸ ਮੌਕੇ ‘ਤੇ ਸ਼ਿਵ ਟੰਡਨ, ਨਰੇਸ਼ ਬੋਹਤ, ਪ੍ਰਿਤਪਾਲ ਸਿੰਘ ਲੱਕੀ ਗਿੱਲ, ਅਮਨ ਮਦਾਨ, ਸੁਸ਼ੀਲ ਮਿਡ੍ਹਾ, ਸ਼ੁਭਮ ਗੁਪਤਾ, ਸੌਰਵ ਗੋਇਲ, ਨਿਤਿਨ ਗੁਪਤਾ ਦੇ ਇਲਾਵਾ ਹੋਰ ਵੀ ਹਾਜ਼ਰ ਸਨ। ਵਿੱਕੀ ਸਿਤਾਰਾ ਅਤੇ ਟੋਨੀ ਸਿਤਾਰਾ ਨੇ ਕਿਹਾ ਕਿ ਦਿਨੋਂ ਦਿਨ ਵੱਧ ਰਹੀ ਗਰਮੀ ਅਤੇ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਸੰਭਾਲਣਾ ਜ਼ਰੂਰੀ ਹੈ। ਅੱਜ ਅਸੀਂ ਬੂਟੇ ਲਗਾ ਕੇ ਆਪਣਾ ਕੱਲ੍ਹ ਸੁਰੱਖਿਅਤ ਕਰ ਸਕਦੇ ਹਾਂ। ਬੂਟੇ ਲਗਾਉਣਾ ਦੇਸ਼ ਦੇ ਹਰ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਆਪਣੇ ਆਸ-ਪਾਸ ਬੂਟੇ ਲਗਾਉਣਾ ਅਤਿ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਪੌ

ਬੂਟੇ ਲਗਾਉਣ ਦੇ ਨਾਲ ਹੀ ਇਹਨਾ ਨੂੰ ਵੱਡਾ ਹੋਣ ਤੱਕ ਸੁਰੱਖਿਅਤ ਰੱਖਣ ਦਾ ਸੰਕਲਪ ਲਵੋ। ਬੂਟਿਆਂ ਨੂੰ ਜਾਨਵਰਾਂ ਤੋਂ ਬਚਾਉਣ ਲਈ ਟਰੀ-ਗਾਰਡ ਲਗਾਓ ਅਤੇ ਨਿਯਮਤ ਪਾਣੀ ਦਿਓ। ਬੂਟੇ ਲਗਾਉਣਾ ਅਤੇ ਉਨ੍ਹਾਂ ਦੀ ਰੱਖਿਆ ਕਰਨਾ ਵਾਤਾਵਰਣ ਸੰਰੱਖਣ ਲਈ ਬਹੁਤ ਹੀ ਮਹੱਤਵਪੂਰਨ ਕਦਮ ਹੈ। ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਦਾ ਪ੍ਰਣ' ਲੈਣਾ ਇੱਕ ਸ਼ਾਨਦਾਰ ਪਹਿਲ ਹੈ, ਕਿਉਂਕਿ ਦਰੱਖਤ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਨਿਯਮਤ ਦੇਖਭਾਲ ਕਰਨਾ ਹੀ ਕਾਮਯਾਬੀ ਦੀ ਕੁੰਜੀ ਹੈ। ਅੱਜ ਦੇ ਸਮੇਂ ਵਿੱਚ ਛਾਂ ਦੀ ਸਭ ਨੂੰ ਲੋੜ ਹੈ ਪਰ ਪੌਦੇ ਲਗਾਉਣਾ ਕੋਈ ਨਹੀਂ ਚਾਹੁੰਦਾ। ਅੱਜ ਅਸੀਂ ਪੌਦੇ ਲਗਾ ਕੇ ਆਪਣਾ ਕੱਲ੍ਹ ਸੁਰੱਖਿਅਤ ਕਰ ਸਕਦੇ ਹਾਂ। ਪੌਦੇ ਲਗਾਉਣਾ ਦੇਸ਼ ਦੇ ਹਰ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ।