ਨਿਸ਼ੀ ਮਨੰਚਦਾ ਅਤੇ ਰਿਸ਼ੀ ਮਨਚੰਦਾ ਦੇ ਪਿਤਾ ਸ਼ਕਤੀ ਕੁਮਾਰ ਮਨਚੰਦਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ, 26 ਜੁਲਾਈ ਦਿਨ ਐਤਵਾਰ ਨੂੰ ਮਾਘੀ ਰਿਜੌਰਟ ਮੋਗਾ ਵਿਖੇ ਹੋਵੇਗੀ ਅੰਤਿਮ ਅਰਦਾਸ

ਮੋਗਾ, 19 ਜੁਲਾਈ (jashan ) ਸਮਾਜ ਸੇਵੀ ਨੌਜ਼ਵਾਨ ਪੱਤਰਕਾਰ ਨਿਸ਼ੀ ਮਨਚੰਦਾ ਅਤੇ ਮੁੱਖ ਆਧਿਆਪਕ ਰਿਸ਼ੀ ਮਨਚੰਦਾ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਸ਼ਕਤੀ ਕੁਮਾਰ ਮਨਚੰਦਾ ਦਾ ਬੀਤੇ ਦਿਨ ਦੇਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਰਾਜਿੰਦਰ ਸਿੰਘ ਰਾਜਾ ਜੁਡੀਸੀਅਲ ਮੈਜਿਸਟ੍ਰੇਟ ਹਰਿਆਣਾ, ਰਾਜਾ ਸਿੰਘ ਏ.ਡੀ.ਏ ਬਾਘਾ ਪੁਰਾਣਾ, ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਚੇਅਰਮੈਨ ਸੁਭਾਸ ਪਲਤਾ, ਅਮਿਤ ਪਲਤਾ ਡਾਇਰੈਕਟਰ ਗੋਲਡਨ ਐਜੂਕੇਸ਼ਨ, ਹਲਕਾ ਇੰਚਾਰਜ਼ ਮਾਲਵਿਕਾ ਸੂਦ, ਸਾਬਕਾ ਚੇਅਰਮੈਨ ਲਾਭ ਸਿੰਘ ਆਹਲੂਵਾਲੀਆਂ, ਰਾਕੇਸ ਬਜਾਜ ਕਾਲਾ ਸੀਨੀਅਰ ਡਿਪਟੀ ਮੇਅਰ, ਪ੍ਰਿੰਸੀਪਲ ਚਰਨਜੀਤ ਸਿੰਘ, ਦਿਗਵਿਜੇਪਾਲ ਸ਼ਰਮਾ ਪੰਜਾਬ ਪ੍ਰਧਾਨ ਡੀ.ਟੀ.ਐਫ਼, ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ ਮਾਨ ਭਿੰਡਰ ਕਲਾਂ, ਪੱਤਰਕਾਰ ਓਮ ਪ੍ਰਕਾਸ ਅਜ਼ਾਦ, ਹੈਡ ਮਾਸਟਰ ਰਮਿੰਦਰ ਸਿੰਘ, ਹੈਡਮਾਸਟਰ ਰਮਨਦੀਪ ਕਪਿਲ ਰਾਊਕੇ, ਸੁਨੀਲ ਕੁਮਾਰ ਵਾਈਸ ਪ੍ਰਧਾਨ, ਸੋਨੂੰ ਮੌਗਾ, ਰਾਜੂ, ਰਾਕੇਸ ਕੁਮਾਰ ਕਾਲਾ, ਜਤਿੰਦਰਪਾਲ ਰਿੰਪਾ, ਨਵੀਨ ਕੁਮਾਰ ਤੋਂ ਇਲਾਵਾ ਵੱਖ-ਵੱਖ ਰਾਜਸੀ, ਸਮਾਜਿਕ ਅਤੇ ਧਾਰਮਿਕ ਸਖ਼ਸੀਅਤਾਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਸ਼ਕਤੀ ਕੁਮਾਰ ਮਨਚੰਦਾ ਨਮਿੱਤ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ 26 ਜੁਲਾਈ ਦਿਨ ਐਤਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਮਾਘੀ ਰਿਜੌਰਟ ਮੋਗਾ ਵਿਖੇ ਪਵੇਗਾ।